ਰੋਜ਼ਾਨਾ ਲੋਡਿਡ ਰਾਈਫਲ ਸਿਰਹਾਣੇ ਰੱਖ ਕੇ ਸੌਂਦਾ ਸੀ ਕਿਸਾਨ, ਰਾਤ ਨੂੰ ਅਚਾਨਕ ਚੱਲੀ ਗੋਲ਼ੀ ਨੇ ਲੈ ਲਈ ਜਾਨ

Monday, Oct 31, 2022 - 06:30 PM (IST)

ਰੋਜ਼ਾਨਾ ਲੋਡਿਡ ਰਾਈਫਲ ਸਿਰਹਾਣੇ ਰੱਖ ਕੇ ਸੌਂਦਾ ਸੀ ਕਿਸਾਨ, ਰਾਤ ਨੂੰ ਅਚਾਨਕ ਚੱਲੀ ਗੋਲ਼ੀ ਨੇ ਲੈ ਲਈ ਜਾਨ

ਭਿੱਖੀਵਿੰਡ (ਭਾਟੀਆ) : ਕਸਬਾ ਭਿੱਖੀਵਿੰਡ ਤੋਂ ਥੋੜੀ ਦੂਰ ਪੈਂਦੇ ਪਿੰਡ ਵੀਰਮ ਦੇ ਵਾਸੀ ਕਿਸਾਨ ਵਜੀਰ ਸਿੰਘ ਪੁੱਤਰ ਇੰਦਰ ਸਿੰਘ ਦੀ ਸਿਰਹਾਣੇ ਹੇਠ ਰੱਖੀ ਬੰਦੂਕ ’ਚੋਂ ਗੋਲ਼ੀ ਚੱਲਣ ਨਾਲ ਮੌਤ ਹੋ ਜਾਣ ਦੀ ਖਬਰ ਪ੍ਰਾਪਤ ਹੋਈ ਹੈ । ਜਿਸ ਸਬੰਧੀ ਥਾਣਾ ਭਿੱਖੀਵਿੰਡ ਦੀ ਪੁਲਸ ਨੇ ਮ੍ਰਿਤਕ ਦੀ ਪਤਨੀ ਮਨਜੀਤ ਕੌਰ ਦੇ ਬਿਆਨਾਂ ’ਤੇ ਕਾਰਵਾਈ ਕਰਦੇ ਹੋਏ ਲਾਸ਼ ਨੂੰ ਪੋਸਟਮਾਰਟਮ ਲਈ ਕਬਜ਼ੇ ’ਚ ਲੈ ਲਿਆ ਹੈ। ਮ੍ਰਿਤਕ ਦੀ ਪਤਨੀ ਵੱਲੋਂ ਪੁਲਸ ਨੂੰ ਦਿੱਤੀ ਜਾਣਕਾਰੀ ਅਨੁਸਾਰ ਰੋਜ਼ਾਨਾ ਹੀ ਵਜ਼ੀਰ ਸਿੰਘ 12 ਬੋਰ ਰਾਈਫਲ ਲੋਡ ਕਰਕੇ ਆਪਣੇ ਸਿਰਹਾਣੇ ਰੱਖਦਾ ਸੀ । 

ਇਹ ਵੀ ਪੜ੍ਹੋ : ਗੈਂਗਸਟਰ ਟੀਨੂੰ ਦੇ ਕਹਿਣ ’ਤੇ ਪ੍ਰਿਤਪਾਲ ਨੂੰ ਚੰਡੀਗੜ੍ਹ ’ਚ ਕਰਵਾਈ ਪੂਰੀ ਐਸ਼, ਹੋਟਲ ’ਚ ਕੁੜੀਆਂ ਵੀ ਭੇਜੀਆਂ ਗਈਆਂ

ਬੀਤੀ ਰਾਤ ਲੋਡ ਕੀਤੀ ਰਾਈਫਲ ’ਚੋਂ ਅਚਾਨਕ ਗੋਲ਼ੀ ਚੱਲ ਗਈ, ਜੋ ਕਿ ਵਜੀਰ ਸਿੰਘ ਦੇ ਜਾ ਲੱਗੀ, ਗੋਲ਼ੀ ਲੱਗਣ ਕਾਰਣ ਵਜੀਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਸਬੰਧੀ ਥਾਣਾ ਭਿੱਖੀਵਿੰਡ ਦੇ ਐੱਸ. ਐੱਚ. ਓ. ਚਰਨ ਸਿੰਘ ਨੇ ਦੱਸਿਆ ਕਿ ਗੋਲ਼ੀ ਵਜੀਰ ਸਿੰਘ ਦੇ ਜਬਾੜੇ ਹੇਠ ਲੱਗੀ ਹੈ । ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭਿਜਵਾ ਦਿੱਤਾ। ਪੁਲਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਪੜਤਾਲ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ : ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾ ਰਹੇ ਮਾਂ-ਪੁੱਤ ਨਾਲ ਰਸਤੇ ’ਚ ਵਾਪਰੀ ਅਣਹੋਣੀ, ਇਕੱਠਿਆਂ ਹੋਈ ਮੌਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News