ਕਿਸਾਨਾਂ ਦਾ ਐਲਾਨ, ਗਰਮੀ ਕਾਰਣ ਨਹੀਂ ਹੋਵੇਗਾ ਅੰਦੋਲਨ ਕਮਜ਼ੋਰ
Tuesday, Mar 02, 2021 - 12:55 PM (IST)
ਬਾਰਨ (ਇੰਦਰ) : ਕੇਂਦਰ ਸਰਕਾਰ ਵੱਲੋਂ ਲਿਆਂਦੇ ਖੇਤੀ ਕਾਨੂੰਨਾਂ ਖ਼ਿਲਾਫ਼ ਦੇਸ਼-ਵਿਆਪੀ ਕਿਸਾਨ ਅੰਦੋਲਨ ’ਚ ਜੂਝ ਰਹੀਆਂ ਜੱਥੇਬੰਦੀਆਂ ਵੱਲੋਂ ਹੁਣ ਪਿੰਡਾਂ ’ਚ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ। ਲੋਕਾਂ ਨੂੰ ਮੋਦੀ ਸਰਕਾਰ ਦੇ ਕਿਸਾਨ ਵਿਰੋਧੀ ਫੈਸਲਿਆਂ ਖ਼ਿਲਾਫ਼ ਲਾਮਬੰਦ ਕੀਤਾ ਜਾ ਰਿਹਾ ਹੈ। ਪਿੰਡ ਮਾਜਰੀ ਅਕਾਲੀਆਂ, ਫਰੀਦਪੁਰ ਵਿਖੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਹੋਏ ਇਸ ਇਕੱਠ ਦੌਰਾਨ ਮੋਦੀ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਦੀ ਪੋਲ ਖੋਲ੍ਹਦੇ ਹੋਏ ਜੰਮ ਕੇ ਨਾਅਰੇਬਾਜ਼ੀ ਕੀਤੀ।
ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਆਗੂ ਅਵਤਾਰ ਸਿੰਘ ਸਿੱਧੂ, ਜਸਵੀਰ ਸਿੰਘ ਸੰਧੂ, ਹਰਭਜਨ ਸਿੰਘ ਸਿੱਧੂ ਮਾਜਰੀ, ਸੁਖਵਿੰਦਰ ਸਿੰਘ ਰੀਠਖੇੜੀ, ਜਸਪਾਲ ਸਿੰਘ ਸਰਪੰਚ ਫਰੀਦਪੁਰ ਨੇ ਕਿਹਾ ਕਿ ਅੰਦੋਲਨ ਇਸੇ ਤਰ੍ਹਾਂ ਜਾਰੀ ਰਹੇਗਾ, ਭਾਵੇਂ ਆਉਣ ਵਾਲੇ ਦਿਨਾਂ ’ਚ ਗਰਮੀ ਹੋਵੇ ਜਾਂ ਹਾੜ੍ਹੀ ਦਾ ਸੀਜ਼ਨ। ਕਿਸਾਨ ਆਪਣੇ ਹੱਕਾਂ ਲਈ ਦਿੱਲੀ ਦੀਆਂ ਸਰਹੱਦਾਂ ’ਤੇ ਇਸੇ ਤਰ੍ਹਾਂ ਡਟੇ ਰਹਿਣਗੇ। ਗਰਮੀ ਨੂੰ ਦੇਖਦੇ ਹੋਏ ਕਿਸਾਨਾਂ ਲਈ ਪੱਖੇ, ਕੂਲਰ ਅਤੇ ਫਰਿੱਜ਼ ਭੇਜੇ ਜਾ ਰਹੇ ਹਨ।
ਸਪੈਸ਼ਲ ਟਰਾਲੀ ਸ਼ੈੱਡਾਂ ਆਦਿ ਦਾ ਇੰਤਜ਼ਾਮ ਕੀਤਾ ਗਿਆ ਹੈ। ਇਸ ਮੌਕੇ ਜਗਜੀਤ ਸਿੰਘ ਜੋਸਨ, ਜਗਤਾਰ ਸਿੰਘ ਬੌਬੀ, ਧਰਮਪਾਲ ਸਿੰਘ ਨੰਬਰਦਾਰ, ਗਿਆਨ ਸਿੰਘ ਕਿਸਾਨ ਆਗੂਆਂ ਨੇ ਕਿਹਾ ਕਿ ਕਾਨੂੰਨ ਵਾਪਸੀ ਨਹੀਂ ਤਾਂ ਘਰ ਵਾਪਸੀ ਨਹੀਂ। ਇਸ ਲਈ ਸਰਕਾਰ ਦੇ ਜਬਰ ਖ਼ਿਲਾਫ਼ ਲੰਮੀ ਚੱਲਣ ਵਾਲੀ ਇਸ ਲਡ਼ਾਈ ’ਚ ਹਰੇਕ ਨੂੰ ਆਪਣਾ ਬਣਦਾ ਯੋਗਦਾਨ ਦੇਣਾ ਚਾਹੀਦਾ ਹੈ। ਇਸ ਸਮੇਂ ਦਲੀਪ ਸਿੰਘ, ਭੁਪਿੰਦਰ ਸਿੰਘ ਮੰਗਾ ਸਰਪੰਚ, ਸੁਰੇਸ਼, ਅਮਰਿੰਦਰ ਸਿੰਘ ਜੋਸਨ, ਜਤਿੰਦਰ ਸਿੰਘ ਸਿੱਧੂ, ਕਰਮਜੀਤ ਸਿੰਘ (ਨੰਬਰਦਾਰ) ਕਮਲਜੀਤ ਸਿੰਘ, ਗੁਰਦੀਪ ਸਿੰਘ, ਅਵਤਾਰ ਸਿੰਘ, ਮਲਕੀਤ ਸਿੰਘ ਆਦਿ ਹਾਜ਼ਰ ਸਨ।