ਪੰਜਾਬ ਭਾਜਪਾ ਨੇ ਕੇਂਦਰ ਨੂੰ ਦੱਸੀ ''ਕਿਸਾਨ ਅੰਦੋਲਨ'' ਦੀ ਜ਼ਮੀਨੀ ਹਕੀਕਤ, ਜਲਦ ਹੱਲ ਕੱਢਣ ਦੀ ਕੀਤੀ ਅਪੀਲ
Wednesday, Dec 16, 2020 - 12:39 PM (IST)
ਚੰਡੀਗੜ੍ਹ : ਕੇਂਦਰ ਦੇ ਕਾਲੇ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਵੱਲੋਂ ਦਿੱਲੀ ਵਿਖੇ ਅੰਦੋਲਨ ਕੀਤਾ ਜਾ ਰਿਹਾ ਹੈ। ਕਿਸਾਨਾਂ ਅਤੇ ਕੇਂਦਰ ਵਿਚਕਾਰ ਕਈ ਵਾਰ ਗੱਲਬਾਤ ਹੋ ਚੁੱਕੀ ਹੈ ਪਰ ਅਜੇ ਤੱਕ ਇਸ ਗੱਲਬਾਤ ਦਾ ਕੋਈ ਨਤੀਜਾ ਨਹੀਂ ਨਿਕਲਿਆ ਹੈ। ਇਸ ਦੌਰਾਨ ਪੰਜਾਬ ਦੇ ਭਾਜਪਾ ਨੇਤਾਵਾਂ ਨੇ ਕੇਂਦਰ ਸਰਕਾਰ ਨੂੰ ਜ਼ਮੀਨੀ ਹਕੀਕਤ ਤੋਂ ਜਾਣੂੰ ਕਰਵਾਉਂਦਿਆਂ ਦੱਸਿਆ ਕਿ ਸੂਬੇ ਅੰਦਰ ਭਾਈਚਾਰਕ ਸਦਭਾਵਨਾ ਨੂੰ ਦੇਖਦਿਆਂ ਕਿਸਾਨ ਅੰਦੋਲਨ ਨੂੰ ਜਲਦ ਤੋਂ ਜਲਦ ਖ਼ਤਮ ਕਰਵਾਏ ਜਾਣ ਦੀ ਲੋੜ ਹੈ।
ਇਹ ਵੀ ਪੜ੍ਹੋ : 'ਨਵਜੋਤ ਸਿੱਧੂ' ਨੇ 'ਫ਼ਸਲ ਬੀਮਾ ਯੋਜਨਾ' 'ਚ ਹੋਏ ਘੋਟਾਲੇ ਦੀਆਂ ਖੋਲ੍ਹੀਆਂ ਪਰਤਾਂ (ਵੀਡੀਓ)
ਸੂਬੇ ਦੇ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਪਾਰਟੀ ਮਾਮਲਿਆਂ ਦੇ ਇੰਚਾਰਜ ਦੁਸ਼ਯੰਤ ਗੌਤਮ ਦੀ ਅਗਵਾਈ 'ਚ ਇਕ ਵਫ਼ਦ ਨੇ ਕੇਂਦਰੀ ਮੰਤਰੀਆਂ ਅਮਿਤ ਸ਼ਾਹ, ਰਾਜਨਾਥ ਸਿੰਘ, ਨਰਿੰਦਰ ਸਿੰਘ ਤੋਮਰ ਅਤੇ ਪੀਯੂਸ਼ ਗੋਇਲ ਨਾਲ ਮੁਲਾਕਾਤ ਕੀਤੀ। ਇਸ ਵਫ਼ਦ ਨੇ ਕੇਂਦਰੀ ਮੰਤਰੀਆਂ ਨੂੰ ਜ਼ਮੀਨੀ ਪੱਧਰ ਦੀ ਫੀਡਬੈਕ ਦਿੰਦਿਆਂ ਪੰਜਾਬ 'ਚ ਹੋ ਰਹੇ ਵਿਰੋਧ ਪ੍ਰਦਰਸ਼ਨ ਅਤੇ ਇਸ ਤੋਂ ਬਾਅਦ ਦੇ ਸੰਭਾਵਿਤ ਨਤੀਜਿਆਂ ਬਾਰੇ ਜਾਣੂੰ ਕਰਵਾਇਆ।
ਇਹ ਵੀ ਪੜ੍ਹੋ : ਹੁਣ ਡਾਕਟਰ ਨੇ ਬੱਚੇਦਾਨੀ ਦੇ ਆਪਰੇਸ਼ਨ ਦੌਰਾਨ ਕਰ 'ਤੀ ਵੱਡੀ ਗਲਤੀ, ICU 'ਚ ਮੌਤ ਨਾਲ ਲੜ ਰਹੀ ਪੀੜਤਾ
ਇਸ ਬਾਰੇ ਗੱਲ ਕਰਦਿਆਂ ਪਾਰਟੀ ਦੇ ਜਨਰਲ ਸਕੱਤਰ ਨੇ ਕਿਹਾ ਕਿ ਸਾਡੀ ਸਭ ਤੋਂ ਵੱਡੀ ਚਿੰਤਾ ਖਾਲਿਸਤਾਨ ਪੱਖੀ ਅਨਸਰਾਂ ਵੱਲੋਂ ਚਲਾਈ ਗਈ ਮੁਹਿੰਮ ਹੈ, ਜੋ ਸੂਬੇ ਦੇ ਸ਼ਾਂਤਮਈ ਮਾਹੌਲ ਨੂੰ ਵਿਗਾੜ ਸਕਦੀ ਹੈ।
ਇਹ ਵੀ ਪੜ੍ਹੋ : ਹੁਣ ਕੈਪਟਨ ਤੱਕ ਪੁੱਜੀ 'ਬੈਂਸ' 'ਤੇ ਦੋਸ਼ ਲਾਉਣ ਵਾਲੀ ਵਿਧਵਾ ਬੀਬੀ, ਇਨਸਾਫ਼ ਨਾ ਮਿਲਣ 'ਤੇ ਦਿੱਤੀ ਧਮਕੀ
ਇਸ ਮੌਕੇ ਪੰਜਾਬ ਦੇ ਕੁੱਝ ਗਾਇਕਾਂ ਵੱਲੋਂ ਆਪਣੇ ਗੀਤਾਂ ਰਾਹੀਂ ਕਿਸਾਨ ਭਾਈਚਾਰੇ ਦਾ ਸਮਰਥਨ ਕੀਤੇ ਜਾਣ ਬਾਰੇ ਵੀ ਵਿਚਾਰ-ਵਟਾਂਦਰੇ ਕੀਤੇ ਗਏ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੇ ਕੇਂਦਰੀ ਮੰਤਰੀਆਂ ਨੂੰ ਬੇਨਤੀ ਕੀਤੀ ਹੈ ਕਿਸਾਨਾਂ ਦੇ ਇਸ ਵਿਰੋਧ ਪ੍ਰਦਰਸ਼ਨ ਦਾ ਜਲਦ ਤੋਂ ਜਲਦ ਕੋਈ ਹੱਲ ਕੱਢਿਆ ਜਾਵੇ।
ਨੋਟ : ਪੰਜਾਬ ਭਾਜਪਾ ਵੱਲੋਂ ਕੇਂਦਰ ਨੂੰ ਕਿਸਾਨ ਅੰਦੋਲਨ ਦਾ ਛੇਤੀ ਹੱਲ ਕੱਢਣ ਸਬੰਧੀ ਦਿਓ ਰਾਏ