ਕੁਰਾਲੀ 'ਚ ਕਿਸਾਨਾਂ ਲਈ ਤਿਆਰ ਹੋ ਰਹੀ 'ਖੋਏ ਵਾਲੀ ਬਰਫੀ', ਭੇਜੀ ਜਾਵੇਗੀ ਦਿੱਲੀ
Saturday, Dec 12, 2020 - 12:27 PM (IST)
ਕੁਰਾਲੀ (ਬਠਲਾ) : ਕਿਸਾਨਾਂ ਦੇ ਸਮਰਥਨ 'ਚ ਡਟੇ 'ਲੋਕ ਹਿੱਤ ਮਿਸ਼ਨ' ਵੱਲੋਂ ਕਿਸਾਨਾਂ ਲਈ ਖੋਏ ਵਾਲੀ ਬਰਫੀ ਤਿਆਰ ਕੀਤੀ ਜਾ ਰਹੀ ਹੈ ਅਤੇ ਕਈ ਕੁਇੰਟਲ ਮਾਤਰਾ 'ਚ ਤਿਆਰ ਕੀਤੀ ਜਾ ਰਹੀ ਇਹ ਬਰਫੀ ਦਿੱਲੀ 'ਚ ਕਿਸਾਨਾਂ ਤੱਕ ਪਹੁੰਚਾਈ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰਵਿੰਦਰ ਸਿੰਘ ਵਜੀਦਪੁਰ, ਗੁਰਮੀਤ ਸਿੰਘ ਸ਼ਾਂਟੂ ਅਤੇ ਦਲਵਿੰਦਰ ਸਿੰਘ ਬੈਨੀਪਾਲ ਨੇ ਦੱਸਿਆ ਕਿ ਲੋਕ ਹਿੱਤ ਮਿਸ਼ਨ ਕਿਸਾਨਾਂ ਨੂੰ ਹਰ ਸਹਾਇਤਾ ਦੇਵੇਗਾ।
ਉਨ੍ਹਾਂ ਦੱਸਿਆ ਕਿ ਕਿਸਾਨਾਂ ਦੇ ਸਮਰਥਨ 'ਚ ਮਿਸ਼ਨ ਵੱਲੋਂ ਟੋਲ ਪਲਾਜ਼ਾ ’ਤੇ ਖੇਤੀਬਾੜੀ ਬਿੱਲਾਂ ਦੇ ਵਿਰੋਧ 'ਚ ਲਗਾਤਾਰ ਧਰਨਾ ਲਾਇਆ ਹੋਇਆ ਹੈ ਅਤੇ ਹੁਣ ਦਿੱਲੀ ਗਏ ਕਿਸਾਨਾਂ ਲਈ ਖੋਏ ਵਾਲੀ ਕਈ ਕੁਇੰਟਲ ਬਰਫੀ ਤਿਆਰ ਕੀਤੀ ਜਾ ਰਹੀ ਹੈ ਅਤੇ ਇਹ ਬਰਫੀ ਦਿੱਲੀ 'ਚ ਕਿਸਾਨਾਂ ਲਈ ਭੇਜੀ ਜਾਵੇਗੀ।
ਉਨ੍ਹਾਂ ਹੋਰ ਵਰਗਾਂ ਤੋਂ ਵੀ ਕਿਸਾਨੀ ਸੰਘਰਸ਼ ਦਾ ਸਾਥ ਦੇਣ ਦੀ ਅਪੀਲ ਕੀਤੀ। ਇਸ ਮੌਕੇ ਹਰਨੇਕ ਸਿੰਘ ਮਾਵੀ, ਮਨਦੀਪ ਸਿੰਘ ਖਿਜਰਾਬਾਦ ਆਦਿ ਵੀ ਮੌਜੂਦ ਸਨ। ਦੱਸਣਯੋਗ ਹੈ ਕਿ ਦਿੱਲੀ ਦੇ ਬਾਰਡਰ 'ਤੇ ਕੇਂਦਰ ਦੇ ਕਾਲੇ ਕਾਨੂੰਨਾਂ ਖ਼ਿਲਾਫ਼ ਕਿਸਾਨ ਕੜਾਕੇ ਦੀ ਠੰਡ ਦੌਰਾਨ ਧਰਨਾ ਲਾ ਕੇ ਬੈਠੇ ਹੋਏ ਹਨ।
ਇਹ ਵੀ ਪੜ੍ਹੋ : CBSE ਵੱਲੋਂ 10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਲਈ ਜ਼ਰੂਰੀ ਨੋਟੀਫਿਕੇਸ਼ਨ ਜਾਰੀ, ਦਿੱਤੀ ਗਈ ਇਹ ਸਲਾਹ
ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਕੇਂਦਰ ਸਰਕਾਰ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਨਹੀਂ ਕਰਦੀ, ਉਦੋਂ ਤੱਕ ਉਹ ਵਾਪਸ ਨਹੀਂ ਪਰਤਣਗੇ ਅਤੇ ਉਨ੍ਹਾਂ ਦਾ ਅੰਦੋਲਨ ਇੰਝ ਹੀ ਸ਼ਾਂਤਮਈ ਤਰੀਕੇ ਨਾਲ ਜਾਰੀ ਰਹੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਰਾਏ