'ਸਾਹ ਸੁੱਕ ਗਏ ਦਿੱਲੀ ਦੇ ਦੇਖ ਕੇ ਹੜ੍ਹ ਕਿਸਾਨਾਂ ਦੇ', ਕੇਂਦਰ ਨੂੰ ਗੀਤਾਂ ਰਾਹੀਂ ਪੈਂਦੀਆਂ ਲਾਹਣਤਾਂ (ਵੀਡੀਓ)

Saturday, Dec 12, 2020 - 11:28 AM (IST)

ਨਵੀਂ ਦਿੱਲੀ/ਲੁਧਿਆਣਾ (ਨਰਿੰਦਰ) : ਕੇਂਦਰ ਸਰਕਾਰ ਦੇ ਕਾਲੇ ਕਾਨੂੰਨਾਂ ਖ਼ਿਲਾਫ਼ ਪੰਜਾਬ ਦੇ ਕਿਸਾਨਾਂ ਵੱਲੋਂ ਦਿੱਲੀ 'ਚ ਪੱਕੇ ਡੇਰੇ ਲਾਏ ਹੋਏ ਹਨ। ਦਿੱਲੀ ਅੰਦੋਲਨ ਦੀ ਹਮਾਇਤ 'ਚ ਪੂਰਾ ਦੇਸ਼ ਆ ਗਿਆ ਹੈ ਅਤੇ ਲੋਕਾਂ ਵੱਲੋ ਡਟ ਕੇ ਕਿਸਾਨਾਂ ਦਾ ਸਮਰਥਨ ਕੀਤਾ ਜਾ ਰਿਹਾ ਹੈ। ਇਸ ਮੌਕੇ ਦਿੱਲੀ 'ਚ ਅੰਦੋਲਨ 'ਤੇ ਬੈਠੇ ਕਿਸਾਨ ਜਿੱਥੇ ਆਪਣੀਆਂ ਮੰਗਾਂ ਮਨਵਾਉਣ ਲਈ ਅੜੇ ਹੋਏ ਹਨ, ਉੱਥੇ ਹੀ ਵੱਖ-ਵੱਖ ਤਰੀਕਿਆਂ ਨਾਲ ਕੇਂਦਰ ਸਰਕਾਰ ਨੂੰ ਝਾੜ ਵੀ ਪਾ ਰਹੇ ਹਨ।

ਇਹ ਵੀ ਪੜ੍ਹੋ : ਲਾਵਾਰਿਸ ਮਿਲੀ ਬੱਚੀ ਨੂੰ ਬੀਬੀ ਨੇ ਸੀਨੇ ਨਾਲ ਲਾਇਆ, ਰੋਂਦੀ ਨੂੰ ਆਪਣਾ ਦੁੱਧ ਪਿਲਾ ਮਮਤਾ ਦਾ ਫਰਜ਼ ਨਿਭਾਇਆ

PunjabKesari

ਕਿਸਾਨਾਂ ਵੱਲੋਂ ਬੋਲੀਆਂ ਪਾ ਕੇ ਅਤੇ ਗੀਤ ਗਾ ਕੇ ਕੇਂਦਰ ਸਰਕਾਰ ਨੂੰ ਲਾਹਣਤਾਂ ਪਾਈਆਂ ਜਾ ਰਹੀਆਂ ਹਨ। ਕਿਸਾਨ ਅੰਦੋਲਨ 'ਚ ਫਿਲੌਰ ਤੋਂ ਆਏ ਲਾਲੀ ਖਹਿਰਾ ਨੇ ਕਿਸਾਨਾਂ ਵੀਰਾਂ ਲਈ ਇਕ ਗੀਤ 'ਸਾਹ ਸੁੱਕ ਗਏ ਦਿੱਲੀ ਦੇ ਦੇਖ ਕੇ ਹੜ੍ਹ ਕਿਸਾਨਾਂ ਦੇ' ਰਾਹੀਂ ਕੇਂਦਰ ਸਰਕਾਰ ਨੂੰ ਲਾਹਣਤਾਂ ਪਾਈਆਂ ਹਨ।

ਇਹ ਵੀ ਪੜ੍ਹੋ : CBSE ਵੱਲੋਂ 10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਲਈ ਜ਼ਰੂਰੀ ਨੋਟੀਫਿਕੇਸ਼ਨ ਜਾਰੀ, ਦਿੱਤੀ ਗਈ ਇਹ ਸਲਾਹ

PunjabKesari

ਲਾਲੀ ਖਹਿਰਾ ਨੇ ਦੱਸਿਆ ਕਿ ਉਹ ਟਾਇਲਾਂ ਦਾ ਕੰਮ ਕਰਦੇ ਹਨ ਅਤੇ ਗਾਉਣਾ ਉਨ੍ਹਾਂ ਦਾ ਸ਼ੌਂਕ ਹੈ ਅਤੇ ਕਿਸਾਨਾਂ ਦੇ ਸਮਰਥਨ ਲਈ ਉਹ ਦਿੱਲੀ ਆਏ ਹੋਏ ਹਨ। ਇਸੇ ਤਰ੍ਹਾਂ ਦਿੱਲੀ 'ਚ ਅੰਦੋਲਨ ਦੌਰਾਨ ਪੰਜਾਬੀਆਂ ਦੀਆਂ ਮਹਿਫ਼ਲਾਂ ਸਜ ਰਹੀਆਂ ਹਨ ਅਤੇ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ਪੂਰੀ ਤਰ੍ਹਾਂ ਗੁੱਸਾ ਕੱਢਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਭਾਜਪਾ ਨੇ ਕਿਸਾਨਾਂ ਨੂੰ ਨਕਸਲ ਤੱਤਾਂ ਦੀ ਘੁਸਪੈਠ ਖ਼ਿਲਾਫ਼ ਦਿੱਤੀ ਚਿਤਾਵਨੀ

PunjabKesari

ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਕੇਂਦਰ ਸਰਕਾਰ ਕਾਲੇ ਕਾਨੂੰਨਾਂ ਨੂੰ ਰੱਦ ਨਹੀਂ ਕਰਦੀ, ਉਹ ਵਾਪਸ ਨਹੀਂ ਮੁੜਨਗੇ ਅਤੇ ਉਨ੍ਹਾਂ ਦਾ ਅੰਦੋਲਨ ਇੰਝ ਹੀ ਸ਼ਾਂਤੀਪੂਰਵਕ ਜਾਰੀ ਰਹੇਗਾ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਰਾਏ


author

Babita

Content Editor

Related News