ਕਿਸਾਨੀ ਅੰਦੋਲਨ ਦੌਰਾਨ ਸਿੰਘੂ ਬਾਰਡਰ ਤੋਂ ਪਰਤੇ ਪੰਚ ਦੀ ਮੌਤ

Friday, Jan 08, 2021 - 09:36 PM (IST)

ਕਿਸਾਨੀ ਅੰਦੋਲਨ ਦੌਰਾਨ ਸਿੰਘੂ ਬਾਰਡਰ ਤੋਂ ਪਰਤੇ ਪੰਚ ਦੀ ਮੌਤ

ਪਟਿਆਲਾ (ਜੋਸਨ) : ਬੀਤੇ ਦਿਨੀਂ ਸਿੰਘੂ ਬਾਰਡਰ ਕਿਸਾਨ ਧਰਨੇ ਤੋਂ ਪਰਤੇ ਇਕ ਹੋਰ ਕਿਸਾਨ ਦੀ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਸਥਾਨਕ ਪ੍ਰੋਫੈਸਰ ਇਨਕਲੇਵ ਦੇ ਰਹਿਣ ਵਾਲੇ ਪਿੰਡ ਸ਼ੇਖਪੁਰਾ ਦੇ ਪੰਚ ਸੁਖਦੇਵ ਸਿੰਘ ਜੋ ਕਿ ਕੁਝ ਦਿਨ ਪਹਿਲਾਂ ਕਿਸਾਨ ਸੰਘਰਸ਼ ਸਿੰਘੂ ਬਾਰਡਰ ’ਤੇ ਗਏ ਸਨ। ਉਥੇ ਕੁਝ ਦਿਨ ਰਹਿਣ ਤੋਂ ਬਾਅਦ ਉਨ੍ਹਾਂ ਨੂੰ ਬੁਖਾਰ ਮਹਿਸੂਸ ਹੋਇਆ। ਜਦੋਂ ਉਹ ਠੀਕ ਨਾ ਹੋਏ ਤਾਂ ਉਹ ਆਪਣੇ ਘਰ ਵਾਪਸ ਪਰਤ ਆਏ, ਜਿਨ੍ਹਾਂ ਦੀ ਬੀਤੇ ਦਿਨੀਂ ਮੌਤ ਹੋ ਗਈ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਬੀਰ ਜੀ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ।

ਇਹ ਵੀ ਪੜ੍ਹੋ : ਕਿਸਾਨ ਮੀਟਿੰਗ ਤੋਂ ਪਹਿਲਾਂ ਮਨਪ੍ਰੀਤ ਬਾਦਲ ਦਾ ਵੱਡਾ ਬਿਆਨ, 6 ਮਹੀਨੇ ਲਈ ਕੇਂਦਰ ਰੱਦ ਕਰੇ ਖੇਤੀ ਕਾਨੂੰਨ

ਉਨ੍ਹਾਂ ਦੇ ਮਿ੍ਰਤਕ ਸਰੀਰ ਨੂੰ ਅਗਨੀ ਉਨ੍ਹਾਂ ਦੇ ਵੱਡੇ ਪੁੱਤਰ ਸਰਬਜੀਤ ਸਿੰਘ ਨੇ ਦਿਖਾਈ। ਉਹ ਆਪਣੇ ਪਿੱਛੇ ਪਤਨੀ ਤੇਜ ਕੌਰ ਅਤੇ 2 ਪੁੱਤਰਾਂ ਸਰਬਜੀਤ ਸਿੰਘ, ਜਗਮੀਤ ਸਿੰਘ ਸਮੇਤ ਧੀ ਜਸਵਿੰਦਰ ਕੌਰ ਨੂੰ ਛੱਡ ਗਏ ਹਨ। ਉਨ੍ਹਾਂ ਦੀ ਅੰਤਿਮ ਅਰਦਾਸ 12 ਜਨਵਰੀ 2021 ਨੂੰ ਬਾਅਦ ਦੁਪਹਿਰ 12 ਤੋਂ 1 ਵਜੇ ਤੱਕ ਗੁਰਦੁਆਰਾ ਪਾਤਸਾਹੀ 9ਵੀਂ ਬਹਾਦਰਗੜ ਸਾਹਿਬ ਪਟਿਆਲਾ ਵਿਖੇ ਹੋਵੇਗੀ।

ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਦੌਰਾਨ ਦੇਸ਼ ਦੀ ਸਿਆਸਤ ਭਖਾਉਣ ਦੀ ਤਿਆਰੀ ’ਚ ਅਕਾਲੀ ਦਲ, ਕੀਤਾ ਵੱਡਾ ਐਲਾਨ


author

Gurminder Singh

Content Editor

Related News