ਕਿਸਾਨ ਅੰਦੋਲਨ ਦੌਰਾਨ ਇਕ ਹੋਰ ਮਾੜੀ ਖ਼ਬਰ, ਭਾਕਿਯੂ ਦੇ ਜ਼ਿਲ੍ਹਾ ਜਨਰਲ ਸਕੱਤਰ ਦੀ ਮੌਤ
Sunday, Mar 14, 2021 - 06:24 PM (IST)
ਬਨੂੜ (ਜ. ਬ.)- ਮੋਦੀ ਸਰਕਾਰ ਵੱਲੋਂ ਬਣਾਏ ਗਏ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਬਨੂੜ ਤੋਂ ਜ਼ੀਰਕਪੁਰ ਨੂੰ ਜਾਂਦੇ ਕੌਮੀ ਮਾਰਗ ’ਤੇ ਸਥਿਤ ਪਿੰਡ ਅਜੀਜਪੁਰ ਨੇੜੇ ਟੌਲ ਪਲਾਜ਼ੇ ’ਤੇ ਕਿਸਾਨੀ ਸੰਘਰਸ਼ ’ਚ ਸ਼ੁਰੂ ਤੋਂ ਮੋਰਚੇ ’ਚ ਡਟਣ ਵਾਲੇ ਪਿੰਡ ਨਡਿਆਲੀ ਦੇ ਵਸਨੀਕ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਸੀਨੀਅਰ ਮੀਤ ਪ੍ਰਧਾਨ ਜਸਵੰਤ ਸਿੰਘ ਨੰਡਿਆਲੀ (60) ਦੀ ਮੌਤ ਹੋ ਗਈ ਹੈ।
ਇਹ ਵੀ ਪੜ੍ਹੋ : ਵਿਧਾਨ ਸਭਾ ਚੋਣਾਂ ਲਈ ਅਕਾਲੀ ਦਲ ਵਲੋਂ ਪਹਿਲੇ ਉਮੀਦਵਾਰ ਦਾ ਐਲਾਨ, ਜਲਾਲਾਬਾਦ ਤੋਂ ਚੋਣ ਲੜਨਗੇ ਸੁਖਬੀਰ ਬਾਦਲ
ਇਸ ਸਬੰਧੀ ਕਿਸਾਨ ਆਗੂ ਸਰਪੰਚ ਕਿਰਪਾਲ ਸਿੰਘ ਸਿਆਊ ਅਤੇ ਜੱਗੀ ਕਰਾਲਾ ਨੇ ਦੱਸਿਆ ਕਿ ਕਿਸਾਨ ਆਗੂ ਜਸਵੰਤ ਸਿੰਘ ਪਿਛਲੇ 153 ਦਿਨਾਂ ਤੋਂ ਅਜੀਜ ਟੋਲ ਪਲਾਜ਼ੇ ’ਤੇ ਦਿਨ ਰਾਤ ਡਟਿਆ ਹੋਇਆ ਸੀ। ਰੋਜ਼ਾਨਾ ਦੀ ਤਰ੍ਹਾਂ ਜਸਵੰਤ ਸਿੰਘ ਸਵੇਰੇ 9 ਕੁ ਵਜੇ ਟੋਲ ਪਲਾਜ਼ੇ ’ਤੇ ਲਗਾਏ ਗਏ ਕਿਸਾਨੀ ਧਰਨੇ ’ਚ ਬੈਠਾ ਸੀ ਕਿ ਅਚਾਨਕ ਉਸ ਦੀ ਤਬੀਅਤ ਖ਼ਰਾਬ ਹੋ ਗਈ। ਉਪਰੰਤ ਧਰਨੇ ’ਤੇ ਬੈਠੇ ਕਿਸਾਨ ਉਸ ਨੂੰ ਇਲਾਜ ਲਈ ਰਾਜਪੁਰਾ ਦੇ ਏ. ਪੀ. ਜੈਨ ਹਸਪਤਾਲ ’ਚ ਲੈ ਗਏ, ਜਿੱਥੇ ਡਾਕਟਰ ਨੇ ਉਸਨੂੰ ਪੀ. ਜੀ. ਆਈ. ਚੰਡੀਗੜ‘ ਲਈ ਰੈਫਰ ਕਰ ਦਿੱਤਾ ਜਦੋਂ ਕਿਸਾਨ ਉਸ ਨੂੰ ਪੀ. ਜੀ. ਆਈ. ’ਚ ਲੈ ਕੇ ਗਏ ਤਾਂ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ।
ਇਹ ਵੀ ਪੜ੍ਹੋ : ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਅਕਾਲੀ ਦਲ ’ਚ ਘਮਾਸਾਨ, ਆਹਮੋ-ਸਾਹਮਣੇ ਹੋਏ ਪਿਓ-ਪੁੱਤ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?