ਨਹਿਰੀ ਪਾਣੀ ਦੀ ਬੰਦੀ ਨੂੰ ਲੈ ਕੇ ਮਰਨ ਵਰਤ ''ਤੇ ਬੈਠਾ ਕਿਸਾਨ ਆਗੂ

Monday, Jun 28, 2021 - 08:02 PM (IST)

ਸ੍ਰੀ ਮੁਕਤਸਰ ਸਾਹਿਬ (ਰਿਣੀ/ਪਵਨ)- ਝੋਨੇ ਦੀ ਫਸਲ ਦੌਰਾਨ ਵਿਭਾਗ ਵਲੋਂ ਕੀਤੀ ਨਹਿਰੀ ਪਾਣੀ ਦੀ ਬੰਦੀ ਦੇ ਵਿਰੋਧ ਵਿਚ ਅਜ ਵਖ-ਵਖ ਪਿੰਡਾਂ ਦੇ ਕਿਸਾਨਾਂ ਨੇ ਸ੍ਰੀ ਮੁਕਤਸਰ ਸਾਹਿਬ ਸਾਹਿਬ-ਫਿਰੋਜ਼ਪੁਰ ਮਾਰਗ 'ਤੇ ਚੱਕਾ ਜਾਮ ਕਰ ਦਿਤਾ। ਵਿਭਾਗ ਵੱਲੋ ਨਹਿਰੀ ਪਾਣੀ ਦੀ ਕੀਤੀ ਬੰਦੀ ਨੂੰ ਲੈ ਦੇਰ ਸ਼ਾਮ ਤਕ ਕਿਸਾਨਾਂ ਦਾ ਚੱਕਾ ਜਾਮ ਜਾਰੀ ਸੀ ਅਤੇ ਪਰਸਾਸਨਿਕ ਅਧਿਕਾਰੀਆਂ ਨਾਲ ਕੋਈ ਗਲਬਾਤ ਨਾ ਹੋਣ ਦੇ ਚਲਦੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂ ਨਿਰਮਲ ਸਿੰਘ ਜੱਸੇਆਣਾ ਨੇ ਸ਼ਾਮ 6 ਵਜੇ ਤੋਂ ਮਰਨ ਵਰਤ ਸ਼ੁਰੂ ਕਰ ਦਿੱਤਾ। ਕਿਸਾਨਾਂ ਨੇ ਕਿਹਾ ਜਦ ਤਕ ਮਾਇਨਰਾਂ 'ਚ ਪਾਣੀ ਨਹੀਂ ਛੱਡਿਆ ਜਾਂਦਾ ਸੰਘਰਸ਼ ਲਗਾਤਾਰ ਜਾਰੀ ਰਹੇਗਾ ਅਤੇ ਭਲਕੇ ਤੋਂ ਹੋਰ ਰੋਡ ਵੀ ਜਾਮ ਕੀਤੇ ਜਾਣਗੇ। ਇਸ ਮੌਕੇ ਕਿਸਾਨਾਂ ਕਿਹਾ ਕਿ ਮੁਦਕੀ ਮਾਇਨਰ ਅਤੇ ਇਕ ਹੋਰ ਮਾਇਨਰ ਕਲਰ ਸ਼ੋਰਾ ਮਾਇਨਰ ਹਨ ਅਤੇ ਇਹਨਾਂ ਵਿਚ ਪਾਣੀ ਦੀ ਬੰਦੀ ਨਹੀਂ ਹੁੰਦੀ ਕਿਉਂਕਿ ਜਿਸ ਖੇਤਰ ਚੋਂ ਇਹ ਲੰਘਦੇ ਹਨ ਉਹ ਖੇਤਰ ਹੇਠਲਾ ਪਾਣੀ ਖਾਰਾ ਹੈ ਜਿਸ ਵਿਚ ਬਾਸਮਤੀ ਜਾਂ ਝੋਨਾ ਨਹੀਂ ਹੁੰਦਾ। ਹੁਣ ਵਿਭਾਗ ਨੇ ਇਸ ਵਿਚ ਬੰਦੀ ਕਰ ਦਿਤੀ ਜਿਸ ਕਾਰਨ ਕਿਸਾਨ ਕਾਫੀ ਪ੍ਰੇਸ਼ਾਨ ਹਨ। ਇਸ ਕਾਰਨ ਉਨ੍ਹਾਂ ਨੂੰ ਇਹ ਸੰਘਰਸ਼ ਦਾ ਰਾਹ ਅਪਣਾਉਣਾ ਪਿਆ।


Bharat Thapa

Content Editor

Related News