ਕਿਸਾਨ ਆਗੂ ਸੁਰਜੀਤ ਫੂਲ ਦਾ ਵੱਡਾ ਖੁਲਾਸਾ, ਕਿਹਾ-PM ਦੇ ਰੂਟ ਦੀ ਇਸ ਪੁਲਸ ਅਧਿਕਾਰੀ ਨੇ ਦਿੱਤੀ ਸੀ ਜਾਣਕਾਰੀ (ਵੀਡੀਓ)
Thursday, Jan 06, 2022 - 11:59 PM (IST)
ਚੰਡੀਗੜ੍ਹ (ਬਿਊਰੋ)-ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੇ ਪ੍ਰਧਾਨ ਸੁਰਜੀਤ ਸਿੰਘ ਫੂਲ ਨੇ ਬੀਤੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ’ਚ ਹੋਈ ਕੁਤਾਹੀ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ। ਕਿਸਾਨ ਆਗੂ ਫੂਲ ਨੇ ਕਿਹਾ ਕਿ ਸਾਨੂੰ ਫਿਰੋਜ਼ਪੁਰ ਦੇ ਐੱਸ. ਐੱਸ. ਪੀ. ਨੇ ਕਿਹਾ ਸੀ ਕਿ ਤੁਸੀਂ ਰਸਤਾ ਸਾਫ਼ ਕਰ ਦਿਓ, ਇਥੋਂ ਪ੍ਰਧਾਨ ਮੰਤਰੀ ਦਾ ਕਾਫਿਲਾ ਲੰਘਣਾ ਹੈ। ਕਿਸਾਨ ਆਗੂ ਨੇ ਕਿਹਾ ਕਿ ਅਸੀਂ ਸੋਚਿਆ ਕਿ ਐੱਸ. ਐੱਸ. ਪੀ. ਸਾਡੇ ਨਾਲ ਚਾਲ ਖੇਡ ਰਹੇ ਹਨ ਤੇ ਉਹ ਰਸਤਾ ਸਾਫ ਕਰਵਾ ਕੇ ਭਾਜਪਾ ਵਾਲਿਆਂ ਦੀਆਂ ਬੱਸਾਂ ਲੰਘਾਉਣਾ ਚਾਹੁੰਦੇ ਹਨ। ਅਸੀਂ ਕਿਹਾ ਕਿ ਜੇ ਪ੍ਰਧਾਨ ਮੰਤਰੀ ਨੇ ਆਉਣਾ ਹੋਵੇ ਤਾਂ ਕੀ ਇਕ ਘੰਟਾ ਪਹਿਲਾਂ ਪਤਾ ਲੱਗੇਗਾ, ਇਸ ਲਈ ਉਨ੍ਹਾਂ ਨੇ ਰਸਤਾ ਸਾਫ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਇੰਨੇ ਟਰੈਫਿਕ ਵਾਲੇ ਰਸਤੇ ਰਾਹੀਂ ਪ੍ਰਧਾਨ ਮੰਤਰੀ ਦਾ ਦਾ ਲੰਘਣਾ ਸੰਭਵ ਨਹੀਂ ਹੈ, ਇਸ ਲਈ ਉਨ੍ਹਾਂ ਨੇ ਧਰਨਾ ਜਾਰੀ ਰੱਖਿਆ। ਕਿਸਾਨ ਆਗੂ ਫੂਲ ਨੇ ਕਿਹਾ ਕਿ ਅਸੀਂ ਅੇੱਸ. ਐੱਸ. ਪੀ. ਨੂੰ ਕਿਹਾ ਕਿ ਉਹ ਇਥੋਂ ਨਹੀਂ ਉਠਣਗੇ ਕਿਉਂਕਿ ਤੁਸੀਂ ਝੂਠ ਬੋਲ ਰਹੇ ਹੋ।
Big Breaking : ਫਿਰੋਜ਼ਪੁਰ ਦੇ SSP ਨੇ ਦਿੱਤੀ ਸੀ PM ਮੋਦੀ ਦੇ ਰੂਟ ਦੀ ਜਾਣਕਾਰੀ, ਕਿਸਾਨ ਆਗੂ ਨੇ ਕੀਤਾ ਵੱਡਾ ਦਾਅਵਾBig Breaking : ਫਿਰੋਜ਼ਪੁਰ ਦੇ SSP ਨੇ ਦਿੱਤੀ ਸੀ PM ਮੋਦੀ ਦੇ ਰੂਟ ਦੀ ਜਾਣਕਾਰੀ, ਕਿਸਾਨ ਆਗੂ ਨੇ ਕੀਤਾ ਵੱਡਾ ਦਾਅਵਾ
Posted by JagBani on Thursday, January 6, 2022
ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰ ਕੇ ਦੱਸੋ