ਕਿਸਾਨ ਆਗੂ ਮਨਜੀਤ ਸਿੰਘ ਧਨੇਰ ਹੋਏ ਰਿਹਾਅ

Thursday, Nov 14, 2019 - 09:08 PM (IST)

ਕਿਸਾਨ ਆਗੂ ਮਨਜੀਤ ਸਿੰਘ ਧਨੇਰ ਹੋਏ ਰਿਹਾਅ

ਜਲੰਧਰ: ਕਿਸਾਨ ਆਗੂ ਮਨਜੀਤ ਸਿੰਘ ਧਨੇਰ ਕੁੱਝ ਕਾਨੂੰਨੀ ਅੜਚਣਾਂ ਤੋਂ ਬਾਅਦ ਆਖਿਰਕਾਰ ਅੱਜ ਦੇਰ ਰਾਤ ਰਿਹਾਅ ਹੋ ਗਏ। ਮੰਨਿਆ ਜਾ ਰਿਹਾ ਸੀ ਕਿ ਉਨ੍ਹਾਂ ਦੀ ਅੱਜ ਦੀ ਰਿਹਾਈ ਰੱਦ ਹੋ ਗਈ ਹੈ ਤੇ ਉਨ੍ਹਾਂ ਦੀ ਰਿਹਾਈ ਕੱਲ ਹੋਣ ਵਾਲੀ ਸੀ।

ਜ਼ਿਕਰਯੋਗ ਹੈ ਕਿ ਕਿਸਾਨ ਆਗੂ ਮਨਜੀਤ ਧਨੇਰ ਜੋ ਕਿ ਬਰਨਾਲਾ ਦੀ ਜੇਲ 'ਚ ਬੰਦ ਸਨ, ਉਨਾਂ ਦੀ ਰਿਹਾਈ ਲਈ ਬਰਨਾਲਾ ਦੀ ਸਬ ਜੇਲ ਦੇ ਸਾਹਮਣੇ ਪਿਛਲੇ 44 ਦਿਨਾਂ ਤੋਂ ਲੋਕ ਧਰਨੇ 'ਤੇ ਬੈਠੇ ਸਨ। ਤੁਹਾਨੂੰ ਦੱਸ ਦਈਏ ਕਿ ਪੰਜਾਬ ਸਰਕਾਰ ਦੀ ਸਿਫ਼ਾਰਸ਼ 'ਤੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਨੇ 2001 ਦੇ ਕਤਲ ਕੇਸ ਵਿੱਚ ਦੋਸ਼ੀ ਠਹਿਰਾਏ 62 ਸਾਲਾ ਕਿਸਾਨ ਆਗੂ ਮਨਜੀਤ ਸਿੰਘ ਧਨੇਰ ਨੂੰ ਮੁਆਫ਼ੀ ਦੇ ਦਿੱਤੀ ਹੈ। ਧਨੇਰ 30 ਸਤੰਬਰ ਤੋਂ ਬਰਨਾਲਾ ਜੇਲ੍ਹ ਵਿੱਚ ਬੰਦ ਸਨ।


author

KamalJeet Singh

Content Editor

Related News