ਕਿਸਾਨ ਆਗੂ ਧਨੇਰ ਦੀ ਸਜ਼ਾ ਹੋਈ ਮੁਆਫ, ਛੇਤੀ ਹੋ ਸਕਦੇ ਨੇ ਰਿਹਾਅ
Thursday, Nov 14, 2019 - 12:31 AM (IST)
ਬਰਨਾਲਾ: ਕਿਸਾਨ ਆਗੂ ਮਨਜੀਤ ਧਨੇਰ ਜੋ ਕਿ ਬਰਨਾਲਾ ਦੀ ਜੇਲ 'ਚ ਬੰਦ ਹੈ, ਉਸ ਦੀ ਰਿਹਾਈ ਲਈ ਬਰਨਾਲਾ ਦੀ ਸਬ ਜੇਲ ਦੇ ਸਾਹਮਣੇ ਪਿਛਲੇ 44 ਦਿਨਾਂ ਤੋਂ ਲੋਕ ਧਰਨੇ 'ਤੇ ਬੈਠੇ ਹਨ। ਤੁਹਾਨੂੰ ਦੱਸ ਦਈਏ ਕਿ ਪੰਜਾਬ ਸਰਕਾਰ ਦੀ ਸਿਫ਼ਾਰਸ਼ 'ਤੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਨੇ 2001 ਦੇ ਕਤਲ ਕੇਸ ਵਿੱਚ ਦੋਸ਼ੀ ਠਹਿਰਾਏ 62 ਸਾਲਾ ਕਿਸਾਨ ਆਗੂ ਮਨਜੀਤ ਸਿੰਘ ਧਨੇਰ ਨੂੰ ਮੁਆਫ਼ੀ ਦੇ ਦਿੱਤੀ ਹੈ। ਧਨੇਰ 30 ਸਤੰਬਰ ਤੋਂ ਬਰਨਾਲਾ ਜੇਲ੍ਹ ਵਿੱਚ ਬੰਦ ਹੈ।
ਜ਼ਿਕਰਯੋਗ ਹੈ ਕਿ ਧਨੇਰ ਸਣੇ ਛੇ ਹੋਰਨਾਂ ਨੂੰ ਸਾਲ 2001 ਵਿੱਚ ਦਲੀਪ ਸਿੰਘ ਦੇ 2005 ਵਿੱਚ ਹੋਏ ਕਤਲ ਕੇਸ ਵਿੱਚ ਬਰਨਾਲਾ ਦੀ ਇੱਕ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਕਿਸਾਨ, ਵਿਦਿਆਰਥੀ ਅਤੇ ਹੋਰ ਖੱਬੇਪੱਖੀ ਯੂਨੀਅਨਾਂ ਬਰਨਾਲਾ ਜੇਲ੍ਹ ਦੇ ਬਾਹਰ ਧਰਨੇ ਪ੍ਰਦਰਸ਼ਨ ਕਰ ਰਹੀਆਂ ਸਨ ਤੇ ਧਨੇਰ ਲਈ ਮੁਆਫ਼ੀ ਮੰਗ ਰਹੇ ਸਨ