ਸ਼ੰਭੂ ਬਾਰਡਰ ''ਤੇ ਫਾਇਰਿੰਗ ਤੇ ਅੱਥਰੂ ਗੈਸ ਦੇ ਗੋਲਿਆਂ ਕਾਰਨ ਗੰਭੀਰ ਫੱਟੜ ਹੋਇਆ ਝਬਾਲ ਦਾ ਕਿਸਾਨ ਆਗੂ ਜੱਸਾ ਸਿੰਘ
Thursday, Feb 15, 2024 - 06:31 PM (IST)
ਝਬਾਲ (ਨਰਿੰਦਰ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਆਗੂ ਜੱਸਾ ਸਿੰਘ ਝਬਾਲ ਜੋ ਪ੍ਰਧਾਨ ਬਲਜੀਤ ਸਿੰਘ ਬੱਲੂ ਬਾਬਾ ਬਘੇਲ ਸਿੰਘ ਵਾਲਾ ਦੀ ਅਗਵਾਈ ਵਿੱਚ ਜਥਾ ਲੈ ਕੇ ਸ਼ੰਭੂ ਬਾਰਡਰ 'ਤੇ ਪਹੁੰਚੇ ਸਨ, ਦੀ ਬੀਤੇ ਕੱਲ੍ਹ ਹਰਿਆਣਾ ਦੀ ਪੁਲਸ ਵੱਲੋਂ ਕੀਤੀ ਜਾ ਰਹੀ ਫਾਇਰਿੰਗ ਅਤੇ ਸੁੱਟੇ ਜਾ ਰਹੇ ਅੱਥਰੂ ਗੈਸ ਦੇ ਗੋਲਿਆਂ ਨਾਲ ਗੰਭੀਰ ਜ਼ਖ਼ਮੀ ਹੋ ਗਿਆ। ਜਿਸ ਦਾ ਇਲਾਜ ਉਥੇ ਨਿੱਜੀ ਹਸਪਤਾਲ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਦੀਨਾਨਗਰ 'ਚ ਵਾਪਰਿਆ ਸੜਕ ਹਾਦਸਾ, ਤੇਜ਼ ਰਫ਼ਤਾਰ ਕਾਰ ਨੇ ਮੋਟਰਸਾਈਕਲ ਸਵਾਰ ਨੂੰ ਦਰੜਿਆ
ਜੱਸਾ ਸਿੰਘ ਜੋ ਝਬਾਲ (ਬਾਬਾ ਬਘੇਲ ਸਿੰਘ )ਪੰਚਾਇਤ ਦਾ ਵਸਨੀਕ ਹੈ, ਦੇ ਦੋ ਪੁੱਤ ਫੌਜ ਵਿੱਚ ਦੇਸ਼ ਦੇ ਬਾਰਡਰਾਂ 'ਤੇ ਦੇਸ਼ ਦੀ ਰਾਖੀ ਕਰ ਰਹੇ ਹਨ, ਜਦੋਂ ਕਿ ਜੱਸਾ ਸਿੰਘ ਆਪ ਕਿਸਾਨੀ ਹੱਕਾਂ ਲਈ ਚੱਲ ਰਹੇ ਸੰਘਰਸ਼ ਵਿੱਚ ਸ਼ੰਭੂ ਬਾਰਡਰ 'ਤੇ ਕਿਸਾਨਾਂ ਨਾਲ ਡਟੇ ਹੋਏ ਸਨ। ਜਿੱਥੇ ਬੀਤੇ ਕੱਲ੍ਹ ਪੁਲਸ ਨਾਲ ਕਿਸਾਨਾਂ ਦੀ ਹੋਈ ਟੱਕਰ ਵਿੱਚ ਜ਼ਖ਼ਮੀ ਹੋ ਗਏ।
ਇਹ ਵੀ ਪੜ੍ਹੋ : ਭਿਆਨਕ ਸੜਕ ਹਾਦਸੇ ਨੇ ਉਜਾੜਿਆ ਪਰਿਵਾਰ, ਚੜ੍ਹਦੀ ਜਵਾਨੀ 'ਚ ਨੌਜਵਾਨ ਦੀ ਮੌਤ
ਜਿਸ ਦੀ ਪੁਸ਼ਟੀ ਕਰਦਿਆਂ ਇਥੋਂ ਕਿਸਾਨਾਂ ਦਾ ਜਥਾ ਲੈ ਕੇ ਗਏ ਪ੍ਰਧਾਨ ਬਲਜੀਤ ਸਿੰਘ ਬੱਲੂ ਨੇ ਕਿਹਾ ਕਿ ਹਰਿਆਣਾ ਪੁਲਸ ਵੱਲੋਂ ਚਲਾਈਆਂ ਗੋਲੀਆਂ ਨਾਲ ਜੱਸਾ ਸਿੰਘ ਜੱਸਾ ਸਿੰਘ ਫੱਟੜ ਹੋ ਗਿਆ ਹੈ ਪਰ ਸਾਡੇ ਸਾਰੇ ਕਿਸਾਨ ਸਿੰਘ ਉਥੇ ਪੁਲਸ ਦੇ ਜਬਰ ਦੇ ਬਾਵਜੂਦ ਵੀ ਪੂਰੇ ਹੌਂਸਲੇ ਨਾਲ ਡਟੇ ਹੋਏ ਹਨ ਅਤੇ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਜਾਣ ਤੱਕ ਡਟੇ ਰਹਿਣਗੇ ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8