ਸ਼ੰਭੂ ਮੋਰਚੇ ਤੋਂ ਮੁੜਦਿਆਂ ਐਕਸੀਡੈਂਟ ’ਚ ਮਾਰੇ ਗਏ ਕਿਸਾਨ ਦਾ ਹੋਇਆ ਅੰਤਿਮ ਸੰਸਕਾਰ
Saturday, Jul 06, 2024 - 12:52 PM (IST)
ਅੱਚਲ ਸਾਹਿਬ (ਗੋਰਾ ਚਾਹਲ)-ਸ਼ੰਭੂ ਮੋਰਚੇ ਤੋਂ ਵਾਪਸ ਘਰ ਆਉਂਦਿਆਂ ਖੰਨਾ ਨੇੜੇ ਐਕਸੀਡੈਂਟ ’ਚ ਮਾਰੇ ਗਏ ਕਿਸਾਨ ਸੁਖਵਿੰਦਰ ਸਿੰਘ ਆਦੋਵਾਲੀ ਦਾ ਅੰਤਿਮ ਸੰਸਕਾਰ ਪਿੰਡ ਆਦੋਵਾਲੀ ਵਿਖੇ ਕਿਸਾਨ ਜਥੇਬੰਦੀਆਂ ਵੱਲੋਂ ਕੀਤਾ ਗਿਆ ਹੈ। ਇਸ ਮੌਕੇ ਕਿਸਾਨ ਜਥੇਬੰਦੀਆਂ ਨੇ ਵਿਛੜੇ ਕਿਸਾਨ ਸਾਥੀ ਨੂੰ ਕਿਸਾਨੀ ਰੰਗ ’ਚ ਅੰਤਿਮ ਵਿਦਾਇਗੀ ਦਿੱਤੀ ਹੈ। ਕਿਸਾਨ ਸੁਖਵਿੰਦਰ ਸਿੰਘ ਦੇ ਅੰਤਿਮ ਸੰਸਕਾਰ ਮੌਕੇ ਤਹਿਸੀਲਦਾਰ ਬਟਾਲਾ ਜਗਤਾਰ ਸਿੰਘ, ਥਾਣਾ ਰੰਗੜ-ਨੰਗਲ ਦੇ ਐੱਸ. ਐੱਚ. ਓ. ਨਿਸ਼ਾਨ ਸਿੰਘ, ਗਰਦਾਵਰ ਰਿਪੂਦਮਨ ਸਿੰਘ ਵੀ ਮੌਕੇ ’ਤੇ ਹਾਜ਼ਰ ਸਨ।
ਇਹ ਵੀ ਪੜ੍ਹੋ- ਸ਼ੰਭੂ ਮੋਰਚੇ ਤੋਂ ਆਉਂਦਿਆਂ ਸੜਕ ਹਾਦਸੇ ’ਚ ਕਿਸਾਨ ਦੀ ਮੌਤ
ਵੀਰਵਾਰ ਨੂੰ ਪੋਸਟਮਾਰਟਮ ਤੋਂ ਬਾਅਦ ਕਿਸਾਨ ਸਾਥੀ ਦੀ ਮ੍ਰਿਤਕ ਦੇਹ ਨੂੰ ਪਿੰਡ ਆਦੋਵਾਲੀ ਵਿਖੇ ਲਿਆਂਦਾ ਗਿਆ ਅਤੇ ਮ੍ਰਿਤਕ ਕਿਸਾਨ ਦੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਦੀ ਹਾਜ਼ਰੀ ’ਚ ਅੰਤਿਮ ਸੰਸਕਾਰ ਕੀਤਾ ਗਿਆ। ਮ੍ਰਿਤਕ ਕਿਸਾਨ ਦੇ ਬੇਟੇ ਜਸਨੂਰ ਸਿੰਘ ਅਤੇ ਜਸਕਰਨ ਸਿੰਘ ਨਾਲ ਦੁੱਖ ਸਾਂਝਾ ਕੀਤਾ ਗਿਆ।
ਇਹ ਵੀ ਪੜ੍ਹੋ- ਇੱਟਾਂ ਮਾਰ-ਮਾਰ ਮੌਤ ਦੇ ਘਾਟ ਉਤਾਰੇ ਗਏ ਨੌਜਵਾਨ ਦੇ ਕਤਲ ਮਾਮਲੇ ’ਚ ਨਵਾਂ ਮੋੜ
ਉਧਰ ਮੌਕੇ ’ਤੇ ਪੁੱਜੇ ਤਹਿਸੀਲਦਾਰ ਬਟਾਲਾ ਜਗਤਾਰ ਸਿੰਘ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਨਿਰਦੇਸ਼ਾਂ ਅਨੁਸਾਰ ਉਹ ਕਿਸਾਨ ਦੇ ਸਸਕਾਰ ਮੌਕੇ ਹਾਜ਼ਰ ਹੋਏ ਹਨ। ਇਸ ਸਮੇਂ ਨਿਸ਼ਾਨ ਸਿੰਘ ਮੇਹੜੇ, ਕੁਲਜੀਤ ਸਿੰਘ ਹਯਾਤ ਨਗਰ, ਗੁਰਪ੍ਰੀਤ ਸਿੰਘ ਖਾਨਪੁਰ, ਜ਼ੋਨ ਅੱਚਲ ਸਾਹਿਬ ਦੇ ਪ੍ਰਧਾਨ ਹਰਭਜਨ ਸਿੰਘ ਵੈਰੋਨੰਗਲ, ਹਰਦੀਪ ਸਿੰਘ ਮਹਿਤਾ, ਹਰਵਿੰਦਰ ਸਿੰਘ ਮਸਾਣੀਆਂ, ਹਰਜੀਤ ਸਿੰਘ ਪਰਮਾਰ ਸਰਪੰਚ ਬੱਦੋਵਾਲ, ਹਰਜਿੰਦਰ ਸਿੰਘ ਬੁੱਜਿਆਂਵਾਲੀ, ਪਰਮਿੰਦਰ ਸਿੰਘ, ਹਰਪਾਲ ਸਿੰਘ ਆਦੋਵਾਲੀ, ਕਵਲਜੀਤ ਸਿੰਘ ਅੱਦੋਵਾਲੀ, ਮਨਜੀਤ ਸਿੰਘ ਚੌਧਰੀਵਾਲ, ਅੰਗਰੇਜ਼ ਸਿੰਘ, ਮੇਜਰ ਸਿੰਘ, ਰਵਿੰਦਰ ਸਿੰਘ ਬਾਸਰਪੁਰ ਆਦਿ ਸਮੇਤ ਵੱਡੀ ਗਿਣਤੀ ’ਚ ਕਿਸਾਨ ਸਾਕ ਸਬੰਧੀ ਅਤੇ ਰਿਸ਼ਤੇਦਾਰ ਹਾਜ਼ਰ ਸਨ।
ਇਹ ਵੀ ਪੜ੍ਹੋ- ਸੰਗਰੂਰ ਤੋਂ ਵੱਡੀ ਖ਼ਬਰ, ਸਾਥੀ ਅਧਿਆਪਕਾਂ ਤੋਂ ਦੁਖੀ ਹੋ ਕੇ ਮੁੱਖ ਅਧਿਆਪਕ ਨੇ ਕੀਤੀ ਖ਼ੁਦਕੁਸ਼ੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8