ਬਨੂੜ ਦੇ ਕਿਸਾਨ ਨੇ ਪੇਸ਼ ਕੀਤੀ ਇਮਾਨਦਾਰੀ ਦੀ ਮਿਸਾਲ, ਹਰ ਕੋਈ ਕਰ ਰਿਹਾ ਸਿਫ਼ਤਾਂ
Monday, Feb 08, 2021 - 06:28 PM (IST)
ਬਨੂੜ (ਗੁਰਪਾਲ)- ਅਜੋਕੇ ਸਮੇਂ ਵਿਚ ਜਦੋਂ ਇਨਸਾਨ ਨੂੰ ਪੈਸੇ ਕਮਾਉਣ ਦੀ ਹੋੜ ਲੱਗੀ ਹੋਈ ਹੈ ਤਾਂ ਇਸ ਦੇ ਬਾਵਜੂਦ ਵੀ ਕਿਤੇ-ਕਿਤੇ ਇਮਾਨਦਾਰੀ ਅਜੇ ਵੀ ਜ਼ਿੰਦਾ ਹੈ ਅਜਿਹੀ ਮਿਸਾਲ ਬਨੂੜ ਦੇ ਵਾਰਡ ਨੰਬਰ 8 ਦੇ ਵਸਨੀਕ ਕਿਸਾਨ ਅਵਤਾਰ ਸਿੰਘ ਬਾਜਵਾ ਨੇ ਦਿੱਤੀ ਹੈ। ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਕਿਸਾਨ ਅਵਤਾਰ ਸਿੰਘ ਬਾਜਵਾ ਨੇ ਦੱਸਿਆ ਕਿ ਉਹ ਜਦੋਂ ਬੀਤੀ ਸ਼ਾਮ ਆਪਣੇ ਘਰ ਨੂੰ ਜਾ ਰਿਹਾ ਸੀ ਤਾਂ ਰਸਤੇ ਵਿਚ ਇਕ ਲਿਫਾਫਾ ਦਿਸਿਆ। ਜਦੋਂ ਉਸ ਨੇ ਲਿਫਾਫੇ ਨੂੰ ਚੁੱਕ ਕੇ ਖਲ ਕੇ ਦੇਖਿਆ ਤਾਂ ਉਸ ਵਿਚ 35 ਹਜ਼ਾਰ ਰੁਪਏ ਦੀ ਨਕਦੀ, ਏ. ਟੀ. ਐੱਮ. ਕਾਰਡ, ਕ੍ਰੈਡਿਟ ਕਾਰਡ ਅਤੇ ਹੋਰ ਜ਼ਰੂਰੀ ਦਸਤਾਵੇਜ਼ ਪਏ ਸਨ।
ਇਹ ਵੀ ਪੜ੍ਹੋ : ਲਾਲ ਕਿਲ੍ਹਾ ਘਟਨਾ : ਨਵਰੀਤ, ਰਣਜੀਤ ਅਤੇ ਨੌਦੀਪ ਦੇ ਮਾਮਲੇ 'ਚ ਸਬੂਤ ਇਕੱਠੇ ਕਰਨ ਲੱਗੇ ਵਕੀਲ
ਕਿਸਾਨ ਨੇ ਦੱਸਿਆ ਕਿ ਉਸ ਨੇ ਇਨ੍ਹਾਂ ਦਸਤਾਵੇਜ਼ਾਂ ਦੀ ਪਛਾਣ ਕੀਤੀ ਤਾਂ ਉਹ ਵਾਰਡ ਨੰਬਰ 7 ਦੇ ਵਸਨੀਕ ਦੁਕਾਨਦਾਰ ਪਰਵੀਨ ਕੁਮਾਰ ਪੁੱਤਰ ਸੁਰਿੰਦਰ ਕੁਮਾਰ ਦੇ ਨਿਕਲੇ। ਉਨ੍ਹਾਂ ਦੱਸਿਆ ਕਿ ਉਸ ਨੇ ਦੁਕਾਨਦਾਰ ਨੂੰ ਜਾ ਕੇ ਪੈਸੇ ਤੇ ਹੋਰ ਦਸਤਾਵੇਜ ਵਾਪਸ ਕੀਤੇ। ਦੁਕਾਨਦਾਰ ਪ੍ਰਵੀਨ ਕੁਮਾਰ ਨੇ ਕਿਸਾਨ ਅਵਤਾਰ ਸਿੰਘ ਦਾ ਪੈਸੇ ਤੇ ਹੋਰ ਦਸਤਾਵੇਜ ਵਾਪਸ ਦੇਣ ’ਤੇ ਧੰਨਵਾਦ ਕੀਤਾ। ਪ੍ਰਵੀਨ ਕੁਮਾਰ ਨੇ ਦੱਸਿਆ ਕਿ ਉਹ ਆਪਣੀ ਦੁਕਾਨ ਲਈ ਸਾਮਾਨ ਖਰੀਦਣ ਲਈ ਪੈਸੇ ਬੈਂਕ ਤੋਂ ਕਢਵਾ ਕੇ ਲਿਆਇਆ ਸੀ ਤੇ ਜਦੋਂ ਉਸ ਨੇ ਪੈਸੇ ਤੇ ਹੋਰ ਦਸਤਾਵੇਜ਼ ਆਪਣੇ ਲਿਫ਼ਾਫ਼ੇ ਵਿਚ ਪਾ ਕੇ ਆਪਣੀ ਜੇਬ ਵਿਚ ਪਾਏ ਤਾਂ ਅਚਾਨਕ ਉਸਦਾ ਲਿਫ਼ਾਫ਼ਾ ਡਿੱਗ ਗਿਆ।
ਇਹ ਵੀ ਪੜ੍ਹੋ : ਨੌਦੀਪ ਕੌਰ ’ਤੇ ਦਿੱਲੀ ਪੁਲਸ ਦੇ ਤਸ਼ੱਦਦ ਖ਼ਿਲਾਫ਼ ਅੱਜ ਮੁਕਤਸਰੀਏ ਉਤਰਣਗੇ ਸੜਕਾਂ 'ਤੇ
ਉਸ ਨੇ ਡਿੱਗੇ ਹੋਏ ਲਿਫ਼ਾਫ਼ੇ ਦੀ ਕਾਫੀ ਭਾਲ ਕੀਤੀ ਪਰ ਉਸ ਨੂੰ ਨਹੀਂ ਮਿਲਿਆ ਪਰ ਕਿਸਾਨ ਅਵਤਾਰ ਸਿੰਘ ਵੱਲੋਂ ਉਸ ਦੇ ਘਰ ਨਕਦੀ ਤੇ ਦਸਤਾਵੇਜ਼ਾਂ ਵਾਲਾ ਲਿਫਾਫਾ ਪਹੁੰਚਾਇਆ ਗਿਆ। ਬਨੂੜ ਸ਼ਹਿਰ ਵਿਚ ਕਿਸਾਨ ਅਵਤਾਰ ਸਿੰਘ ਬਾਜਵਾ ਦੀ ਇਮਾਨਦਾਰੀ ਦੀ ਖੂਬ ਚਰਚਾ ਹੋ ਰਹੀ ਹੈ।
ਇਹ ਵੀ ਪੜ੍ਹੋ : ਰਾਜ ਸਭਾ 'ਚ ਪ੍ਰਧਾਨ ਮੰਤਰੀ ਦਾ ਪ੍ਰਤਾਪ ਬਾਜਵਾ 'ਤੇ ਵਿਅੰਗ, ਕਿਹਾ '84 ਦੀ ਗੱਲ ਕਰਨੀ ਕਿਵੇਂ ਭੁੱਲ ਗਏ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?