ਕਿਸਾਨ ਪਰਿਵਾਰ ਦੀ ਨੂੰਹ ਨੇ ਕਰ ਵਿਖਾਇਆ ਕਮਾਲ, ਜਾਣ ਕਰੋਗੇ ਸਿਫ਼ਤਾਂ
Friday, Feb 05, 2021 - 06:27 PM (IST)
ਬਨੂੜ (ਗੁਰਪਾਲ)- ਪਿੰਡ ਕਰਾਲਾ ਦੇ ਕਿਸਾਨ ਦਰਸ਼ਨ ਸਿੰਘ ਦੀ ਨੂੰਹ ਨਵਜੋਤ ਕੌਰ ਨੇ ਪੀ. ਸੀ. ਐੱਸ. (ਜੁਡੀਸ਼ਰੀ) ਦੀ ਪ੍ਰੀਖਿਆ ਪਾਸ ਕਰ ਕੇ ਆਪਣੇ ਸਹੁਰੇ ਅਤੇ ਪੇਕੇ ਪਰਿਵਾਰ ਦਾ ਪੰਜਾਬ ’ਚ ਨਾਂ ਰੌਸ਼ਨ ਕੀਤਾ ਹੈ। ਨਵਜੋਤ ਕੌਰ ਪਿੰਡ ਤੇਪਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ’ਚ ਕੰਪਿਊਟਰ ਫੈਕਲਟੀ ਵਜੋਂ ਆਪਣੀ ਸੇਵਾ ਨਿਭਾਅ ਰਹੀ ਹੈ। ਉਸ ਨੇ ਬਿਨਾਂ ਕਿਸੇ ਕੋਚਿੰਗ ਪ੍ਰਾਪਤ ਕੀਤਿਆਂ ਆਪਣੇ ਘਰ ’ਚ ਹੀ ਪੜਾਈ ਕਰ ਕੇ ਪੀ. ਸੀ. ਐੱਸ. ਦੀ ਪ੍ਰੀਖਿਆ ਪਾਸ ਕੀਤੀ ਹੈ।
ਇਹ ਵੀ ਪੜ੍ਹੋ : ਰਿਹਾਨਾ ਦੇ ਟਵੀਟ ਤੋਂ ਬਾਅਦ ਖ਼ੁਸ਼ੀ ਨਾਲ ਖੀਵੇ ਹੋਏ ਬਲਬੀਰ ਸਿੰਘ ਰਾਜੇਵਾਲ, ਦਿਲ ਖੋਲ੍ਹ ਕੇ ਕੀਤੀਆਂ ਸਿਫ਼ਤਾਂ
ਆਪਣੇ ਸਹੁਰੇ ਦਰਸ਼ਨ ਸਿੰਘ ਤੇ ਸੱਸ ਦਲਜੀਤ ਕੌਰ ਦੀ ਹਾਜ਼ਰੀ ’ਚ ਗੱਲਬਾਤ ਕਰਦਿਆਂ ਕਿ ਦੱਸਿਆ ਕਿ ਉਸ ਦਾ ਵਿਆਹ 2019 ’ਚ ਗੁਰਬੀਰ ਸਿੰਘ ਨਾਲ ਹੋਇਆ ਅਤੇ ਸਹੁਰੇ ਪਰਿਵਾਰ ਵੱਲੋਂ ਹਮੇਸ਼ਾ ਉਸ ਨੂੰ ਪੜਾਈ ਕਰਨ ਲਈ ਉਤਸ਼ਾਹਿਤ ਕੀਤਾ ਜਾਂਦਾ ਰਿਹਾ। ਨਵਜੋਤ ਕੌਰ ਨੇ ਕਿਹਾ ਕਿ ਉਹ ਆਪਣੀ ਡਿਊਟੀ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਏਗੀ।
ਇਹ ਵੀ ਪੜ੍ਹੋ : ਦਿੱਲੀ ਮੋਰਚਾ ਫਤਿਹ ਕਰਨ ਲਈ ਕਿਸਾਨਾਂ ਨੇ ਕੀਤੀ ਸਖ਼ਤੀ, ਉਗਰਾਹਾਂ ਜਥੇਬੰਦੀ ਨੇ ਕੀਤਾ ਵੱਡਾ ਐਲਾਨ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?