ਦਿੱਲੀ ਧਰਨੇ ’ਚ ਜਾਂਦੇ ਸਮੇਂ ਕਿਸਾਨ ਦੀ ਵਿਗੜੀ ਹਾਲਤ, ਮੌਤ
Saturday, Oct 02, 2021 - 07:57 PM (IST)
ਭਵਾਨੀਗੜ੍ਹ (ਵਿਕਾਸ) : ਕਿਸਾਨੀ ਸੰਘਰਸ਼ ’ਚ ਹਿੱਸਾ ਪਾਉਣ ਲਈ ਦਿੱਲੀ ਜਾਂਦੇ ਸਮੇਂ ਰਾਹ ’ਚ ਅਚਾਨਕ ਤਬੀਅਤ ਖਰਾਬ ਹੋਣ ਕਾਰਨ ਨੇੜਲੇ ਪਿੰਡ ਸੰਘਰੇੜੀ ਦੇ ਇਕ ਕਿਸਾਨ ਦੀ ਮੌਤ ਹੋ ਗਈ। ਮ੍ਰਿਤਕ ਕਿਸਾਨ ਸੱਤਪਾਲ ਸਿੰਘ ਪੁੱਤਰ ਸਰਵਨ ਸਿੰਘ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਨਾਲ ਸਬੰਧਿਤ ਸੀ। ਜਥੇਬੰਦੀ ਦੇ ਜ਼ਿਲ੍ਹਾ ਪ੍ਰਚਾਰ ਸਕੱਤਰ ਡਾ. ਬਲਜਿੰਦਰ ਸਿੰਘ ਸੰਘਰੇੜੀ ਨੇ ਦੱਸਿਆ ਕਿ ਸੱਤਪਾਲ ਸਿੰਘ ਲੰਘੀ 30 ਸਤੰਬਰ ਨੂੰ ਜਥੇਬੰਦੀ ਦੇ ਆਗੂਆਂ ਨਾਲ ਦਿੱਲੀ ਸੰਘਰਸ਼ ’ਚ ਜਾਣ ਲਈ ਸੰਗਰੂਰ ਤੋਂ ਰੇਲ ਗੱਡੀ ਚੜ੍ਹਿਆ ਸੀ ਤਾਂ ਰਸਤੇ ’ਚ ਜਾਖ਼ਲ ਨੇੜੇ ਪਹੁੰਚ ਕੇ ਸੱਤਪਾਲ ਸਿੰਘ ਦੀ ਅਚਾਨਕ ਤਬੀਅਤ ਖਰਾਬ ਹੋ ਗਈ।
ਇਹ ਵੀ ਪੜ੍ਹੋ : ਸੁਰਜੇਵਾਲਾ ਦਾ ਕੈਪਟਨ ਨੂੰ ਲੈ ਕੇ ਵੱਡਾ ਖੁਲਾਸਾ, 78 ਪਾਰਟੀ ਵਿਧਾਇਕਾਂ ਨੇ ਕਿਹਾ ਸੀ ਬਦਲੋ ਮੁੱਖ ਮੰਤਰੀ
ਇਸ ਦੌਰਾਨ ਕਿਸਾਨ ਆਗੂਆਂ ਨੇ ਇਲਾਜ ਲਈ ਉਸ ਨੂੰ ਵਾਪਸ ਸੰਗਰੂਰ ਲਿਆਂਦਾ ਪਰ ਦਵਾਈ ਨਾਲ ਵੀ ਉਸ ਨੂੰ ਕੋਈ ਫਰਕ ਨਹੀਂ ਪਿਆ, ਜਿਸ ਦੀ ਘਰ ਆ ਕੇ ਮੌਤ ਹੋ ਗਈ। ਭਾਕਿਯੂ (ਰਾਜੇਵਾਲ) ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਕਪਿਆਲ ਨੇ ਪੰਜਾਬ ਸਰਕਾਰ ਤੋਂ ਮ੍ਰਿਤਕ ਕਿਸਾਨ ਦੇ ਪਰਿਵਾਰ ਨੂੰ ਬਣਦਾ ਮੁਆਵਜ਼ਾ, ਪਰਿਵਾਰ ਦੇ ਇਕ ਜੀਅ ਨੂੰ ਨੌਕਰੀ ਤੇ ਸਾਰਾ ਕਰਜ਼ਾ ਮੁਆਫ ਕਰਨ ਦੀ ਮੰਗ ਕੀਤੀ।