ਦੁੱਖ ਭਰੀ ਖ਼ਬਰ: ਦਿੱਲੀ ਧਰਨੇ ਤੋਂ ਪਰਤੇ ਇਕ ਹੋਰ ਕਿਸਾਨ ਦੀ ਹੋਈ ਮੌਤ
Saturday, Dec 26, 2020 - 02:22 PM (IST)
ਸਮਰਾਲਾ (ਗਰਗ, ਬੰਗੜ)— ਖੇਤੀ ਬਿੱਲਾਂ ਵਿਰੁੱਧ ਦਿੱਲੀ ’ਚ ਦਿੱਤੇ ਧਰਨੇ ’ਚੋਂ ਵਾਪਸ ਪਰਤੇ ਨੇੜਲੇ ਪਿੰਡ ਟੋਡਰਪੁਰ ਦੇ ਕਿਸਾਨ ਹਰਬੰਸ ਸਿੰਘ (68) ਦੀ ਬੀਤੀ ਰਾਤ ਮੌਤ ਹੋ ਗਈ। 26 ਨਵੰਬਰ ਨੂੰ ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਘੇਰਨ ਲਈ ਰਵਾਨਾ ਹੋਏ ਪਹਿਲੇ ਜਥੇ ’ਚ ਸ਼ਾਮਲ ਹਰਬੰਸ ਸਿੰਘ ਉਸੇ ਦਿਨ ਤੋਂ ਹੀ ਦਿੱਲੀ ਧਰਨੇ ਵਿੱਚ ਡਟਿਆ ਹੋਇਆ ਸੀ।
ਇਹ ਵੀ ਪੜ੍ਹੋ : ਸਾਲ 2020 ਪੰਜਾਬ ’ਚ ਇਨ੍ਹਾਂ ਪਰਿਵਾਰਾਂ ਨੂੰ ਦੇ ਗਿਆ ਵੱਡੇ ਦੁੱਖ, ਜਬਰ-ਜ਼ਿਨਾਹ ਦੀਆਂ ਘਟਨਾਵਾਂ ਨੇ ਵਲੂੰਧਰੇ ਦਿਲ
ਕੁਝ ਦਿਨ ਪਹਿਲਾਂ ਉਸ ਨੂੰ ਬੁਖ਼ਾਰ ਹੋ ਜਾਣ ਕਾਰਨ ਧਰਨੇ ’ਚ ਗਿਆ ਉਸ ਦਾ ਪਰਿਵਾਰ ਉਸ ਨੂੰ ਵਾਪਸ ਘਰ ਲੈ ਆਇਆ ਸੀ ਅਤੇ ਬੀਤੀ ਰਾਤ ਉਸ ਨੇ ਦਮ ਤੋੜ ਦਿੱਤਾ। ਇਸ ਮੌਕੇ ਹਾਜ਼ਰ ਕਿਸਾਨਾਂ ਅਤੇ ਆਗੂਆਂ ਵੱਲੋਂ ਮੰਗ ਕੀਤੀ ਕਿ ਕਿਸਾਨ ਅੰਦੋਲਨ ਦੇ ਸ਼ਹੀਦ ਦੇ ਪਰਿਵਾਰ ਦਾ ਪੂਰਾ ਕਰਜ਼ਾ ਮੁਆਫ਼ ਕੀਤਾ ਜਾਵੇ ਅਤੇ ਬਣਦੀ ਸਰਕਾਰੀ ਸਹਾਇਤਾ ਸਮੇਤ ਪਰਿਵਾਰ ਲਈ ਇਕ ਸਰਕਾਰੀ ਨੌਕਰੀ ਰਾਖਵੀਂ ਰੱਖੀ ਜਾਵੇ। ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਦਿੱਤੀਆਂ ਜਾ ਰਹੀਆਂ ਸ਼ਹੀਦੀਆਂ ਨੂੰ ਅਜਾਈਂ ਨਹੀਂ ਜਾਣ ਦਿੱਤਾ ਜਾਵੇਗਾ ਅਤੇ ਕੇਂਦਰ ਨੂੰ ਕਿਸਾਨ ਵਿਰੋਧੀ ਬਿੱਲ ਹਰ ਹਾਲਤ ਵਿਚ ਵਾਪਸ ਲੈਣੇ ਹੀ ਪੈਣਗੇ।
ਇਹ ਵੀ ਪੜ੍ਹੋ : ਕਲਯੁੱਗੀ ਪੁੱਤ ਦਾ ਖ਼ੌਫ਼ਨਾਕ ਕਾਰਾ: ਬਜ਼ੁਰਗ ਮਾਂ ਦਾ ਕੀਤਾ ਅਜਿਹਾ ਹਾਲ ਕਿ ਪੜ੍ਹ ਖੌਲ ਉੱਠੇਗਾ ਤੁਹਾਡਾ ਵੀ ਖ਼ੂਨ (ਵੀਡੀਓ)
ਇਹ ਵੀ ਪੜ੍ਹੋ : ਸ਼ਹੀਦ ਊਧਮ ਸਿੰਘ ਨੂੰ ਬਣਦਾ ਅਸਲ ਸਨਮਾਨ ਦੇਣਾ ਭੁੱਲਿਆ ਜਲੰਧਰ ਨਗਰ ਨਿਗਮ, ਜਾਣੋ ਕਿਵੇਂ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।