ਸੱਪ ਦੇ ਡੰਗਣ ਨਾਲ ਕਿਸਾਨ ਦੀ ਮੌਤ

08/30/2017 6:24:36 AM

ਬੇਗੋਵਾਲ, (ਰਜਿੰਦਰ)- ਪਿੰਡ ਕਰਨੈਲਗੰਜ ਵਿਖੇ ਸੱਪ ਦੇ ਡੰਗਣ ਨਾਲ ਕਿਸਾਨ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਕੱਤਰ ਜਾਣਕਾਰੀ ਅਨੁਸਾਰ ਨੇੜਲੇ ਪਿੰਡ ਕਰਨੈਲਗੰਜ ਦਾ 65 ਸਾਲਾ ਜਸਵੀਰ ਸਿੰਘ ਪੁੱਤਰ ਮੋਹਨ ਸਿੰਘ, ਜੋ ਖੇਤੀਬਾੜੀ ਕਰਦਾ ਸੀ ਤੇ ਬੀਤੀ ਸ਼ਾਮ ਆਪਣੀ ਮੋਟਰ 'ਤੇ ਝੋਨੇ ਦੀ ਫਸਲ ਨੂੰ ਗੇੜਾ ਮਾਰਨ ਗਿਆ ਸੀ ਤਾਂ ਇਸ ਦੌਰਾਨ ਸੱਪ ਨੇ ਕਿਸਾਨ ਜਸਵੀਰ ਸਿੰਘ ਦੀ ਲੱਤ 'ਤੇ ਡੰਗ ਮਾਰ ਦਿੱਤਾ। ਜਿਸ ਉਪਰੰਤ ਉਹ ਜਲਦੀ ਨਾਲ ਘਰ ਪੁੱਜਾ। ਜਿਥੋਂ ਪਰਿਵਾਰਕ ਮੈਂਬਰਾਂ ਵਲੋਂ ਉਸ ਨੂੰ ਬੇਗੋਵਾਲ ਦੇ ਸਰਕਾਰੀ ਹਸਪਤਾਲ ਵਿਖੇ ਲਿਜਾਇਆ ਗਿਆ, ਜਿਥੋਂ ਉਸ ਨੂੰ ਸਬ-ਡਵੀਜ਼ਨ ਹਸਪਤਾਲ ਭੁਲੱਥ ਲਈ ਰੈਫਰ ਕਰ ਦਿੱਤਾ ਗਿਆ ਪਰ ਭੁਲੱਥ ਹਸਪਤਾਲ ਪਹੁੰਚਣ 'ਤੇ ਡਾਕਟਰ ਨੇ ਕਿਸਾਨ ਜਸਵੀਰ ਸਿੰਘ ਨੂੰ ਮ੍ਰਿਤਕ ਕਰਾਰ ਦੇ ਦਿੱਤਾ।


Related News