ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਕੀਤੀ ਖੁਦਕੁਸ਼ੀ

Friday, Mar 02, 2018 - 03:48 AM (IST)

ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਕੀਤੀ ਖੁਦਕੁਸ਼ੀ

ਹੰਬੜਾਂ (ਧਾਲੀਵਾਲ) - ਕਸਬਾ ਹੰਬੜਾਂ ਦੇ ਵਸਨੀਕ ਛੋਟੇ ਕਿਸਾਨ ਡਾ. ਪ੍ਰੀਤਮ ਸਿੰਘ (55) ਪੁੱਤਰ ਇੰਦਰ ਸਿੰਘ ਵੱਲੋਂ ਕਰਜ਼ੇ ਤੋਂ ਦੁਖੀ ਹੋ ਕੇ ਆਪਣੇ ਕਲੀਨਿਕ ਪਿੰਡ ਵਲੀਪੁਰ ਕਲਾਂ 'ਚ ਖੁਦਕੁਸ਼ੀ ਕਰ ਲਈ । ਇਸ ਸਬੰਧੀ ਚੌਕੀ ਭੂੰਦੜੀ ਦੇ ਇੰਚਾਰਜ ਹਰਮੇਸ਼ ਕੁਮਾਰ ਵੱਲੋਂ ਘਟਨਾ ਸਥਾਨ 'ਤੇ ਜਾਇਜ਼ਾ ਲੈਂਦਿਆਂ ਦੱਸਿਆ ਕਿ ਪਰਿਵਾਰ ਤੇ ਪਿੰਡ ਵਾਸੀਆਂ ਵੱਲੋਂ ਦਿੱਤੀ ਸੂਚਨਾ 'ਤੇ ਜਦੋਂ ਪੁਲਸ ਪਾਰਟੀ ਇਥੇ ਪੁੱਜੀ ਤਾਂ ਕਿਸਾਨ ਪ੍ਰੀਤਮ ਸਿੰਘ ਨੇ ਆਪਣੇ ਕਲੀਨਿਕ ਦੀ ਛੱਤ ਦੇ ਗਾਰਡਰ ਨਾਲ ਰੱਸੀ ਬੰਨ੍ਹ ਕੇ ਫਾਹਾ ਲੈ ਲਿਆ ਸੀ ਤੇ ਲਾਸ਼ ਹੇਠਾਂ ਲਟਕ ਰਹੀ ਸੀ । ਲੋਕਾਂ ਵਲੋਂ ਦੱਸਣ ਮੁਤਾਬਕ ਉਕਤ ਕਿਸਾਨ ਸਿਰ ਕਰਜ਼ਾ ਸੀ ਜਿਸ ਕਾਰਨ ਪ੍ਰੀਤਮ ਸਿੰਘ ਪ੍ਰੇਸ਼ਾਨ ਰਹਿੰਦਾ ਸੀ ਤੇ ਉਸ ਵੱਲੋਂ ਖੁਦਕੁਸ਼ੀ ਕਰ ਲਈ ਗਈ । ਪੁਲਸ ਵੱਲੋਂ ਮ੍ਰਿਤਕ ਦੀ ਪਤਨੀ ਅਮਰਜੀਤ ਕੌਰ ਦੇ ਬਿਆਨਾਂ ਅਨੁਸਾਰ ਕਾਰਵਾਈ ਕਰਦਿਆਂ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਹੈ ।


Related News