7 ਲੱਖ ਕਰਜ਼ਾ, ਨਰਮੇ 'ਤੇ ਚਿੱਟੇ ਮੱਛਰ ਦਾ ਹਮਲਾ ਤੇ ਹੁਣ ਲੰਪੀ ਸਕਿਨ, ਦੁਖੀ ਕਿਸਾਨ ਨੇ ਅੱਕ ਕੇ ਕੀਤੀ ਖ਼ੁਦਕੁਸ਼ੀ

Wednesday, Aug 24, 2022 - 11:05 AM (IST)

7 ਲੱਖ ਕਰਜ਼ਾ, ਨਰਮੇ 'ਤੇ ਚਿੱਟੇ ਮੱਛਰ ਦਾ ਹਮਲਾ ਤੇ ਹੁਣ ਲੰਪੀ ਸਕਿਨ, ਦੁਖੀ ਕਿਸਾਨ ਨੇ ਅੱਕ ਕੇ ਕੀਤੀ ਖ਼ੁਦਕੁਸ਼ੀ

ਮਾਨਸਾ(ਸੰਦੀਪ ਮਿੱਤਲ) : ਪਿੰਡ ਖਿਆਲਾ ਕਲਾਂ ਦੇ ਕਿਸਾਨ ਜਰਨੈਲ ਸਿੰਘ (47) ਪੁੱਤਰ ਭਾਨ ਸਿੰਘ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰ ਲਈ ਹੈ। ਕਰਜ਼ੇ ਅਤੇ ਫ਼ਸਲਾਂ ਦੀ ਬਰਬਾਦੀ ਤੋਂ ਤੰਗ ਖ਼ੁਦਕੁਸ਼ੀ ਕਰਨ ਵਾਲੇ ਜਰਨੈਲ ਸਿੰਘ ਦੇ ਪਿੱਛੇ ਉਸ ਦੀ ਪਤਨੀ , ਦੋ ਬੱਚੇ ਮੁੰਡਾ ਅਤੇ ਕੁੜੀ ਰਹਿ ਗਏ ਹਨ।

ਇਹ ਵੀ ਪੜ੍ਹੋ- ਜ਼ੀਰਾ ਵਿਖੇ ਪੇਸ਼ੀ ਭੁਗਤਣ ਪਹੁੰਚੇ ਬਿਕਰਮ ਮਜੀਠੀਆ, ਸਿੱਧੂ ਮੂਸੇਵਾਲਾ ਨੂੰ ਲੈ ਕੇ ਆਖੀ ਇਹ ਗੱਲ

ਮ੍ਰਿਤਕ ਜਰਨੈਲ ਸਿੰਘ ਦੇ ਚਚੇਰੇ ਭਰਾ ਨਿਰਭੈ ਸਿੰਘ ਨੇ ਦੱਸਿਆ ਕਿ ਸਾਉਣੀ ਫ਼ਸਲਾਂ ਦੇ ਖਰਾਬੇ, ਪਸ਼ੂਆਂ ਦੀ ਬੀਮਾਰੀ ਤੇ ਕਰਜ਼ੇ ਦੇ ਬੋਝ ਕਾਰਨ ਜਰਨੈਲ ਸਿੰਘ ਮਾਨਸਿਕ ਪ੍ਰੇਸ਼ਾਨੀ ਭੋਗ ਰਿਹਾ ਸੀ। ਉਨ੍ਹਾਂ ਦੱਸਿਆ ਕਿ ਜਰਨੈਲ ਸਿੰਘ ਕੋਲ ਡੇਢ ਏਕੜ ਆਪਣੀ ਜ਼ਮੀਨ ਸੀ ਅਤੇ ਉਸਨੇ ਤਿੰਨ ਏਕੜ ਪੈਲੀ ਠੇਕੇ ’ਤੇ ਲਈ ਹੋਈ ਸੀ। ਤੇਲੇ ਤੇ ਚਿੱਟੇ ਮੱਛਰ ਕਾਰਨ ਉਸਨੂੰ ਨਰਮੇ ਦੀ ਫ਼ਸਲ ਵਹੁਣੀ ਪਈ, ਜਿਸ ਕਰ ਕੇ ਕਰਜ਼ੇ ਦਾ ਬੋਝ ਹੋਰ ਵੱਧ ਗਿਆ।

ਇਹ ਵੀ ਪੜ੍ਹੋ- ਸੁਖਪਾਲ ਖਹਿਰਾ ਨੇ ਕਿਸਾਨਾਂ ਤੋਂ ਮੰਗੀਆਂ MSP ਤੋਂ ਘੱਟ ਭਾਅ 'ਤੇ ਵਿਕੀ ਮੂੰਗੀ ਦੀਆਂ ਰਸੀਦਾਂ, ਕੀਤਾ ਵੱਡਾ ਦਾਅਵਾ

ਇਸ ਤੋਂ ਇਲਾਵਾ ਨਿਰਭੈ ਸਿੰਘ ਨੇ ਦੱਸਿਆ ਕਿ ਜਰਨੈਲ ਸਿੰਘ ਦੇ ਸਿਰ 7 ਲੱਖ ਤੋਂ ਵੀ ਜ਼ਿਆਦਾ ਕਰਜ਼ਾ ਸੀ। ਬੈਂਕ ਦੀ ਲਿਮਟ, ਆੜ੍ਹਤੀ ਦਾ ਕਰਜ਼ ਤੇ ਰਿਸ਼ਤੇਦਾਰਾਂ ਤੋਂ ਉਧਾਰ ਲੈਣ ਕਰ ਕੇ ਜਰਨੈਲ ਸਿੰਘ ਕਰਜ਼ਾਈ ਹੋ ਗਿਆ ਸੀ। ਸਾਬਕਾ ਸਰਪੰਚ ਰਮੇਸ਼ ਕੁਮਾਰ ਤੇ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਆਰਥਿਕ ਤੌਰ ’ਤੇ ਟੁੱਟੇ ਪਰਿਵਾਰ ਦੀ ਮਦਦ ਕੀਤੀ ਜਾਵੇ। ਪੁਲਸ ਨੇ ਬਣਦੀ ਕਾਰਵਾਈ ਕਰ ਕੇ ਲਾਸ਼ ਪਰਿਵਾਰ ਹਵਾਲੇ ਕਰ ਦਿੱਤੀ ਹੈ।

ਨੋਟ- ਇਸ ਖ਼ਬਰ ਸੰੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News