ਭਾਰੀ ਮੀਂਹ : ''ਕੋਰੋਨਾ'' ਅਤੇ ਰੱਬ ਦੋਵਾਂ ਨੇ ਝੰਬਿਆਂ ਕਿਸਾਨ

Wednesday, Apr 22, 2020 - 02:48 PM (IST)

ਪਟਿਆਲਾ (ਜੋਸਨ) : ਪਟਿਆਲਾ ਜ਼ਿਲ੍ਹੇ 'ਚ 'ਕੋਰੋਨਾ ਕਾਰਣ ਸਰਕਾਰ ਦੇ ਪਾਸਾਂ ਅਤੇ ਖਰੀਦ ਨੀਤੀ ਤੋਂ ਦੁਖੀ ਕਿਸਾਨ 'ਤੇ ਰੱਬ ਦਾ ਕਹਿਰ ਵੀ ਟੁੱਟ ਪਿਆ। ਪੂਰੇ ਜ਼ਿਲ੍ਹੇ 'ਚ ਬੀਤੇ ਦਿਨੀਂ ਕਈ ਘੰਟੇ ਹੋਈ ਜ਼ੋਰਦਾਰ ਬਾਰਸ਼ ਨੇ ਮੰਡੀਆਂ ਅਤੇ ਖੇਤਾਂ 'ਚ ਪਈ ਕਿਸਾਨ ਦੀ ਕਣਕ ਬਰਬਾਦ ਕਰ ਦਿੱਤੀ, ਜਿਸ ਨਾਲ ਪੂਰੇ ਜ਼ਿਲ੍ਹੇ 'ਚ ਹਾਹਾਕਰ ਮਚ ਚੁੱਕੀ ਹੈ। ਭਾਰੀ ਬੱਦਲ ਅਤੇ ਹਨ੍ਹੇਰੀ ਨੇ ਚਾਰੇ ਪਾਸੇ ਹਾਹਾਕਾਰ ਮਚਾ ਦਿੱਤੀ ਸੀ। ਲਗਾਤਾਰ ਕਈ ਘੰਟੇ ਬਾਰਸ਼ ਕਾਰਣ ਮੰਡੀਆਂ 'ਚ ਪਾਣੀ ਖੜਾ ਹੋ ਗਿਆ, ਹਨ੍ਹੇਰੀ ਕਾਰਣ ਕਣਕ 'ਤੇ ਪਾਈਆਂ ਤਰਪਾਲਾ ਉਡ ਗਈਆਂ ਅਤੇ ਕਣਕ ਭਿੱਜ ਗਈ । ਕਿਸਾਨ ਇਸ ਵਕਤ ਆਪਣੀ ਕਿਸਮਤ ਨੂੰ ਕੋਸ ਰਿਹਾ ਹੈ ਕਿ ਰੱਬ ਪਤਾ ਨਹੀ ਕਿਹੜਾ ਇਮਤਿਹਾਨ ਲੈ ਰਿਹਾ ਹੈ।

ਇਹ ਵੀ ਪੜ੍ਹੋ ► ਸਰਕਾਰ ਤੋਂ ਆਸ ਨਹੀਂ, ਇਸ ਸੁਸਾਇਟੀ ਨੇ 90 ਲੋਕ ਇੰਦੌਰ ਤੋਂ ਪੰਜਾਬ ਪਹੁੰਚਾਏ    

ਖਰੀਦ ਨੂੰ ਲੱਗਣਗੀਆਂ ਬਰੇਕਾਂ
ਕਣਕ ਦੀ ਖਰੀਦ ਨੂੰ ਇਹ ਭਾਰੀ ਬਾਰਸ਼ ਬਰੇਕਾਂ ਲਾ ਸਕਦੀ ਹੈ ਕਿਉਂਕਿ ਖਰੀਦ ਏਜੰਸੀਆਂ ਇਸ ਪੱਖੋ ਪਹਿਲਾਂ ਹੀ ਬਹੁਤ ਜ਼ਿਆਦਾ ਸਖਤ ਹੈ ਅਤੇ ਥੋੜੀ ਜਿਹੀ ਵੀ ਸਿੱਲੀ ਕਣਕ ਨਹੀਂ ਲੈ ਰਹੀਆਂ। ਹੁਣ ਮੰਡੀਆਂ 'ਚ ਪਈ ਕਣਕ ਗਿੱਲੀ ਹੋਣ ਕਾਰਣ ਨਹੀਂ ਵਿਕੇਗੀ ਅਤੇ ਖੇਤਾਂ 'ਚ ਪਾਣੀ ਖੜਨ ਨਾਲ ਕਟਾਈ ਨਹੀਂ ਹੋ ਸਕੇਗੀ । ਬਾਰਸ਼ ਕਾਰਣ ਖੇਤਾਂ ਵਿਚ ਖੜੀ ਕਣਕ ਦਾ ਦਾਣਾ ਗਿੱਲਾ ਹੋ ਜਾਵੇਗਾ, ਜਿਸ ਕਾਰਣ ਕਟਾਈ ਨੂੰ ਬਰੇਕਾ ਲੱਗ ਜਾਣਗੀਆਂ । ਇਹ ਮੀਂਹ ਹੁਣ ਖਰੀਦ ਨੂੰ ਹੋਰ ਲੇਟ ਕਰ ਦੇਵੇਗਾ।

ਇਹ ਵੀ ਪੜ੍ਹੋ ► ਅਮਨ ਅਰੋੜਾ ਨੇ ਮੁੱਖ ਮੰਤਰੀ ਨੂੰ ਚਿੱਠੀ ਲਿਖ ਕੇ ਕਣਕ ਦੀ ਖ਼ਰੀਦ ਦੇ ਪ੍ਰਬੰਧਾਂ ਨੂੰ ਲੈ ਕੇ ਦਿੱਤੇ ਸੁਝਾਅ    

ਐੱਸ. ਡੀ. ਐੱਮ. ਪਟਿਆਲਾ ਨੇ ਕੀਤਾ ਦਾਣਾ ਮੰਡੀ ਸਨੌਰ ਦਾ ਦੌਰਾ
ਬਾਰਸ਼ ਤੋਂ ਬਾਅਦ ਦਾਣਾ ਮੰਡੀ ਸਨੌਰ ਵਿਖੇ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਮੰਡੀ 'ਚ ਆ ਰਹੀ ਪ੍ਰੇਸ਼ਾਨੀ ਬਾਰੇ ਗੱਲਬਾਤ ਕਰਨ ਲਈ ਐੱਸ. ਡੀ. ਐੱਮ. ਪਟਿਆਲਾ ਚਰਨਜੀਤ ਸਿੰਘ ਵੱਲੋਂ ਮੰਡੀ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਹਲਕਾ ਸਨੌਰ ਦੇ ਡੀ. ਐੱਸ. ਪੀ. ਅਜੈ ਪਾਲ ਸਿੰਘ , ਸਨੌਰ ਬਲਾਕ ਦੇ ਚੇਅਰਮੈਨ ਅਸ਼ਵਨੀ ਬੱਤਾ ਵੀ ਸਨ। ਐੱਸ. ਡੀ. ਐੱਮ. ਚਰਨਜੀਤ ਸਿੰਘ ਨੇ ਕਿਹਾ ਕਿ ਸਨੌਰ ਦੇ ਕਿਸਾਨਾਂ ਅਤੇ ਆੜ੍ਹਤੀਆਂ ਨੇ ਮੰਡੀ 'ਚ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ।  ਉਨ੍ਹਾਂ ਕਿਹਾ ਕਿ ਬਾਰਸ਼ ਨੇ ਕੁਝ ਖਰਾਬੀ ਕੀਤੀ ਹੈ ਪਰ ਅਸੀਂ ਇਸ ਦਾ ਹੱਲ ਵੀ ਕਰ ਰਹੇ ਹਾਂ।


Anuradha

Content Editor

Related News