ਕਿਸਾਨ ਨੇ ਕੀਤੀ ਆਤਮ ਹੱਤਿਆ, ਸੁਸਾਈਡ ਨੋਟ ’ਚ 4 ਬੰਦਿਆਂ ਦਾ ਨਾਂ

Saturday, Oct 12, 2024 - 05:26 PM (IST)

ਕਿਸਾਨ ਨੇ ਕੀਤੀ ਆਤਮ ਹੱਤਿਆ, ਸੁਸਾਈਡ ਨੋਟ ’ਚ 4 ਬੰਦਿਆਂ ਦਾ ਨਾਂ

ਮਲੋਟ (ਜੁਨੇਜਾ) : ਮਲੋਟ ਨੇੜੇ ਪਿੰਡ ਸਰਾਵਾਂ ਬੋਦਲਾਂ ਵਿਖੇ ਇਕ ਕਿਸਾਨ ਨੇ ਸਲਫ਼ਾਸ ਖਾ ਕੇ ਆਤਮ ਹੱਤਿਆ ਕਰ ਲਈ ਹੈ। ਮ੍ਰਿਤਕ ਦੀ ਜੇਬ ’ਚੋਂ ਇਕ ਟਾਈਪ ਕੀਤਾ ਸੁਸਾਈਡ ਨੋਟ ਨਿਕਲਿਆ ਹੈ, ਜਿਸ ਵਿਚ ਚਾਰ ਵਿਅਕਤੀਆਂ ਵਲੋਂ ਤੰਗ-ਪ੍ਰੇਸ਼ਾਨ ਕਰਨ ਦਾ ਦੋਸ਼ ਲਾ ਕੇ ਆਪਣੀ ਮੌਤ ਦਾ ਜ਼ਿੰਮੇਵਾਰ ਦੱਸਿਆ ਹੈ, ਜਦ ਕਿ ਦੂਜੀ ਧਿਰ ਨੇ ਕਿਹਾ ਕਿ ਮ੍ਰਿਤਕ ਵਿਅਕਤੀ ਦੇ ਲੜਕੇ ਤੇ ਨੂੰਹ ਵਲੋਂ ਉਨ੍ਹਾਂ ਦੇ ਲੜਕੇ ਨੂੰ ਬਾਹਰ ਭੇਜਣ ਦਾ ਝਾਂਸਾ ਦੇ ਕੇ 5 ਲੱਖ ਦੀ ਠੱਗੀ ਮਾਰੀ ਸੀ, ਜਿਸ ਸਬੰਧੀ ਉਨ੍ਹਾਂ ਦਾ ਡੀ. ਐੱਸ. ਪੀ. ਦਫ਼ਤਰ ਲਿਖਤੀ ਫੈਸਲਾ ਵੀ ਹੋ ਚੁੱਕਾ ਹੈ।

ਪੁਲਸ ਨੂੰ ਦਿੱਤੇ ਬਿਆਨਾਂ ਵਿਚ ਪਿਛੋਰ ਸਿੰਘ ਪੁੱਤਰ ਸੋਹਨ ਸਿੰਘ ਨੇ ਦੱਸਿਆ ਕਿ ਉਸਦਾ ਭਰਾ ਹਰਦੀਪ ਸਿੰਘ ਪਿਛਲੇ ਕੁਝ ਦਿਨਾਂ ਤੋਂ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਚੱਲਿਆ ਆ ਰਿਹਾ ਸੀ। ਕੱਲ ਉਸਨੇ ਆਤਮ ਹੱਤਿਆ ਕਰ ਲਈ। ਉਸਦੀ ਜੇਬ ’ਚੋਂ ਨਿਕਲੇ ਸੁਸਾਈਡ ਨੋਟ ਉਪਰ ਭਗਵਾਨ ਪੁਰਾ ਦੇ 4 ਬੰਦਿਆਂ ਦੇ ਨਾਂ ਲਿਖੇ ਹਨ। ਨੋਟ ਅਨੁਸਾਰ ਉਕਤ ਵਿਅਕਤੀ ਉਸਨੂੰ ਤੰਗ-ਪ੍ਰੇਸ਼ਾਨ ਕਰ ਰਹੇ ਸਨ ਅਤੇ ਉਸਦੀ ਜੇ ਮੌਤ ਹੋ ਜਾਂਦੀ ਹੈ ਤਾਂ ਉਕਤ ਵਿਅਕਤੀ ਜ਼ਿੰਮੇਵਾਰ ਹਨ। ਉਧਰ ਇਹ ਸੁਸਾਈਡ ਨੋਟ ਕੁਝ ਦਿਨ ਪੁਰਾਣਾ ਅਤੇ ਟਾਈਪ ਕੀਤਾ ਹੋਣ ਕਰ ਕੇ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਏ. ਐੱਸ. ਆਈ. ਸੁਖਦਿਆਲ ਸਿੰਘ ਨੇ ਦੱਸਿਆ ਕਿ ਇਸ ’ਤੇ ਦਸਤਖਤਾਂ ਨੂੰ ਤਸਦੀਕ ਕਰਨ ਲਈ ਲਿਖਤ ਮਾਹਿਰ ਦੀ ਰਿਪੋਰਟ ਲਈ ਜਾਵੇਗੀ। ਓਨੀ ਦੇਰ ਪੁਲਸ ਵਲੋਂ ਪੁਲਸ 194ਬੀ. ਐੱਨ. ਐੱਸ. ਐੱਸ. ਤਹਿਤ ਕਾਰਵਾਈ ਕਰ ਕੇ ਪੜਤਾਲ ਕੀਤੀ ਜਾਵੇਗੀ


author

Gurminder Singh

Content Editor

Related News