ਕਰਜ਼ੇ ਤੋਂ ਪਰੇਸ਼ਾਨ ਕਿਸਾਨ ਨੇ ਖੁਦ ਨੂੰ ਸਾੜਿਆ ਜ਼ਿੰਦਾ

Saturday, Feb 09, 2019 - 03:56 PM (IST)

ਕਰਜ਼ੇ ਤੋਂ ਪਰੇਸ਼ਾਨ ਕਿਸਾਨ ਨੇ ਖੁਦ ਨੂੰ ਸਾੜਿਆ ਜ਼ਿੰਦਾ

ਫਰੀਦਕੋਟ (ਜਗਤਾਰ)—ਕਰਜ਼ੇ ਤੋਂ ਪਰੇਸ਼ਾਨ ਇਕ ਕਿਸਾਨ ਵਲੋਂ ਆਤਮ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਸੁਖਦੇਵ ਸਿੰਘ (55) ਦੇ ਰੂਪ 'ਚ ਹੋਈ ਹੈ, ਜੋ ਪਿੰਡ ਵਾਂਨਦਰ ਜਟਾਨਾ ਦਾ ਨਿਵਾਸੀ ਸੀ।
ਦੱਸਿਆ ਜਾ ਰਿਹਾ ਹੈ ਕਿ ਕੇਵਲ 2 ਏਕੜ ਜ਼ਮੀਨ ਦੇ ਮਾਲਕ ਕਿਸਾਨ 'ਤੇ ਕਰੀਬ 7 ਲੱਖ ਦਾ ਕਰਜ਼ਾ ਸੀ। ਕਰਜ਼ੇ ਤੋਂ ਪਰੇਸ਼ਾਨ ਹੋ ਕੇ ਕਿਸਾਨ ਨੇ ਆਪਣੇ ਆਪ ਨੂੰ ਜ਼ਿੰਦਾ ਹੀ ਸਾੜ ਲਿਆ। ਕਿਸਾਨ ਦਾ ਇਕ ਪੁੱਤਰ ਵਿਦੇਸ਼ ਗਿਆ ਸੀ ਜੋ ਉੱਥੇ ਸੈੱਟ ਨਹੀਂ ਹੋ ਰਿਹਾ ਸੀ। ਜਿਸ ਨੂੰ ਲੈ ਕੇ ਵੀ ਉਹ ਪਰੇਸ਼ਾਨ ਸੀ। ਇਸੇ ਕਾਰਨ ਉਸ ਨੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਲਈ। ਉੱਥੇ ਮੌਕੇ 'ਤੇ ਪਹੁੰਚੀ ਪੁਲਸ ਨੇ ਘਟਨਾ ਵਾਲੀ ਥਾਂ ਦਾ ਜਾਇਜਾ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। 


author

Shyna

Content Editor

Related News