ਬੱਦਲਾਂ ਦੀ ਲੁਕਣਮੀਟੀ ਨੇ ਕਿਸਾਨਾਂ ਦੇ ਦਿਲਾਂ ਦੀ ਵਧਾਈ ਧੜਕਣ, ਦੋਵੇਂ ਹੱਥ ਬੰਨ੍ਹ ਰੱਬ ਅੱਗੇ ਅਰਦਾਸ ਕਰਦੇ ਦਿਖੇ

Monday, Oct 18, 2021 - 09:42 AM (IST)

ਲੁਧਿਆਣਾ (ਖੁਰਾਣਾ) : ਆਸਮਾਨ 'ਚ ਐਤਵਾਰ ਨੂੰ ਲੁਕਣਮੀਟੀ ਖੇਡ ਰਹੇ ਕਾਲੇ ਸੰਘਣੇ ਬੱਦਲਾਂ ਨੂੰ ਦੇਖ ਕਿਸਾਨਾਂ ਦੇ ਦਿਲਾਂ ਦੀ ਧੜਕਣ ਇਕਾਦਮ ਤੇਜ਼ ਹੋ ਗਈ। ਬਰਸਾਤ ਵਾਲੇ ਬਣੇ ਮੌਸਮ ਨੂੰ ਦੇਖ ਅਨਾਜ ਮੰਡੀਆਂ ’ਚ ਖੁੱਲ੍ਹੇ ਆਸਮਾਨ ਦੇ ਹੇਠਾਂ ਆਪਣੀਆਂ ਫ਼ਸਲਾਂ ਲੈ ਕੇ ਬੈਠੇ ਕਿਸਾਨ ਦੋਵੇਂ ਹੱਥ ਬੰਨ੍ਹ ਅਰਦਾਸ ਕਰਦੇ ਦਿਖੇ ਕਿ ‘ਹੇ ਰੱਬਾ ਮੇਹਰ ਕਰੀਂ, ਸਾਰੇ ਸਾਲ ਦੀ ਮਿਹਨਤ ਦਾਅ ’ਤੇ ਲੱਗੀ ਹੈ।’ ‘ਜਗ ਬਾਣੀ’ ਦੇ ਫੋਟੋਗ੍ਰਾਫਰ ਵੱਲੋਂ ਜਲੰਧਰ ਬਾਈਪਾਸ ਨੇੜੇ ਪੈਂਦੀ ਅਨਾਜ ਮੰਡੀ ’ਚ ਕਿਸਾਨਾਂ ਦੀਆਂ ਕੈਮਰੇ ਵਿਚ ਕੈਦ ਕੀਤੀਆਂ ਗਈਆਂ ਤਸਵੀਰਾਂ, ਕਿਸਾਨਾਂ ਦੇ ਇਸ ਡਰ ਨੂੰ ਬਿਆਨ ਕਰਦੀਆਂ ਹਨ, ਜਿਸ ’ਚ ਕਿਸਾਨ ਖੁੱਲ੍ਹੇ ਆਸਮਾਨ ਹੇਠਾਂ ਆਪਣੀ ਸੋਨੇ ਰੰਗੀ ਫ਼ਸਲ ਨੂੰ ਲੈ ਕੇ ਬੈਠੇ ਦਿਖਾਈ ਦੇ ਰਹੇ ਹਨ। ਪਿੰਡ ਚੂਹੜਵਾਲ ਰਾਹੋਂ ਰੋਡ ਦੇ ਕਿਸਾਨ ਵੀਰ ਸਿੰਘ, ਪਿੰਡ ਢੇਰੀ ਦੇ ਬਲ ਸਿੰਘ, ਪਿੰਡ ਹਵਾਸ ਦੇ ਤਲਵਿੰਦਰ ਸਿੰਘ ਅਤੇ ਪਿੰਡ ਚੌਂਤਾ ਦੇ ਬਲਵਿੰਦਰ ਸਿੰਘ ਨੇ ਕਿਹਾ ਇਕ ਪਾਸੇ ਤਾਂ ਉਨ੍ਹਾਂ ਨੂੰ ਬਰਸਾਤ ਦਾ ਡਰ ਸਤਾ ਰਿਹਾ ਹੈ ਅਤੇ ਦੂਜੇ ਪਾਸੇ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਉਨ੍ਹਾਂ ਨੂੰ ਕਿਸਾਨੀ ਛੱਡਣ ਲਈ ਮਜਬੂਰ ਕਰ ਰਹੀਆਂ ਹਨ।

ਇਹ ਵੀ ਪੜ੍ਹੋ : ਕਿਸਾਨਾਂ ਵੱਲੋਂ ਅੱਜ ਪੂਰੇ ਦੇਸ਼ 'ਚ ਰੋਕੀਆਂ ਜਾਣਗੀਆਂ 'ਟਰੇਨਾਂ', ਰੇਲ ਅਧਿਕਾਰੀਆਂ ਨੇ ਵਧਾਈ ਸੁਰੱਖਿਆ

PunjabKesari
ਕਿਸਾਨਾਂ ਨੇ ਲਗਾਏ ਗੰਭੀਰ ਦੋਸ਼
ਕਿਸਾਨਾਂ ਨੇ ਗੰਭੀਰ ਦੋਸ਼ ਲਾਉਂਦੇ ਕਿਹਾ ਕਿ ਫ਼ਸਲ ਵਿਚ ਨਮੀ ਦੀ ਮਾਤਰਾ ਜ਼ਿਆਦਾ ਦੱਸ ਕੇ ਕਰਮਚਾਰੀਆਂ ਵੱਲੋਂ ਉਨ੍ਹਾਂ ਨੂੰ ਇਕ ਕੁਇੰਟਲ ਦੇ ਪਿੱਛੇ 5 ਕਿਲੋ ਤੱਕ ਝੋਨੇ ਦੀ ਕਾਟ ਕਟਵਾਉਣ ਲਈ ਕਥਿਤ ਮਜਬੂਰ ਕੀਤਾ ਜਾ ਰਿਹਾ ਹੈ, ਜੋ ਕਿ ਸਰਾਸਰ ਗਲਤ ਹੈ। ਤਲਵਿੰਦਰ ਨੇ ਕਿਹਾ ਕਿ ਉਹ ਬੀਤੇ ਸ਼ਨੀਵਾਰ ਨੂੰ ਮੰਡੀ ’ਚ ਫ਼ਸਲ ਲੈ ਕੇ ਆਇਆ ਸੀ, ਕਰਮਚਾਰੀਆਂ ਨੇ ਉਨ੍ਹਾਂ ਨੂੰ ਕਿਹਾ ਕਿ ਫ਼ਸਲ ਵਿਚ ਨਮੀ ਤੈਅ ਦਰ ਤੋਂ ਜ਼ਿਆਦਾ ਮਾਤਰਾ ਵਿਚ ਹੈ। ਫ਼ਸਲ ਨੂੰ ਧੁੱਪ ਲਗਾ ਕੇ ਸੁਕਾਉਣਾ ਪਵੇਗਾ ਪਰ ਮੌਸਮ ਨੂੰ ਦੇਖਦੇ ਹੋਏ ਧੁੱਪ ਖਿੜਨ ਦੀ ਸੰਭਾਵਨਾ ਨਹੀਂ ਦਿਖ ਰਹੀ ਹੈ। ਬਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਫਿਲਹਾਲ ਕੋਈ ਪੁੱਛਣ ਤੱਕ ਨਹੀਂ ਆਇਆ ਅਤੇ ਉੱਥੇ ਬਰਸਾਤ ਪੈਣ ਦੀਆਂ ਸੰਭਾਵਨਾਵਾਂ ਕਲੇਜਾ ਚੀਰ ਰਹੀਆਂ ਹਨ।

ਇਹ ਵੀ ਪੜ੍ਹੋ : 'ਨਵਜੋਤ ਸਿੱਧੂ' ਨੇ ਸੋਨੀਆ ਗਾਂਧੀ ਨੂੰ ਲਿਖੀ ਚਿੱਠੀ, ਪਹਿਲ ਦੇ ਆਧਾਰ 'ਤੇ 13 ਵਾਅਦੇ ਪੂਰੇ ਕਰਨ ਦੀ ਕੀਤੀ ਮੰਗ

ਉਨ੍ਹਾਂ ਕਿਹਾ ਕਿ ਫ਼ਸਲ ਵਿਕਰੀ ਕਰਨ ਤੋਂ ਬਾਅਦ ਕਿਸਾਨੀ ਸੰਘਰਸ਼ ਲਈ ਦਿੱਲੀ ਜਾਣਾ ਹੈ। ਉੱਥੇ ਚੌਂਤਾ ਦੇ ਬਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਪਿਛਲੇ ਤਿੰਨ ਦਿਨਾਂ ਵਿਚ ਅਨਾਜ ਮੰਡੀ ’ਚ ਮੰਜਾ ਡਾਹ ਕੇ ਬੈਠੇ ਹੋਏ ਹਨ, ਹਾਲਾਤ ਨੂੰ ਦੇਖ ਕੇ ਲੱਗਦਾ ਹੈ ਕਿ ਹਾਲੇ 3-4 ਦਿਨ ਹੋਰ ਲੱਗਣਗੇ। ਉਨ੍ਹਾਂ ਕਿਹਾ ਕਿ ਜੇਕਰ ਝੋਨੇ ਦੀ ਫ਼ਸਲ ਨਹੀਂ ਵਿਕੇਗੀ ਤਾਂ ਫਿਰ ਕਣਕ ਦੀ ਫ਼ਸਲ ਕਿਵੇਂ ਬੀਜਣਗੇ। ਉਨ੍ਹਾਂ ਕਿਹਾ ਕਿ ਸਰਕਾਰ ਜਾਣ-ਬੁੱਝ ਕੇ ਕਿਸਾਨਾਂ ਨੂੰ ਮੰਡੀਆਂ ’ਚ ਉਲਝਾ ਰਹੀ ਤਾਂ ਕਿ ਦਿੱਲੀ ਵਿਚ ਕਿਸਾਨ ਮੋਰਚਾ ਨੂੰ ਕਮਜ਼ੋਰ ਕੀਤਾ ਜਾ ਸਕੇ ਪਰ ਅਸੀਂ ਸਭ ਕੁੱਝ ਇਕਜੁੱਟ ਹੋ ਕੇ ਮੋਰਚਾ ਫਤਿਹ ਕਰਾਂਗੇ, ਫਿਰ ਭਾਵੇਂ ਸਾਨੂੰ ਕੋਈ ਵੀ ਕੁਰਬਾਨੀ ਕਿਉਂ ਨਾ ਦੇਣੀ ਪਵੇ।

ਇਹ ਵੀ ਪੜ੍ਹੋ : ਮੁੱਖ ਮੰਤਰੀ ਚੰਨੀ ਨੇ ਦਿੱਤੇ ਸੰਕੇਤ, 3 ਸਾਬਕਾ ਮੰਤਰੀਆਂ ਨੂੰ ਪਾਰਟੀ ਦੇਵੇਗੀ ਜ਼ਿੰਮੇਵਾਰੀ
ਕੰਟਰੋਲਰ ਨੇ ਕਿਹਾ ਕਿ ਦੋਸ਼ੀ ਪਾਏ ਜਾਣ ਵਾਲੇ ’ਤੇ ਹੋਵੇਗੀ ਕਾਰਵਾਈ
ਝੋਨੇ ’ਤੇ ਕਾਟ ਲਗਾਉਣ ਸਬੰਧੀ ਮੁਲਜ਼ਮਾਂ ਨੂੰ ਲੈ ਕੇ ਫੂਡ ਸਪਲਾਈ ਵਿਭਾਗ ਦੇ ਕੰਟਰੋਲਰ ਸੁਰਿੰਦਰ ਬੇਰੀ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਨਾਪਾਕ ਸਾਜ਼ਿਸ਼ਾਂ ਰਚਣ ਵਾਲੇ ਮੁਲਜ਼ਮਾਂ ਦੇ ਖ਼ਿਲਾਫ਼ ਸਖ਼ਤ ਵਿਭਾਗੀ ਕਾਰਵਾਈ ਕੀਤੀ ਜਾਵੇਗੀ, ਫਿਰ ਭਾਵੇਂ ਉਹ ਵਿਭਾਗੀ ਕਰਮਚਾਰੀ ਹੋਵੇ ਜਾਂ ਫਿਰ ਆੜ੍ਹਤੀ, ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਬੇਰੀ ਨੇ ਖੁੱਲ੍ਹੇ ਵਿਚ ਰੱਖੀ ਫ਼ਸਲ ਨੂੰ ਲੈ ਕੇ ਸਾਫ਼ ਕੀਤਾ ਹੈ ਕਿ ਬਰਸਾਤ ਦੀਆਂ ਸੰਭਾਵਨਾਵਾਂ ਦੇਖਦਿਆਂ ਉਨ੍ਹਾਂ ਨੇ ਜ਼ਿਲ੍ਹਾ ਮੰਡੀ ਅਧਿਕਾਰੀ ਨੂੰ ਪਹਿਲਾਂ ਹੀ ਫ਼ਸਲ ਨੂੰ ਕਵਰ ਕਰਨ ਅਤੇ ਵਧੇਰੇ ਤਿਰਪਾਲਾਂ ਦਾ ਪ੍ਰਬੰਧ ਕਰਨ ਨੂੰ ਕਹਿ ਦਿੱਤਾ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


 


Babita

Content Editor

Related News