ਹਿੰਦੂ ਨੇਤਾਵਾਂ ਦੇ ਕਤਲ ''ਤੇ ਐੱਸ. ਆਈ. ਟੀ. ਅਸੀਂ ਬਣਾਈ, ਕ੍ਰੈਡਿਟ ਕੈਪਟਨ ਲੈ ਗਏ : ਬਾਦਲ

01/03/2018 7:29:18 PM

ਜਲੰਧਰ (ਰਮਨਦੀਪ ਸਿੰਘ ਸੋਢੀ) : ਹਿੰਦੂ ਨੇਤਾਵਾਂ ਦੀ ਹੱਤਿਆ ਦਾ ਮਾਮਲਾ ਅਮਰਿੰਦਰ ਦੇ ਕਿਸੇ ਸਪੈਸ਼ਲ ਫਾਰਮੂਲੇ ਨਾਲ ਨਹੀਂ ਹੱਲ ਹੋਇਆ। ਇਹ ਉਹੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਹੈ, ਜੋ ਅਸੀਂ ਗਠਿਤ ਕੀਤੀ ਸੀ। ਕਈ ਮਾਮਲੇ ਬਹੁਤ ਔਖੇ ਹੁੰਦੇ ਹਨ, ਜਿਨ੍ਹਾਂ ਦੀ ਜਾਂਚ 'ਚ ਸਮਾਂ ਲੱਗਦਾ ਹੈ। ਸਾਡੀ ਸਰਕਾਰ ਨੇ ਜਾਂਚ ਟੀਮ ਬਿਠਾਈ। ਨਤੀਜਾ ਇਨ੍ਹਾਂ ਦੀ ਸਰਕਾਰ 'ਚ ਆਇਆ ਹੈ। ਇਸ 'ਚ ਕੋਈ ਵੱਡੀ ਗੱਲ ਨਹੀਂ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ 'ਜਗ ਬਾਣੀ' ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ।
ਕਿਸਾਨ ਕਰਜ਼ਿਆਂ 'ਤੇ ਬੋਲਦੇ ਹੋਏ ਬਾਦਲ ਨੇ ਕਿਹਾ ਕਿ ਕਿਸਾਨਾਂ ਦੇ ਸਿਰ ਤਿੰਨ ਤਰ੍ਹਾਂ ਦਾ ਕਰਜ਼ਾ ਹੈ। ਪਹਿਲਾ ਕਰਜ਼ਾ ਕਿਸਾਨ ਆੜ੍ਹਤੀ ਕੋਲੋਂ ਲੈਂਦਾ ਹੈ, ਦੂਜਾ ਕਰਜ਼ਾ ਵੱਡੇ ਬੈਂਕ ਵਾਲਾ ਕਰਜ਼ਾ ਹੈ ਅਤੇ ਤੀਜਾ ਕਰਜ਼ਾ ਕੋਆਪ੍ਰੇਟਿਵ ਬੈਂਕ ਦਾ ਹੈ। ਸਾਰੇ ਕਰਜ਼ੇ ਮੁਆਫ ਨਹੀਂ ਕੀਤੇ ਗਏ। ਕੁਝ ਕਿਸਾਨਾਂ ਦਾ ਕਰਜ਼ਾ ਮੁਆਫ ਕੀਤਾ ਜਾ ਰਿਹਾ ਹੈ। ਕੋਆਪ੍ਰੇਟਿਵ ਵਾਲਾ ਤਾਂ ਕਰਜ਼ਾ ਮੰਨਿਆ ਨਹੀਂ ਜਾਂਦਾ। ਇਹ ਇਕ ਸੀਜ਼ਨ ਤੋਂ ਲੈ ਕੇ ਦੂਜੇ ਸੀਜ਼ਨ 'ਚ ਵਾਪਸ ਕਰ ਦਿੱਤਾ ਜਾਂਦਾ ਹੈ।


Related News