ਕਿਸਾਨੀ ਸੰਘਰਸ਼ ਲਈ ਵੱਡਾ ਜਥਾ ਦਿੱਲੀ ਰਵਾਨਾ
Saturday, Jan 30, 2021 - 04:51 PM (IST)
ਭਗਤਾ ਭਾਈ (ਪਰਵੀਨ) : ਅੱਜ ਸ਼ਹਿਰ ਦੇ ਸਥਾਨਕ ਭੂਤਾਂ ਵਾਲ਼ਾ ਖੂਹ ਤੋਂ ਦਿੱਲੀ ਲਈ ਇਕ ਵੱਡਾ ਜਥਾ ਰਵਾਨਾ ਹੋਇਆ। ਜਾਣਕਾਰੀ ਦਿੰਦੇ ਹੋਏ ਹਰਭਜਨ ਸਿੰਘ ਨਹਿੰਗ ਨੇ ਦੱਸਿਆ ਕਿ 26 ਜਨਵਰੀ ਨੂੰ ਕੁਝ ਸ਼ਰਾਰਤੀ ਤੱਤਾਂ ਨੇ ਕਿਸਾਨੀ ਅੰਦੋਲਨ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਸੀ, ਜਿਸ ਦੇ ਸਿੱਟੇ ਵਜੋਂ ਕੇਂਦਰ ਦੀ ਹਕੂਮਤ, ਭਾਰਤੀ ਲੋਕਾਂ ਵਿਚ ਕਿਸਾਨਾਂ ਦੇ ਸੰਘਰਸ਼ ਨੂੰ ਦੰਗਈ ਰੂਪ ਦੇਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਸਭ ਧਰਮਾਂ ਦੇ ਲੋਕ ਜ਼ਮੀਨਾਂ ਦੇ ਮਾਲ਼ਕ ਹਨ, ਇਸ ਲਈ ਇਹ ਲੜਾਈ ਕਿਸੇ ਇਕ ਧਰਮ ਦੀ ਨਹੀਂ, ਸਗੋਂ ਇਸ ਵਿਚ ਸਭ ਧਰਮ ਅਤੇ ਵਰਗ ਦੇ ਲੋਕ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਲੋਕਾਂ ਵਿਚ ਦਿੱਲੀ ਮੋਰਚੇ ਪ੍ਰਤੀ ਬਹੁਤ ਉਤਸ਼ਾਹ ਹੈ ਅਤੇ ਲੋਕ ਵੱਡੀ ਗਿਣਤੀ ਵਿਚ ਦਿੱਲੀ ਮੋਰਚੇ ’ਚ ਜਾਣ ਲਈ ਤਿਆਰ ਹਨ।
ਇਸ ਸਮੇਂ ਭਾਰਤੀ ਕਿਸਾਨ ਯੂੁਨੀਅਨ ਏਕਤਾ ਉਗਰਾਹਾਂ ਦੇ ਜੀਤੀ ਬਾਬੇਕਾ ਅਤੇ ਜਸਪਾਲ ਸਿੰਘ ਜੱਸਾ ਨੇ ਕਿਹਾ ਜਦ ਤੱਕ ਕੇਂਦਰ ਦੀ ਭਾਜਪਾ ਹਕੂਮਤ ਕਾਲ਼ੇ ਕਾਨੂੰਨ ਵਾਪਸ ਨਹੀਂ ਲੈਂਦੀ, ਉਦੋਂ ਤੱਕ ਕਿਸਾਨ ਪਿੱਛੇ ਮੁੜਨ ਵਾਲ਼ੇ ਨਹੀਂ ਹਨ। ਇਸ ਸਮੇਂ ਦਿੱਲੀ ਮੋਰਚੇ ਦੇ ਕਿਸਾਨਾਂ ਦੇ ਕਿਸਾਨਾਂ ਵਾਸਤੇ, ਟੀ.ਵੀ. ਚੈੱਨਲ ’ਤੇ ਖਬਰਾਂ ਦੇਖਣ ਲਈ ਲਈ ਇਕ ਐੱਲ.ਈ.ਡੀ. ਵੀ ਭੇਜੀ ਗਈ। ਇਸ ਸਮੇਂ ਵਿੱਕੀ ਸਿੱਧੂ, ਸੁੱਖੀ ਮੌੜ, ਸੇਵਕ ਸਿੰਘ ਮੌੜ, ਬਲਜਿੰਦਰ ਸਿੰਘ ਖਾਲਸਾ, ਗੁਰਚਰਨ ਸਿੰਘ ਖਾਲਸਾ, ਦਰਬਾਰਾ ਸਿੰਘ ਸੈਂਟੂ, ਸੁਖਦੇਵ ਸਿੰਘ ਰਿਟਾ. ਡੀ.ਐੱਸ.ਪੀ., ਵਿੱਕੀ ਭੰਬਰੀ, ਹੁਕਮਾ ਸਿੰਘ, ਸੁਰਜੀਤ ਸਿੰਘ ਕੋਠੇ, ਕੁਲਵਿੰਦਰ ਸਿੰਘ, ਹਰੀਪਾਲ ਸਿੰਘ, ਬੂਟਾ ਸਿੰਘ ਸਿੱਧੂ, ਸੁਰਜੀਤ ਸਿੰਘ ਸੇਵਾਦਾਰ, ਗਾਇਕ ਜਗਰੂਪ ਸਿੱਧੂ, ਜਗਰੂਪ ਸਿੰਘ ਰੂਪਾ, ਰਣਜੀਤ ਸਿੰਘ, ਅਧਿਆਪਕ ਆਗੂ ਸਵਰਨਜੀਤ ਸਿੰਘ ਸ਼ੰਮੀ ਆਦਿ ਹਾਜ਼ਰ ਸਨ।