ਨਾਭਾ ''ਚ 1904 ਕਿਸਾਨਾਂ ਨੂੰ ਕਰਜ਼ ਮੁਆਫੀ ਦੇ 16 ਕਰੋੜ 95 ਲੱਖ ਦੇ ਚੈੱਕ ਵੰਡੇ
Friday, Jan 25, 2019 - 06:57 PM (IST)
ਨਾਭਾ (ਜਗਨਾਰ, ਪੁਰੀ) : ਪੰਜਾਬ ਦੀ ਕਾਂਗਰਸ ਸਰਕਾਰ ਵਲੋਂ ਚੋਣਾਂ ਤੋਂ ਪਹਿਲਾਂ ਕਿਸਾਨਾਂ ਨਾਲ ਕੀਤੇ ਵਾਅਦੇ ਅਨੁਸਾਰ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਵਲੋਂ ਹਲਕੇ ਦੇ 1904 ਕਿਸਾਨਾਂ ਨੂੰ 16 ਕਰੋੜ 95 ਲੱਖ ਦੇ ਕਰਜ਼ ਮੁਆਫੀ ਦੇ ਚੈੱਕ ਤਕਸੀਮ ਕੀਤੇ ਗਏ। ਇਸ ਮੌਕੇ ਐੱਸ. ਡੀ. ਐੱਮ. ਕਾਲਾ ਰਾਮ ਕਾਂਸਲ, ਗੁਰਮੀਤ, ਜਤਿੰਦਰ ਜੱਤੀ, ਗੁਰਬਾਜ ਸਿੰਘ ਐੱਸ. ਡੀ., ਇੰਦਰਜੀਤ ਸਿੰਘ ਚੀਕੂ, ਕਾਬਲ ਸਿੰਘ, ਚਰਨਜੀਤ ਬਾਤੀਸ, ਜੀਵਨ ਗੁਪਤਾ, ਸੁਰਿੰਦਰ ਗੁਪਤਾ, ਚਮਕੌਰ ਸਿੰਘ ਨਿੱਕੂ, ਰਵਿੰਦਰ ਸਿੰਘ ਮੁੰਗੋ, ਯਾਦਵਿੰਦਰ ਸਿੰਘ ਸਰਪੰਚ ਬਲਵੀਰ ਸਿੰਘ ਗਦਾਈਆ, ਜੱਗਾ ਸਿੰਘ ਚੱਠੇ, ਗੁਰਪ੍ਰੀਤ ਸਿੰਘ ਨਾਮਧਾਰੀ ਆਦਿ ਹਾਜ਼ਰ ਸਨ।