ਤੜਕੇ ਗੁਰਦੁਆਰਾ ਸਾਹਿਬ ਗਏ ਕਿਸਾਨ ਨੇ ਨਹਿਰ ''ਚ ਮਾਰੀ ਛਾਲ
Friday, Jan 24, 2020 - 06:37 PM (IST)

ਮੱਲਾਂਵਾਲਾ (ਜਸਪਾਲ ਸਿੰਘ) : ਸ਼ੁੱਕਰਵਾਰ ਤੜਕੇ ਇਕ ਕਿਸਾਨ ਵੱਲੋਂ ਮੱਲਾਂਵਾਲਾ ਤੋਂ ਥੋੜੀ ਦੂਰ ਰਾਜਸਥਾਨ ਫੀਡਰ ਨਹਿਰ ਵਿਚ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੀ ਸੂਚਨਾ ਮਿਲੀ ਹੈ। ਕਿਸਾਨ ਕਸ਼ਮੀਰ ਸਿੰਘ ਦੇ ਲੜਕੇ ਗੁਰਬਚਨ ਸਿੰਘ ਵਾਸੀ ਬਸਤੀ ਪਾਲ ਸਿੰਘ ਵਾਲੀ ਦਾਖਲੀ ਮਾਨੋਚਾਹਲ ਨੇ ਦੱਸਿਆ ਹੈ ਕਿ ਉਨ੍ਹਾਂ ਦਾ ਆੜਤੀਏ ਨਾਲ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਅਦਾਲਤ ਵਿਚ ਮੁਕੱਦਮਾ ਚੱਲਦਾ ਹੈ ਪਰ ਆੜਤੀਆ ਪੁਲਸ ਨਾਲ ਮਿਲ ਕੇ ਸਾਨੂੰ ਤੰਗ ਕਰਦਾ ਸੀ, ਜਿਸ ਕਾਰਨ ਮੇਰੇ ਪਿਤਾ ਬਹੁਤ ਪ੍ਰੇਸ਼ਾਨ ਰਹਿੰਦਾ ਸੀ। ਗੁਰਬਚਨ ਸਿੰਘ ਨੇ ਅੱਗੇ ਦੱਸਿਆ ਕਿ ਸ਼ੁੱਕਰਵਾਰ ਤੜਕੇ ਮੇਰਾ ਪਿਤਾ ਘਰੋਂ ਗੁਰਦੁਆਰਾ ਸਹਿਬ ਜਾਣ ਦਾ ਕਹਿ ਕੇ ਨਿਕਲਿਆ ਪਰ ਕਾਫੀ ਦੇਰ ਤੱਕ ਨਾ ਆਇਆ ਅਤੇ ਅਸੀਂ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ। ਇੰਨੇ ਨੂੰ ਸਾਨੂੰ ਕਿਸੇ ਨੇ ਦੱਸਿਆ ਕਿ ਤੁਹਾਡਾ ਮੋਟਰਸਾਈਕਲ ਗੁਰਦਿੱਤੀ ਵਾਲਾ ਹੈਡ ਵਰਕਸ ਰਾਜਸਥਾਨ ਫੀਡਰ ਨਹਿਰ ਦੇ ਕੰਡੇ ਖੜਾ ਹੈ।
ਉਕਤ ਨੇ ਦੱਸਿਆ ਕਿ ਜਦੋਂ ਅਸੀਂ ਮੌਕੇ 'ਤੇ ਜਾ ਕੇ ਦੇਖਿਆ ਤਾਂ ਮੇਰੇ ਪਿਤਾ ਦੇ ਕੱਪੜੇ ਵੀ ਨਹਿਰ ਦੇ ਕੰਡੇ ਪਏ ਸੀ ਅਤੇ ਉਸ ਨੇ ਨਹਿਰ ਵਿਚ ਛਾਲ ਮਾਰ ਦਿੱਤੀ ਹੈ। ਅਸੀਂ ਇਸ ਦੀ ਸੂਚਨਾ ਥਾਣਾ ਮੱਲਾਂਵਾਲਾ ਦੀ ਪੁਲਸ ਨੂੰ ਦਿੱਤੀ ਅਤੇ ਥਾਣਾ ਮੱਲਾਂਵਾਲਾ ਮੁਖੀ ਜਤਿੰਦਰ ਸਿੰਘ ਆਪਣੀ ਪੁਲਸ ਪਾਰਟੀ ਨਾਲ ਮੋਕੇ ਤੇ ਪਹੁੰਚੇ ਅਤੇ ਕਸ਼ਮੀਰ ਸਿੰਘ ਦੇ ਕੱਪੜਿਆਂ ਦੀ ਤਲਸ਼ੀ ਲਈ ਅਤੇ ਉਨਾਂ ਵਿਚੋਂ ਖੁਦਕੁਸ਼ੀ ਨੋਟ ਬਰਾਮਦ ਹੋਇਆ, ਜੋ ਪੁਲਸ ਨੇ ਆਪਣੇ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਥਾਣਾ ਮੁਖੀ ਜਤਿੰਦਰ ਸਿੰਘ ਦਾ ਕਹਿਣਾ ਹੈ ਕਿ ਜਿੰਨੀ ਦੇਰ ਲਾਸ਼ ਨਹੀਂ ਮਿਲ ਜਾਂਦੀ ਉਨੀ ਦੇਰ ਕੁੱਝ ਨਹੀਂ ਕਿਹਾ ਜਾ ਸਕਦਾ।