ਖੇਤ ਮਜ਼ਦੂਰਾਂ ਵੱਲੋਂ ਕਰਜ਼ਾ ਮੁਆਫੀ ਨੀਤੀ ਖਿਲਾਫ ਲੋਕ ਚੇਤਨਾ ਰੈਲੀ

Sunday, Dec 24, 2017 - 01:24 PM (IST)

ਖੇਤ ਮਜ਼ਦੂਰਾਂ ਵੱਲੋਂ ਕਰਜ਼ਾ ਮੁਆਫੀ ਨੀਤੀ ਖਿਲਾਫ ਲੋਕ ਚੇਤਨਾ ਰੈਲੀ

ਮੱਲ੍ਹੀਆਂ ਕਲਾਂ (ਟੁੱਟ)— ਪੰਜਾਬ ਖੇਤ ਮਜ਼ਦੂਰ ਯੂਨੀਅਨ ਪੰਜਾਬ ਦੇ ਸੱਦੇ 'ਤੇ 8 ਜਨਵਰੀ ਨੂੰ ਬਠਿੰਡਾ ਵਿਖੇ ਕੀਤੀ ਜਾ ਰਹੀ 'ਕਰਜ਼ਾ ਮੁਕਤੀ ਜ਼ਮੀਨ ਪ੍ਰਾਪਤੀ ਰੈਲੀ ਨੂੰ ਲੈ ਕੇ ਯੂਨੀਅਨ ਦੇ ਸੂਬਾਈ ਆਗੂ ਹਰਮੇਸ਼ ਮਾਲੜੀ ਦੀ ਅਗਵਾਈ ਵਿਚ ਪਿੰਡ ਰਸੂਲਪੁਰ ਕਲਾਂ ਵਿਖੇ ਸ਼ਾਮ ਨੂੰ ਕੈਪਟਨ ਸਰਕਾਰ ਦੀ ਕਰਜ਼ਾ ਮੁਆਫੀ ਨੀਤੀ ਖਿਲਾਫ ਲੋਕ ਚੇਤਨਾ ਰੈਲੀ ਮਰਦ ਤੇ ਔਰਤਾਂ ਵਲੋਂ ਕੱਢੀ ਗਈ, ਜਿਸ ਵਿਚ ਸ਼੍ਰੀ ਹਰਮੇਸ਼ ਮਾਲੜੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਬੇ-ਜ਼ਮੀਨੇ ਮਜ਼ਦੂਰਾਂ ਦੇ ਵੀ ਬਿਨਾਂ ਸ਼ਰਤ 'ਤੇ ਕੈਪਟਨ ਸਰਕਾਰ ਕਰਜ਼ੇ ਤੁਰੰਤ ਮੁਆਫ ਕਰੇ। ਕੈਪਟਨ ਸਰਕਾਰ ਵਲੋਂ ਕਿਸਾਨਾਂ ਦੇ ਦੋ ਲੱਖ ਰੁ. ਕਰਜ਼ੇ ਮੁਆਫ ਕਰਨ ਦਾ ਐਲਾਨ ਕੀਤਾ ਗਿਆ ਪਰ ਮਜ਼ਦੂਰ ਹਿੱਤ ਯੂਨੀਅਨ ਕਰਜ਼ਾ ਮੁਆਫੀ ਲਈ ਮੰਗ ਕਰਦੀ ਹੈ। ਉਨ੍ਹਾਂ ਆਖਿਆ ਕਿ ਕੈਪਟਨ ਸਰਕਾਰ ਖੇਤ ਮਜ਼ਦੂਰਾਂ ਨੂੰ ਅੱਖੋਂ-ਪਰੋਖੇ ਨਾ ਕਰੇ। ਵਿਤਕਰੇ ਦੀ ਕੰਧ ਨੂੰ ਵਿਚੋਂ ਹਟਾਇਆ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਆਖਿਆ ਕਿ ਕੈਪਟਨ ਸਰਕਾਰ ਨੇ ਚੋਣਾਂ ਵੇਲੇ ਵਾਅਦਾ ਕੀਤਾ ਸੀ ਕਿ ਬੇਘਰੇ ਤੇ ਬੇ-ਜ਼ਮੀਨਿਆਂ ਨੂੰ 10-10 ਮਰਲੇ ਪਲਾਟ, ਪਰਿਵਾਰ ਦੇ ਇਕ ਵਿਅਕਤੀ ਨੂੰ ਸਰਕਾਰੀ ਨੌਕਰੀ ਅਤੇ ਨੌਜਵਾਨ ਯੁਵਾ ਪੀੜ੍ਹੀ ਨੂੰ ਸਮਾਰਟ ਫੋਨ ਦੇਣ ਤੋਂ ਸਰਕਾਰ ਮੁੱਕਰੀ ਜਾਪਦੀ ਹੈ। ਇਸ ਮੌਕੇ ਨਕੋਦਰ ਦੇ ਆਗੂ ਸੁਰਿੰਦਰ ਟੋਨੀ ਨੇ ਵੀ ਸੰਬੋਧਨ ਕੀਤਾ।


Related News