ਭੇਤਭਰੇ ਹਾਲਤ 'ਚ 24 ਸਾਲਾ ਨੌਜਵਾਨ ਦੀ ਲਾਸ਼ ਮੁਹੱਲੇ 'ਚੋਂ ਬਰਾਮਦ, ਫੈਲੀ ਸਨਸਨੀ

Monday, Jul 08, 2019 - 04:52 PM (IST)

ਭੇਤਭਰੇ ਹਾਲਤ 'ਚ 24 ਸਾਲਾ ਨੌਜਵਾਨ ਦੀ ਲਾਸ਼ ਮੁਹੱਲੇ 'ਚੋਂ ਬਰਾਮਦ, ਫੈਲੀ ਸਨਸਨੀ

ਫਰੀਦਕੋਟ (ਜਗਤਾਰ) - ਫਰੀਦਕੋਟ ਦੇ ਸ਼ਹਿਰ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇਕ 24 ਸਾਲਾ ਨੌਜਵਾਨ ਦੀ ਲਾਸ਼ ਸਥਾਨਕ ਸ਼ਾਹਬਾਜ਼ ਨਗਰ 'ਚ ਭੇਤਭਰੇ ਹਾਲਤ 'ਚ ਬਰਾਮਦ ਹੋਈ। ਸੜਕ 'ਤੇ ਪਏ ਹੋਏ ਨੌਜਵਾਨ ਦੇ ਮੂੰਹ 'ਚੋਂ ਝੱਗ ਨਿਕਲ ਰਹੀ ਸੀ ਅਤੇ ਉਸ ਦੇ ਪੇਟ 'ਤੇ ਸੱਟਾ ਦੇ ਨਿਸ਼ਾਨ ਪਏ ਹੋਏ ਸਨ। ਮੌਕੇ 'ਤੇ ਮੌਜੂਦ ਲੋਕਾਂ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਮੌਕੇ 'ਤੇ ਪੁੱਜੀ ਪੁਲਸ ਨੌਜਵਾਨ ਨੂੰ ਹਸਪਤਾਲ ਲੈ ਗਈ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।

PunjabKesari

ਮ੍ਰਿਤਕ ਦੀ ਪਛਾਣ ਅਮਿਤ ਗਿੱਲ ਪੁੱਤਰ ਸੰਦੀਪ ਸਿੰਘ ਗਿੱਲ ਵਜੋਂ ਹੋਈ ਹੈ, ਜੋ 2 ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਮੈਡੀਕਲ ਸਟੋਰ 'ਤੇ ਕੰਮ ਕਰਦਾ ਸੀ। ਸ਼ਹਬਾਜ਼ ਨਗਰ ਦੇ ਵਾਸੀ ਕਾਕਾ ਸਿੰਘ ਨੇ ਦੱਸਿਆ ਕਿ ਉਕਤ ਨੌਜਵਾਨ ਮ੍ਰਿਤਕ ਹਾਲਤ 'ਚ ਗਲੀ 'ਚ ਪਿਆ ਹੋਇਆ ਸੀ, ਜਿਸ ਦੇ ਮੂੰਹ 'ਚੋਂ ਝੱਗ ਨਿਕਲ ਰਹੀ ਸੀ। ਦੇਖਣ ਅਜਿਹਾ ਲੱਗ ਰਿਹਾ ਸੀ ਕਿ ਜਿਵੇਂ ਉਸ ਨੇ ਨਸ਼ਾ ਕੀਤਾ ਹੋਵੇ।

PunjabKesari

ਦੂਜੇ ਪਾਸੇ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਪ੍ਰਭਾਰੀ ਦੇ ਰਾਜਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੌਜਵਾਨ ਦੀ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਹੈ, ਜਿਸ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਉਸ ਦੀ ਮੌਤ ਦੇ ਅਸਲ ਕਾਰਨਾਂ ਬਾਰੇ ਪਤਾ ਲੱਗ ਸਕੇਗਾ।


author

rajwinder kaur

Content Editor

Related News