ਸ਼ਰਾਬੀ ਪਤੀ ਦਾ ਕਹਿਰ, ਸਿਰ 'ਤੇ ਹਥੌੜਾ ਮਾਰ ਕੀਤਾ ਪਤਨੀ ਦਾ ਕਤਲ (ਤਸਵੀਰਾਂ)

Friday, Sep 20, 2019 - 05:33 PM (IST)

ਸ਼ਰਾਬੀ ਪਤੀ ਦਾ ਕਹਿਰ, ਸਿਰ 'ਤੇ ਹਥੌੜਾ ਮਾਰ ਕੀਤਾ ਪਤਨੀ ਦਾ ਕਤਲ (ਤਸਵੀਰਾਂ)

ਫਰੀਦਕੋਟ (ਜਗਤਾਰ) - ਫਰੀਦਕੋਟ ਦੇ ਪਿੰਡ ਗੁਲਾਬਗਡ਼੍ਹ (ਰੋਡ਼ੀਕਪੂਰਾ) ਵਿਖੇ ਘਰੇਲੂ ਲਡ਼ਾਈ ਕਾਰਣ ਸ਼ਰਾਬੀ ਪਤੀ ਵਲੋਂ ਆਪਣੀ ਪਤਨੀ ਦੇ ਸਿਰ 'ਤੇ ਹਥੌੜਾ ਮਾਰ ਕੇ ਉਸ ਦਾ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਪਤਨੀ ਨੂੰ ਮਾਰਨ ਤੋਂ ਬਾਅਦ ਸ਼ਰਾਬੀ ਵਿਅਕਤੀ ਨੇ ਆਪਣੇ ਛੋਟੇ ਪੁੱਤਰ ਗੁਰਤੇਜ ਸਿੰਘ 'ਤੇ ਵੀ ਹਥੌੜੇ ਨਾਲ ਵਾਰ ਕਰ ਦਿੱਤਾ, ਜਿਸ ਦੀ ਹਾਲਤ ਡਾਕਟਰਾਂ ਵਲੋਂ ਗੰਭੀਰ ਦੱਸੀ ਜਾ ਰਹੀ ਹੈ। ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਨੇ ਕਾਤਲ ਪਤੀ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਅਤੇ ਔਰਤ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ।

PunjabKesari

ਪਿੰਡ ਦੇ ਸਰਪੰਚ ਧਰਮਿੰਦਰ ਸਿੰਘ ਅਨੁਸਾਰ ਮਿੱਠੂ ਸਿੰਘ ਪੁੱਤਰ ਬਚਨ ਸਿੰਘ ਬੌਰੀਆ ਸਿੱਖ ਨੇ ਸ਼ਰਾਬੀ ਹਾਲਤ 'ਚ ਆਪਣੀ ਪਤਨੀ ਮਲਕੀਤ ਕੌਰ ਅਤੇ ਪੁੱਤਰ ਗੁਰਤੇਜ ਸਿੰਘ 'ਤੇ ਰਾਤ ਕਰੀਬ 11:30 ਕੁ ਵਜੇ, ਜਦੋਂ ਉਹ ਸੁੱਤੇ ਹੋਏ ਸਨ, ਹਥੌੜੇ ਨਾਲ ਸਿਰ 'ਤੇ ਵਾਰ ਕਰ ਦਿੱਤਾ। ਸਿਰ 'ਤੇ ਵਾਰ ਹੋਣ ਕਾਰਨ ਮਲਕੀਤ ਦੀ ਮੌਕੇ 'ਤੇ ਮੌਤ ਹੋ ਗਈ। ਵਾਰਦਾਤ ਦਾ ਪਤਾ ਲੱਗਣ 'ਤੇ ਪਹੁੰਚੇ ਪਿੰਡ ਦੇ ਲੋਕਾਂ ਨੇ ਸਹਾਰਾ ਕਲੱਬ ਦੀ ਸਹਾਇਤਾ ਨਾਲ ਮੁੰਡੇ ਨੂੰ ਜ਼ਖਮੀ ਹਾਲਤ 'ਚ ਸਿਵਲ ਹਸਪਤਾਲ ਕੋਟਕਪੂਰਾ ਭਰਤੀ ਕਰਵਾ ਦਿੱਤਾ ਪਰ ਡਾਕਟਰਾਂ ਨੇ ਨਾਜ਼ੁਕ ਹਾਲਤ ਦੇਖ ਗੁਰਤੇਜ ਸਿੰਘ ਨੂੰ ਮੈਡੀਕਲ ਕਾਲਜ ਰੈਫਰ ਕਰ ਦਿੱਤਾ।

PunjabKesari

ਦੂਜੇ ਪਾਸੇ ਮਾਮਲੇ ਦੀ ਜਾਂਚ ਕਰ ਰਹੇ ਐੱਸ.ਐੱਚ .ਓ ਜੈਤੋ ਮੁਖਤਿਆਰ ਸਿੰਘ ਗਿੱਲ ਪੁਲਸ ਨੇ ਦੱਸਿਆ ਦੀ ਮਿੱਠੂ ਸਿੰਘ ਸ਼ਰਾਬ ਪੀਂਣ ਦਾ ਆਦੀ ਸੀ। ਪਰਿਵਾਰ ਵਲੋਂ ਨਰਮਾ ਚੁਗਣ ਲਈ ਜਾਣਾ ਸੀ ਅਤੇ ਮਿੱਠੂ ਸਿੰਘ ਦਾ ਘਰ ਵਿਚ ਇਸ ਗੱਲ ਦਾ ਕਲੇਸ਼ ਸੀ ਕਿ ਮੈਂ ਵੀ ਨਰਮਾ ਚੁਗਣ ਤੁਹਾਡੇ ਨਾਲ ਜਾਵਾਂਗਾ। ਘਰਦਿਆਂ ਦੇ ਨਾਲ ਨਾ ਲਿਜਾਣ ਕਰਨ ਕਾਰਨ ਕਲੇਸ਼ ਚੱਲ ਰਿਹਾ ਸੀ। ਮਿੱਠੂ ਸਿੰਘ ਨੇ ਸ਼ਰਾਬੀ ਹਾਲਤ 'ਚ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਅਤੇ ਮੌਕੇ 'ਤੇ ਫਰਾਰ ਹੋ ਗਿਆ। ਘਰਦਿਆਂ ਅਨੁਸਾਰ ਦੋਸ਼ੀ ਖ਼ਿਲਾਫ਼ ਪਰਚਾ ਦਰਜ ਕਰ ਦਿੱਤਾ ਗਿਆ ਹੈ ਅਤੇ ਬਣਦੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ।


author

rajwinder kaur

Content Editor

Related News