ਫਰੀਦਕੋਟ ’ਚ ਸ਼ਰੇਆਮ ਗੁੰਡਾਗਰਦੀ, ਕੁੱਝ ਮੁੰਡਿਆਂ ਵਲੋਂ ਵਿਦਿਆਰਥੀ ’ਤੇ ਰਾਡਾਂ ਨਾਲ ਕੀਤਾ ਹਮਲਾ (ਤਸਵੀਰਾਂ)

08/08/2021 6:14:07 PM

ਫਰੀਦਕੋਟ (ਜਗਤਾਰ): ਇਨ੍ਹੀਂ ਦਿਨੀਂ ਗੁੰਡਾਗਰਦੀ ਦੀਆਂ ਵਾਰਦਾਤਾਂ ਸ਼ਰੇਆਮ ਦੇਖਣ ਨੂੰ ਮਿਲ ਰਹੀਆਂ ਹਨ ਜੋ ਅਮਨ ਅਤੇ ਕਨੂੰਨ ਦੀ ਸਥਿਤੀ ਤੇ ਸਵਾਲ ਖੜ੍ਹੇ ਕਰਦੀਆਂ ਹਨ।ਅਜਿਹੀ ਹੀ ਗੁੰਡਾਗਰਦੀ ਦੀ ਤਸਵੀਰ ਸਾਹਮਣੇ ਆਈ ਹੈ, ਜਦੋਂ ਕੁੱਝ ਮੁੰਡਿਆਂ ਵੱਲੋਂ ਸ਼ਰੇਆਮ ਇਕ ਵਿਦਿਆਰਥੀ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ, ਜਿਸ ਦੀਆਂ ਲੱਤਾਂ ਅਤੇ ਬਾਹਾਂ ਤੇ ਰਾਡਾ ਨਾਲ ਹਮਲਾ ਕਰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ ਗਿਆ।ਜਿਸ ਦਾ ਇਲਾਜ ਫਰੀਦਕੋਟ ਦੇ ਸਿਵਲ ਹਸਪਤਾਲ ’ਚ ਚੱਲ ਰਿਹਾ ਹੈ।ਕੁੱਟਮਾਰ ਦੀ ਸਾਰੀ ਘਟਨਾ ਨਜ਼ਦੀਕੀ ਲੱਗੇ ਸੀ.ਸੀ.ਟੀ.ਵੀ. ਕੈਮਰੇ ’ਚ ਕੈਦ ਹੋ ਗਈ।ਫ਼ਿਲਹਾਲ ਪੁਲਸ ਵਲੋਂ 3 ਅਣਜਾਣ ਅਤੇ ਦੋ ਬਾਇਨੇਮ ਮੁੰਡਿਆਂ ਦੇ ਖ਼ਿਲਾਫ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪਰ ਹਾਲੇ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ।

ਇਹ ਵੀ ਪੜ੍ਹੋ :  ਗੈਂਗਸਟਰ ਰਾਣਾ ਕੰਦੋਵਾਲੀਆ ਦੇ ਕਤਲ ਕਾਂਡ ’ਚ ਇਕ ਗੈਂਗਸਟਰ ਗ੍ਰਿਫ਼ਤਾਰ

PunjabKesari

ਘਟਨਾ ਦੀ ਜਾਣਕਾਰੀ ਦਿੰਦੇ ਹੋਏ ਜ਼ਖ਼ਮੀ ਵਿਦਿਆਰਥੀ ਕਰਨਵੀਰ ਸਿੰਘ ਨੇ ਦੱਸਿਆ ਕਿ ਉਹ ਗਿਆਰਵੀਂ ਦਾ ਮੈਡੀਕਲ ਸਟੂਡੈਂਟ ਹੈ ਤੇ ਉਹ ਬਾਬਾ ਫਰੀਦ ਸਕੂਲ ਕਿਸੇ ਨੂੰ ਲੈਣ ਜਾ ਰਿਹਾ ਸੀ ਤਾਂ ਦੋ ਬਾਇਕ ਸਵਾਰ ਮੁੰਡਿਆਂ ਨੇ ਉਸ ਨੂੰ ਰੋਕ ਲਿਆ ਅਤੇ ਪਿੱਛੋਂ ਇਕ ਕਾਰ ਤੇ ਤਿੰਨ ਮੁੰਡੇ ਹੋਰ ਆ ਗਏ, ਜਿਨ੍ਹਾਂ ਵੱਲੋਂ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਮੇਰੀਆਂ ਲੱਤਾਂ ਬਾਹਾਂ ’ਤੇ ਰਾਡਾ ਨਾਲ ਲਗਾਤਾਰ ਹਮਲਾ ਕਰਨ ਲੱਗੇ।ਉਸ ਨੇ ਦੱਸਿਆ ਕਿ ਪਹਿਲਾਂ ਵੀ ਮੈਨੂੰ ਉਨ੍ਹਾਂ ਵੱਲੋਂ ਧਮਕੀਆਂ ਦਿੱਤੀਆਂ ਜਾਂਦੀਆਂ ਸਨ ਅਤੇ ਉਨ੍ਹਾਂ ਕੋਲ ਇਕ ਪਿਸਤੌਲ ਵੀ ਸੀ ਜਿਸ ਨਾਲ ਮੈਨੂੰ ਡਰਾਇਆ ਗਿਆ।ਉਸ ਨੇ ਕਿਹਾ ਕਿ ਦੋ ਮੁੰਡਿਆਂ ਨੂੰ ਤਾਂ ਉਹ ਜਾਣਦਾ ਹੈ ਪਰ ਬਾਕੀਆਂ ਦੀ ਉਸ ਨੂੰ ਪਛਾਣ ਨਹੀਂ।ਜ਼ਖ਼ਮੀ ਮੁੰਡੇ ਦੇ ਚਾਚਾ ਸੁਰਿੰਦਰ ਸਿੰਘ ਨੇ ਕਿਹਾ ਕਿ ਕਰਨ ਦਾ ਪਿਤਾ ਠੀਕ ਨਹੀਂ ਰਹਿੰਦਾ ਇਸ ਲਈ ਉਸ ਦਾ ਪਾਲਣ ਪੋਸ਼ਣ ਉਹ ਕਰਦਾ ਹੈ।ਉਸ ਨੇ ਕਿਹਾ ਕਿ ਸ਼ਰੇਆਮ ਗੁੰਡਾਗਰਦੀ ਦੇ ਚਲੱਦੇ ਉਸ ਦੇ ਭਤੀਜੇ ਨੂੰ ਕੁੱਟਿਆ ਗਿਆ। ਜ਼ਰੂਰ ਇਹ ਕਿਸੇ ਗੈਂਗ ਦੇ ਮੈਂਬਰ ਹਨ, ਜਿਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।

ਇਹ ਵੀ ਪੜ੍ਹੋ : ਕਰੰਟ ਲੱਗਣ ਨਾਲ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਮੌਤ, 2 ਮਹੀਨੇ ਬਾਅਦ ਹੋਣਾ ਸੀ ਵਿਆਹ

PunjabKesari

ਇਸ ਮਾਮਲੇ ਨੂੰ ਦੋ ਦਿਨ ਬੀਤ ਜਾਣ ’ਤੇ ਵੀ ਹਲੇ ਤੱਕ ਪੁਲਸ ਸੀ.ਸੀ.ਟੀ.ਵੀ. ਹੋਣ ਦੇ ਬਾਵਜੂਦ ਵੀ ਗ੍ਰਿਫ਼ਤਾਰ ਨਹੀਂ ਕਰ ਸਕੀ, ਜਿਸ ਨਾਲ ਕਿਤੇ ਨਾ ਕਿਤੇ ਪੁਲਸ ਦੀ ਭੂਮਿਕਾ ਵੀ ਸ਼ੱਕ ਦੇ ਘੇਰੇ ’ਚ ਆਉਂਦੀ ਹੈ।ਇਸ ਮਾਮਲੇ ’ਚ ਪੁਲਸ ਦੇ ਕਿਸੇ ਵੀ ਅਧਿਕਾਰੀ ਦੇ ਹਾਜ਼ਰ ਨਾ ਹੋਣ ਦੇ ਚਲੱਦੇ ਪੱਖ ਨਹੀਂ ਲਿਆ ਜਾ ਸਕਿਆ ਪਰ ਫੋਨ ’ਤੇ ਥਾਣਾ ਮੁਖੀ ਕਰਨਬੀਰ ਸਿੰਘ ਨੇ ਇਸ ਮਾਮਲੇ ’ਚ ਕਾਰਵਾਈ ਜਾਰੀ ਹੋਣ ਦੀ ਗੱਲ ਕਹੀ।

ਇਹ ਵੀ ਪੜ੍ਹੋ : ਦੁਖ਼ਦਾਇਕ ਖ਼ਬਰ: ਦਿੱਲੀ ਅੰਦੋਲਨ ਤੋਂ ਪਰਤੇ ਪਿੰਡ ਮੌਜੇਵਾਲਾ ਦੇ ਕਿਸਾਨ ਦੀ ਮੌਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Shyna

Content Editor

Related News