ਪੰਜਾਬੀ ਫ਼ਿਲਮ ‘ਇਸ਼ਕ ਮਾਈ ਰਿਲੀਜਨ’ ਰਲੀਜ਼ ਹੋਣ ਤੋਂ ਪਹਿਲਾਂ ਘਿਰੀ ਵਿਵਾਦਾਂ ’ਚ

08/30/2019 11:57:04 AM

ਫਰੀਦਕੋਟ (ਜਗਤਾਰ) - ਪੰਜਾਬੀ ਫ਼ਿਲਮ ‘ਇਸ਼ਕ ਮਾਈ ਰਿਲੀਜਨ’, ਜੋ ਅੱਜ ਰਲੀਜ਼ ਹੋਣ ਜਾ ਰਹੀ ਹੈ, ਰਲੀਜ ਹੋਣ  ਤੋਂ ਪਹਿਲਾਂ ਹੀ ਵਿਵਾਦਾਂ ’ਚ ਘਿਰ ਗਈ ਹੈ। ਫਰੀਦਕੋਟ ਜ਼ਿਲੇ ’ਚ ਸਿੱਖ ਸੰਗਤਾਂ ਦੇ ਅੰਦਰ ਪਾਏ ਜਾਣ ਵਾਲੇ ਰੋਸ ਕਾਰਨ ਫ਼ਿਲਮ ਦੇ ਪਹਿਲੇ ਸ਼ੋਅ ਨੂੰ ਚੱਲਣ ਤੋਂ ਪਹਿਲਾਂ ਰੱਦ ਕਰ ਦਿੱਤਾ ਗਿਆ। ਫਿਲਮ ਦੀ ਸਟੋਰੀ ਅਤੇ ਪੋਸਟਰ ਨੂੰ ਲੈ ਕੇ ਸਿੱਖ ਸੰਗਤਾਂ ਵਿਚ ਪਾਏ ਜਾ ਰਹੇ ਰੋਸ ਦੇ ਚਲਦੇ ਅੱਜ ਇਥੋਂ ਦੇ ਨਿੱਜੀ ਮਲਟੀਪਲੈਕਸ ਦੇ ਮਾਲਕਾਂ ਨੇ ਸ਼ੋਅ ਰੱਦ ਕੀਤਾ ਹੈ।ਜਾਣਕਾਰੀ ਅਨੁਸਾਰ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਦੇ ਤਹਿਤ ਪੰਜਾਬੀ ਫ਼ਿਲਮ ‘ਇਸ਼ਕ ਮਾਈ ਰਿਲੀਜਨ’ ਨੂੰ ਰਲੀਜ ਹੋਣ ਤੋਂ ਪਹਿਲਾਂ ਹੀ ਸਿੱਖ ਜਥੇਬੰਦੀਆਂ ਦੇ ਰੋਸ ਦੇ ਚਲਦੇ ਬੰਦ ਕਰਨਾ ਪਿਆ। 

ਦੱਸ ਦੇਈਏ ਕਿ ਹਾਲ ’ਚ ਰਲੀਜ਼ ਹੋਣ ਜਾ ਰਹੀ ਫਿਲਮ ‘ਇਸ਼ਕ ਮਾਈ ਰਿਲੀਜਨ’ ਦੇ ਪੋਸਟਰਾਂ ’ਤੇ ਸ੍ਰੀ ਦਰਬਾਰ ਸਾਹਿਬ ਅਤੇ ਮਸਜਿਦ ਦੀਆਂ ਤਸਵੀਰਾਂ ਲਗਾਈਆਂ ਗਈਆਂ ਹਨ, ਜਿਸ ਕਾਰਨ ਸਿੱਖ ਭਾਈਚਾਰੇ ’ਚ ਰੋਸ ਪਾਇਆ ਜਾ ਰਿਹਾ ਹੈ। ਇਸੇ ਰੋਸ ਦੇ ਤਹਿਤ ਸਿੱਖ ਭਾਈਚਾਰੇ ਦੇ ਲੋਕਾਂ ਨੇ ਅੱਜ ਫਰੀਦਕੋਟ ਦੇ ਨਿੱਜੀ ਮਲਟੀਪਲੈਕਸ ’ਚ ਪਹੁੰਚ ਕੇ ਜਿੱਥੇ ਫਿਲਮ ਨੂੰ ਬੰਦ ਕਰਵਾ ਦਿੱਤਾ, ਉਥੇ ਹੀ ਫਿਲਮ ਦੇ ਵਿਵਾਦਿਤ ਪੋਸਟਰ ਵੀ ਲਾਹ ਦਿੱਤੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਖ ਆਗੂ ਗੁਰਸੇਵਕ ਸਿੰਘ ਭਾਣਾ ਨੇ ਕਿਹਾ ਕਿ ਫਿਲਮਾਂ ਵਾਲੇ ਜਾਣ-ਬੁਝ ਕੇ ਮੁਫਤ ਦੀ ਪਬਲੀਸਿਟੀ ਲਈ ਅਜਿਹਾ ਕਰ ਰਹੇ ਹਨ। ਫਿਲਮਾਂ ਵਾਲਿਆਂ ਨੂੰ ਅਜਿਹੀਆਂ ਚੰਗੀਆਂ ਫਿਲਮਾਂ ਬਣਾਉਂਣੀਆਂ ਚਾਹੀਦੀਆਂ ਹਨ, ਜਿਨ੍ਹਾਂ ਤੋਂ ਨਵੀਂ ਪੀੜ੍ਹੀ ਨੂੰ ਕੁਝ ਸਿੱਖਣ ਨੂੰ ਮਿਲੇ। 


rajwinder kaur

Content Editor

Related News