ਸਿੱਖ ਪਰਿਵਾਰ ਨੇ ਮੁਸਲਿਮ ਭਾਈਚਾਰੇ ਦੀ ਪੂਰੀ ਕੀਤੀ 70 ਸਾਲਾ ਪੁਰਾਣੀ ਮੁਰਾਦ

09/16/2019 11:48:58 AM

ਫਰੀਦਕੋਟ (ਜਗਤਾਰ) - ਫਰੀਦਕੋਟ ਜ਼ਿਲੇ ਨੂੰ ਪਿਛਲੇ ਕਾਫੀ ਸਮੇਂ ਤੋਂ ਫਿਰਕੂ ਸਦਭਾਵਨਾਂ ਲਈ ਜਾਣਿਆਂ ਜਾਂਦਾ ਹੈ। ਇਸ ਜ਼ਿਲੇ 'ਚ ਹਿੰਦੂ, ਸਿੱਖ, ਮੁਸਲਿਮ ਅਤੇ ਇਸਾਈ ਧਰਮ ਦੇ ਲੋਕ ਆਪਸ 'ਚ ਮਿਲ-ਜੁਲ ਕੇ ਰਹਿੰਦੇ ਹਨ, ਜੋ ਹਰ ਇਕ ਦੇ ਸੁੱਖ-ਦੁੱਖ 'ਚ ਸ਼ਰੀਕ ਹੁੰਦੇ ਹਨ। ਫਰੀਦਕੋਟ ਜ਼ਿਲੇ 'ਚ ਰਹਿਣ ਵਾਲੇ ਮੁਸਲਿਮ ਭਾਈਚਾਰੇ ਦੇ ਲੋਕਾਂ ਅੰਦਰ ਅੱਜ ਕਰੀਬ 70 ਸਾਲਾ ਦੇ ਇੰਤਜ਼ਾਰ ਤੋਂ ਬਾਅਦ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਜਾਣਕਾਰੀ ਅਨੁਸਾਰ ਇਕ ਸਿੱਖ ਪਰਿਵਾਰ ਨੇ ਭਾਈਚਾਰਕ ਏਕਤਾ ਦੀ ਮਿਸਾਲ ਪੈਦਾ ਕਰਦੇ ਹੋਏ ਮੁਸਲਿਮ ਭਾਈਚਾਰੇ ਨੂੰ ਈਦਗਾਹ ਲਈ 4 ਕਨਾਲ ਜ਼ਮੀਨ ਭੇਟ ਕਰ ਦਿੱਤੀ ਹੈ। ਭਾਈਚਾਰੇ ਦੇ ਲੋਕ ਹੁਣ ਇਸ ਜ਼ਮੀਨ 'ਤੇ ਬਿਨਾਂ ਕਿਸੇ ਡਰ ਭੈਅ ਦੇ ਨਮਾਜ ਅਦਾ ਕਰ ਸਕਣਗੇ ਅਤੇ ਆਪਣੇ ਪਵਿੱਤਰ ਤਿਉਹਾਰ ਮਿਲ ਜੁਲ ਕੇ ਮਨਾ ਸਕਣਗੇ।

PunjabKesari

ਦੱਸ ਦੇਈਏ ਕਿ ਕਰੀਬ 70 ਸਾਲਾ ਤੋਂ ਮੁਸਲਿਮ ਭਾਈਚਾਰਾ ਖੁਦਾ ਦੀ ਬੰਦਗੀ ਲਈ ਈਦਗਾਹ ਦੀ ਮੰਗ ਕਰ ਰਿਹਾ ਸੀ। ਆਜ਼ਾਦੀ ਤੋਂ ਬਾਅਦ ਪੰਜਾਬ ਵਕਫ ਬੋਰਡ ਕੋਲ ਮੁਸਲਿਮ ਭਾਈਚਾਰੇ ਦੀਆਂ ਮਸਜਿਦਾਂ ਦੀ ਜ਼ਮੀਨ ਚਲੀ ਗਈ ਸੀ, ਜਿਨ੍ਹਾਂ ਨੂੰ ਪੰਜਾਬ ਵਕਫ ਬੋਰਡ ਨੇ ਕਿਰਾਏ 'ਤੇ ਦਿੱਤਾ ਸੀ। ਈਦਗਾਹ ਦੀ ਇਹ ਜਗ੍ਹਾ ਗੁਣਤਾਸ਼ ਸਿੰਘ ਬਰਾੜ ਕੋਲ ਸੀ, ਜਿਸ ਨੇ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਦੇ ਕਹਿਣ 'ਤੇ ਮੁਸਲਿਮ ਭਾਈਚਾਰੇ ਨੂੰ ਸੌਂਪ ਦਿੱਤੀ। ਦੂਜੇ ਪਾਸੇ ਬੰਦਗੀ ਲਈ ਥਾਂ ਮਿਲਣ 'ਤੇ ਮੁਸਲਿਮ ਭਾਈਚਾਰੇ 'ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ, ਜਿਸ ਦੇ ਲਈ ਉਹ ਸਿੱਖ ਪਰਿਵਾਰ ਦਾ ਧੰਨਵਾਦ ਕਰ ਰਹੇ ਹਨ।


rajwinder kaur

Content Editor

Related News