ਧਾਰਮਕ ਅਸਥਾਨਾਂ ਦੀ ਆੜ ’ਚ ਸਡ਼ਕਾਂ ਕੰਢੇ ਹੋ ਰਹੇ ਨੇ ਨਾਜਾਇਜ਼ ਕਬਜ਼ੇ
Friday, Apr 19, 2019 - 10:02 AM (IST)
ਫਰੀਦਕੋਟ (ਸੁਖਪਾਲ, ਪਵਨ)-ਕਹਿਣ ਨੂੰ ਤਾਂ ਅਸੀਂ ਬਹੁਤ ਤਰੱਕੀ ਕਰ ਚੁੱਕੇ ਹਾਂ ਪਰ ਇਸ ਦੇ ਬਾਵਜੂਦ ਲੋਕ ਅੰਧ-ਵਿਸ਼ਵਾਸਾਂ ਵਿਚ ਫ਼ਸੇ ਹੋਏ ਹਨ। ਕਈ ਅਜਿਹੇ ਥਾਂ ਹਨ, ਜਿੱਥੇ ਸਡ਼ਕਾਂ ਕੱਢੇ ਹੀ ਲੋਕਾਂ ਨੇ ਧਾਰਮਕ ਅਸਥਾਨ ਬਣਾ ਲਏ ਹਨ ਅਤੇ ਇਨ੍ਹਾਂ ਦੀ ਆੜ ’ਚ ਸਡ਼ਕਾਂ ਕੰਢੇ ਨਾਜਾਇਜ਼ ਕਬਜ਼ੇ ਕਰ ਲਏ ਹਨ। ਸਡ਼ਕਾਂ ਕੰਢੇ ਲੱਗੇ ਦਰਖੱਤਾਂ ਦੇ ਆਲੇ-ਦੁਆਲੇ ਲਾਲ ਕੱਪਡ਼ੇ ਪਾ ਕੇ ਆਸੇ-ਪਾਸੇ ਇੱਟਾਂ ਚਿਣ ਦਿੱਤੀਆਂ ਜਾਂਦੀਆਂ ਹਨ ਪਰ ਇਸ ਵਿਰੁੱਧ ਕਾਰਵਾਈ ਨਾ ਤਾਂ ਸਡ਼ਕ ਮਹਿਕਮਾ ਕੁਝ ਕਰਦਾ ਹੈ ਅਤੇ ਨਾ ਹੀ ਜੰਗਲਾਤ ਵਿਭਾਗ, ਜਦਕਿ ਅਜਿਹਾ ਕਰਨਾ ਗੈਰ-ਕਾਨੂੰਨੀ ਹੈ। ਉਕਤ ਕਬਜ਼ਿਆਂ ਕਾਰਨ ਰਾਹਗੀਰ ਤੰਗ-ਪ੍ਰੇਸ਼ਾਨ ਹੋ ਰਹੇ ਹਨ ਅਤੇ ਇਨ੍ਹਾਂ ਨਾਜਾਇਜ਼ ਕਬਜ਼ਿਆਂ ਕਾਰਨ ਸਡ਼ਕ ਹਾਦਸਿਆਂ ’ਚ ਵਾਧਾ ਹੋ ਰਿਹਾ ਹੈ। ਜੇਕਰ ਵੇਖਿਆ ਜਾਵੇ ਤਾਂ ਸਡ਼ਕ ਹਾਦਸਿਆਂ ਦੀ ਗਿਣਤੀ ਪਹਿਲਾਂ ਨਾਲੋਂ ਵਧੀ ਹੈ। ਰਾਤ ਵੇਲੇ ਅਜਿਹੇ ਥਾਵਾਂ ’ਤੇ ਹਾਦਸੇ ਜ਼ਿਆਦਾ ਵਾਪਰਦੇ ਹਨ।
