ਭਗਤੀ ਦੇ ਗੁਣ ਨਾਲ ਹੀ ਮਨੁੱਖ ਸੁੰਦਰ ਹੁੰਦੈ : ਸਾਧਵੀ ਰਿਤੂ
Friday, Apr 19, 2019 - 10:02 AM (IST)
ਫਰੀਦਕੋਟ (ਨਰਿੰਦਰ)-ਦਿਵਯ ਜੋਤੀ ਜਾਗਰਤੀ ਸੰਸਥਾਨ ਵੱਲੋਂ ਸ੍ਰੀ ਹਨੂਮਾਨ ਜਯੰਤੀ ਨੂੰ ਸਮਰਪਿਤ ਸ੍ਰੀ ਦੁਰਗਾ ਸ਼ਕਤੀ ਮੰਦਰ ਵਿਚ ਕਰਵਾਏ ਜਾ ਰਹੇ 3 ਰੋਜ਼ਾ ਸੁੰਦਰ ਕਾਂਡ ਦੇ ਦੂਜੇ ਦਿਨ ਸਾਧਵੀ ਰਿਤੂ ਭਾਰਤੀ ਨੇ ਫਰਮਾਇਆ ਕਿ ਸੁੰਦਰ ਕਾਂਡ ਦਾ ਭਾਵ ਹੈ ਕਿ ਇਕ ਮਨੁੱਖ ਉਦੋਂ ਸੁੰਦਰ ਬਣ ਪਾਉਂਦਾ ਹੈ, ਜਦੋਂ ਉਸ ’ਚ ਭਗਤੀ ਦਾ ਗੁਣ ਆਉਂਦਾ ਹੈ। ਉਨ੍ਹਾਂ ਕਿਹਾ ਕਿ ਅੱਜ ਮਨੁੱਖ ਬਾਹਰੋਂ ਤਾਂ ਸੁੰਦਰਤਾ ਪ੍ਰਾਪਤ ਕਰਨ ਲਈ ਕਈ ਉਪਰਾਲੇ ਕਰਦਾ ਹੈ ਪਰ ਪ੍ਰਮਾਤਮਾ ਨੂੰ ਬਾਹਰੀ ਸੁੰਦਰਤਾ ਨਹੀਂ ਭਾਉਂਦੀ। ਇਤਿਹਾਸ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਸਰੂਪਨਖਾ ਪ੍ਰਭੂ ਸ੍ਰੀ ਰਾਮ ਜੀ ਦੇ ਅੱਗੇ ਜਾਂਦੀ ਹੈ ਤਾਂ ਬਹੁਤ ਸੁੰਦਰ ਰੂਪ ਬਣਾਉਂਦੀ ਹੈ ਪਰ ਪ੍ਰਭੂ ਸ੍ਰੀ ਰਾਮ ਜੀ ਉਸ ਵੱਲ ਵੇਖਦੇ ਤੱਕ ਨਹੀਂ ਕਿਉਂਕਿ ਉਹ ਬਾਹਰੀ ਤੌਰ ’ਤੇ ਤਾਂ ਸੁੰਦਰ ਸੀ ਪਰ ਉਸ ਦੇ ਮਨ ਵਿਚ ਕਪਟ ਸੀ। ਕਥਾ ਦੀ ਸਮਾਪਤੀ ਤੋਂ ਬਾਅਦ ਸੰਗਤ ’ਚ ਅਤੁੱਟ ਲੰਗਰ ਵਰਤਾਇਆ ਗਿਆ।
