ਅਧਿਆਪਕਾ ਨੇ ਬੇਟੀ ਦਾ ਜਨਮ ਸਟੇਸ਼ਨਰੀ ਵੰਡ ਕੇ ਮਨਾਇਆ

Saturday, Mar 23, 2019 - 04:37 AM (IST)

ਅਧਿਆਪਕਾ ਨੇ ਬੇਟੀ ਦਾ ਜਨਮ ਸਟੇਸ਼ਨਰੀ ਵੰਡ ਕੇ ਮਨਾਇਆ
ਫਰੀਦਕੋਟ (ਜਸਬੀਰ ਕੌਰ)-ਸਰਕਾਰੀ ਹਾਈ ਸਕੂਲ ਔਲਖ ਦੀ ਹਿੰਦੀ ਅਧਿਆਪਕਾ ਪੂਜਾ ਰਾਣੀ ਨੇ ਆਪਣੀ ਬੇਟੀ ਨਵਰਿਧੀ ਦਾ ਜਨਮ ਦਿਨ ਸਕੂਲ ਦੇ ਮੁੱਖ ਅਧਿਆਪਕ ਇਕਬਾਲ ਸਿੰਘ ਗਿੱਲ ਨੂੰ ਸਟੇਸ਼ਨਰੀ ਭੇਟ ਕਰ ਕੇ ਮਨਾਇਆ। ਇਸ ਮੌਕੇ ਸੰਬੋਧਨ ਕਰਦਿਆਂ ਸਕੂਲ ਦੇ ਮੁੱਖ ਅਧਿਆਪਕ ਇਕਬਾਲ ਸਿੰਘ ਗਿੱਲ, ਅਧਿਆਪਕ ਆਗੂ ਪ੍ਰੇਮ ਚਾਵਲਾ ਨੇ ਅਧਿਆਪਕਾ ਪੂਜਾ ਰਾਣੀ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਬੇਟੀ ਨਵਰਿਧੀ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ ਅਤੇ ਸਮਾਜ ਨੂੰ ਇਸ ਤਰ੍ਹਾਂ ਦੀ ਉਸਾਰੂ ਪਹੁੰਚ ਅਪਣਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਪੰਜਾਬ ਵਾਸੀ ਪੂਰੀ ਤਰ੍ਹਾਂ ਸੁਚੇਤ ਹੋ ਕੇ ਸਕੂਲਾਂ ਦੀ ਨੁਹਾਰ ਬਦਲ ਰਹੇ ਹਨ। ਇਸ ਲਈ ਸਮੂਹ ਪੰਜਾਬ ਵਾਸੀਆਂ ਦਾ ਫ਼ਰਜ਼ ਬਣਦਾ ਹੈ ਕਿ ਆਪੋ-ਆਪਣੇ ਪਿੰਡਾਂ ਅਤੇ ਸਕੂਲਾਂ ਦੀ ਭਲਾਈ ਵਾਸਤੇ ਅੱਗੇ ਆਉਣ। ਇਸ ਸਮੇਂ ਸਕੂਲ ਅਧਿਆਪਕ ਸੁਖਚੈਨ ਸਿੰਘ, ਰਣਜੀਤ ਕੌਰ, ਨੀਰੂ ਸ਼ਰਮਾ, ਦਵਿੰਦਰ ਸਿੰਘ ਗਿੱਲ, ਹਰਜਿੰਦਰ ਕੌਰ, ਰੇਸ਼ਮ ਸਿੰਘ ਸਰਾਂ, ਗੁਰਚਰਨ ਕੌਰ, ਪੂਜਾ ਰਾਣੀ, ਪ੍ਰਿਆ ਕਟਾਰੀਆ, ਨਵਜੋਤ ਕੌਰ, ਰਾਜਵੰਤ ਕੌਰ, ਗੁਰਿੰਦਰਪਾਲ ਸਿੰਘ, ਨਵਲ ਕਿਸ਼ੋਰ, ਬਿੱਕਰ ਸਿੰਘ, ਤੇਜਿੰਦਰ ਸਿੰਘ ਅਤੇ ਅਮਨਦੀਪ ਸਿੰਘ ਵੀ ਸ਼ਾਮਲ ਸਨ।

Related News