ਬੱਚਿਆਂ ਨੂੰ ਪੌਸ਼ਟਿਕ ਖਾਣਾ ਖਾਣ ਤੇ ਸਫਾਈ ਰੱਖਣ ਲਈ ਕੀਤਾ ਪ੍ਰੇਰਿਤ
Wednesday, Feb 27, 2019 - 04:08 AM (IST)

ਫਰੀਦਕੋਟ (ਨਰਿੰਦਰ)-ਡੀ. ਸੀ. ਐੱਮ. ਇੰਟਰਨੈਸ਼ਨਲ ਸਕੂਲ ਵਿਖੇ ਨਰਸਰੀ ਵਿੰਗ ਦੇ ਅਧਿਆਪਕਾਂ ਵੱਲੋਂ ਨਿਮਿਸ਼ਾ ਯਾਦਵ ਦੀ ਅਗਵਾਈ ਹੇਠ ਨਰਸਰੀ ਤੋਂ ਦੂਸਰੀ ਜਮਾਤ ਤੱਕ ਦੇ ਬੱਚਿਆਂ ਲਈ ਇਕ ਪਾਰਟੀ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਬੱਚਿਆਂ ਨੇ ਅਧਿਆਪਕਾਂ ਨਾਲ ਮਿਲ ਕੇ ਪੌਸ਼ਟਿਕ ਖਾਣੇ ਦਾ ਅਨੰਦ ਮਾਣਿਆ। ਪ੍ਰਿੰ. ਸ਼ਵਿੰਦਰ ਸੇਠੀ ਨੇ ਬੱਚਿਆਂ ਨੂੰ ਹਮੇਸ਼ਾ ਪੌਸ਼ਟਿਕ ਖਾਣਾ ਖਾਣ ਅਤੇ ਸਫਾਈ ਰੱਖਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਅਧਿਆਪਕਾਂ ਅਤੇ ਮਾਪਿਆਂ ਨੂੰ ਵੀ ਬੱਚਿਆਂ ਨੂੰ ਪੌਸ਼ਟਿਕ ਖਾਣਾ ਖਾਣ ਲਈ ਪ੍ਰੇਰਿਤ ਕਰਦੇ ਰਹਿਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਦੀ ਸਿਹਤ ਤੰਦਰੁਸਤ ਰਹੇ, ਬੀਮਾਰੀਆਂ ਤੋਂ ਬਚਾਅ ਹੋ ਸਕੇ ਤੇ ਖਾਣ-ਪੀਣ ਦੀਆਂ ਆਦਤਾਂ ਵਿਚ ਸੁਧਾਰ ਹੋ ਸਕੇ। ਇਸ ਮੌਕੇ ਸਕੂਲ ਵੱਲੋਂ ਬੱਚਿਆਂ ਨੂੰ ਫਲ, ਖੀਰ, ਹਲਵਾ ਆਦਿ ਖਾਣ ਲਈ ਦਿੱਤਾ ਗਿਆ। ਬੱਚਿਆਂ ਨੂੰ ਫਾਸਟ ਫੂਡ ਤੋਂ ਦੂਰ ਰਹਿਣ ਲਈ ਵੀ ਪ੍ਰੇਰਿਤ ਕੀਤਾ ਗਿਆ। ਇਸ ਸਮੇਂ ਮੈਡਮ ਮਨੀਸ਼ਾ ਮੋਗਲਾ, ਸ਼ੋਭਾ, ਲਿਪਸੀ, ਹੇਮਲਤਾ, ਪ੍ਰੇਮਲਤਾ, ਰਿਤੂ, ਮੋਨਿਕਾ ਸ਼ਰਮਾ, ਮੋਨਿਕਾ ਗੁਪਤਾ, ਪਰਮਜੀਤ ਆਦਿ ਮੌਜੂਦ ਸਨ।