ਫਰੀਦਕੋਟ ਦੇ ਮਿੰਨੀ ਸੈਕਟਰੀਏਟ ’ਚ ਜਾਮਣਾਂ ਦੇ ਦਰੱਖਤਾਂ ਹੇਠ ਮਰੇ ਪੰਛੀ, ਵਾਤਾਵਰਨ ਪ੍ਰੇਮੀਆਂ ਨੇ ਜਤਾਈ ਇਹ ਸ਼ੰਕਾ

06/16/2021 6:12:19 PM

ਫਰੀਦਕੋਟ (ਜਗਤਾਰ): ਫਰੀਦਕੋਟ ਦੇ ਲੋਕਾਂ ਖ਼ਾਸ ਕਰਕੇ ਵਾਤਾਵਰਨ ਪ੍ਰੇਮੀਆਂ ਅਤੇ ਪੰਛੀਆਂ ਨੂੰ ਪਿਆਰ ਕਰਨ ਵਾਲਿਆਂ ਦੇ ਹਿਰਦੇ ਉਸ ਸਮੇਂ ਵਲੂੰਧਰੇ ਗਏ ਜਦੋਂ ਫਰੀਦਕੋਟ ਦੇ ਮਿੰਨੀ ਸੈਕਟਰੀਏਟ ’ਚ ਮੌਜੂਦ ਜਾਮਣਾਂ ਦੇ ਦਰੱਖਤਾਂ ਹੇਠ ਵੱਡੀ ਗਿਣਤੀ ਤੋਤੇ ਮਰੇ ਪਏ ਦਿਖਾਈ ਦਿੱਤੇ, ਇਸ ਬਾਰੇ ਜ਼ਿਲ੍ਹੇ ਦੇ ਸਮਾਜ ਸੇਵੀਆਂ ਅਤੇ ਵਾਤਾਵਰਨ ਪ੍ਰੇਮੀਆਂ ਨੂੰ ਜਦੋਂ ਤੱਕ ਪਤਾ ਲੱਗਾ ਤਾਂ ਉਹ ਮੌਕੇ ’ਤੇ ਪਹੁੰਚੇ ਅਤੇ ਉਨ੍ਹਾਂ ਇਹ ਗੱਲ ਜਤਾਈ ਕੇ ਇਨ੍ਹਾਂ ਤੋਤਿਆਂ ਦੀ ਜਾਨ ਜਾਮਣਾਂ ਉਪਰ ਸਪਰੇਅ ਕਰਨ ਨਾਲ ਹੋਈ ਹੈ।

ਇਹ ਵੀ ਪੜ੍ਹੋ:  ਐੱਨ. ਆਰ. ਆਈ.ਵਿਦਿਆਰਥਣ ਖ਼ੁਦਕੁਸ਼ੀ ਮਾਮਲੇ ’ਚ ਸਾਹਮਣੇ ਆਇਆ ਸੁਸਾਇਡ ਨੋਟ, ਹੋਏ ਵੱਡੇ ਖ਼ੁਲਾਸੇ

PunjabKesari

ਇਥੇ ਦੱਸਣਯੋਗ ਹੈ ਕਿ ਸਰਕਾਰੀ ਜਗ੍ਹਾ ’ਚ ਮੌਜੂਦ ਵੱਡੀ ਗਿਣਤੀ ਵਿੱਚ ਇਨ੍ਹਾਂ ਜਾਮਣਾਂ ਦੇ ਦਰੱਖਤਾਂ ਨੂੰ ਜ਼ਿਲ੍ਹਾ ਪ੍ਰਸਾਸ਼ਨ ਵਲੋਂ ਠੇਕੇ ’ਤੇ ਦੇ ਦਿੱਤਾ ਜਾਂਦਾ ਹੈ ਅਤੇ ਠੇਕੇਦਾਰ ਇਨ੍ਹਾਂ ਜਾਮਣਾਂ ’ਤੇ ਲਗੇ ਫਲ ਨੂੰ ਕੀੜੇ ਮਕੌੜਿਆਂ ਤੋਂ ਬਚਾਉਣ ਲਈ ਇਸ ਉਪਰ ਸਪਰੇਅ ਕਰਦੇ ਹਨ ਤਾਂ ਪੰਛੀਆਂ ਦੇ ਮਾਹਰਾਂ ਅਨੁਸਾਰ ਇਨ੍ਹਾਂ ਤੋਤਿਆਂ ਲਈ ਇਹ ਸਪਰੇਅ ਘਾਤਕ ਸਿੱਧ ਹੁੰਦੀ ਹੈ ਅਤੇ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਠੇਕੇਦਾਰ ਇਨ੍ਹਾਂ ਪੰਛੀਆਂ ਦੀ ਮੌਤ ਦਾ ਕਾਰਨ ਮੀਂਹ, ਹਨ੍ਹੇਰੀ ਦਾ ਕਾਰਨ ਦਸ ਰਹੇ ਹਨ।ਪਰ ਪੰਛੀ ਮਾਹਰ ਮੀਂਹ ਹਨ੍ਹੇਰੀ ਨਾਲ ਮੌਤ ਹੋਣ ਦੇ ਕਾਰਨ ਨੂੰ ਸਿਰੇ ਤੋਂ ਨਕਾਰ ਰਹੇ ਹਨ।

ਇਹ ਵੀ ਪੜ੍ਹੋ: ਫ਼ੌਜ ਦੀ ਸਿਖਲਾਈ ਦੌਰਾਨ ਹੋਏ ਧਮਾਕੇ ’ਚ ਗੰਭੀਰ ਜ਼ਖ਼ਮੀ ਜਵਾਨ ਜਗਰਾਜ ਸਿੰਘ ਹੋਇਆ ਸ਼ਹੀਦ

ਇਸ ਮੌਕੇ ਵਾਤਾਵਰਨ ਪ੍ਰੇਮੀਆਂ ਅਤੇ ਸਮਾਜਸੇਵੀਆਂ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਦੱਸਿਆ ਕਿ ਇਹ ਪਹਿਲੀ ਵਾਰ ਹੀ ਨਹੀਂ ਪਿਛਲੇ ਕਾਫੀ ਸਾਲਾਂ ਤੋਂ ਹਰ ਸਾਲ ਇਸੇ ਤਰ੍ਹਾਂ ਇਨ੍ਹਾਂ ਪੰਛੀਆਂ ਦੀਆਂ ਜਾਨਾਂ ਨਾਲ ਖਿਲਵਾੜ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਇਸ ਬਾਰੇ ਸਭ ਕੁਝ ਜਾਣਕਾਰੀ ਹੋਣ ਦੇ ਬਾਵਜੂਦ ਵੀ ਇਨ੍ਹਾਂ ਜਾਮਣਾਂ ਦੇ ਦਰੱਖਤਾਂ ਨੂੰ ਠੇਕੇ ’ਤੇ ਦੇ ਦਿੱਤਾ ਜਾਂਦਾ ਹੈ ਅਤੇ ਠੇਕੇਦਾਰ ਆਪਣੀ ਆਮਦਨ ਵਧਾਉਣ ਦੀ ਖ਼ਾਤਰ ਜਦੋਂ ਇਨ੍ਹਾਂ ਜਾਮਣਾਂ ਤੇ ਲੱਗੇ ਫਲ ਨੂੰ ਕੀੜੇ ਮਕੌੜਿਆਂ ਤੋਂ ਬਚਾਉਣ ਲਈ ਜਿਹੜੀ ਸਪਰੇਅ ਦਾ ਇਸਤੇਮਾਲ ਕੀਤਾ ਜਾਂਦਾ ਹੈ ਉਹ ਸਪਰੇਅ ਇਨ੍ਹਾਂ ਪੰਛੀਆਂ ਲਈ ਘਾਤਕ ਸਿੱਧ ਹੁੰਦੀ ਹੈ। ਸਾਡੀ ਪ੍ਰਸ਼ਾਸਨ ਨੂੰ ਬੇਨਤੀ ਹੈ ਕੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾਵੇ ਅਤੇ ਅੱਗੇ ਤੋਂ ਇਨ੍ਹਾਂ ਜਾਮਣਾਂ ਨੂੰ ਠੇਕੇ ਤੇ ਨਾਂ ਦਿੱਤਾ ਜਾਵੇ ਤਾਂ ਜੋ ਬੇਜੁਬਾਨ ਪੰਛੀਆਂ ਨੂੰ ਬਚਾਇਆ ਜਾ ਸਕੇ। ਉਨ੍ਹਾਂ ਨਾਲ ਇਹ ਵੀ ਕਿਹਾ ਕਿ ਉਹ ਇਨ੍ਹਾਂ ਪੰਛੀਆਂ ਖ਼ਾਤਰ ਮਾਨਯੋਗ ਅਦਾਲਤ ਦਾ ਦਰਵਾਜ਼ਾ ਵੀ ਖੜਕਾਉਣਗੇ।

PunjabKesari

ਇਹ ਵੀ ਪੜ੍ਹੋ:  ਜਜ਼ਬੇ ਨੂੰ ਸਲਾਮ: 3 ਬੱਚਿਆਂ ਦੀ ਮੌਤ ਤੋਂ ਬਾਅਦ ਵੱਖ ਹੋਇਆ ਪਤੀ, ਹੁਣ ਮਰਦਾਂ ਵਾਲਾ ਲਿਬਾਸ ਪਾ ਕੇ ਚਲਾ ਰਹੀ ਹੈ ਆਟੋ

ਇਸ ਮੌਕੇ ਡਿਪਟੀ ਡਾਇਰੈਕਟਰ ਡਾਕਟਰ ਰਜੀਵ ਕੁਮਾਰ ਛਾਬੜਾ ਨੇ ਦੱਸਿਆ ਕਿ ਇਹ ਸਾਰਾ ਮਾਮਲਾ ਸਾਡੇ ਧਿਆਨ ਵਿੱਚ ਤੁਹਾਡੇ ਰਾਹੀਂ ਆਇਆ ਹੈ ਅਸੀਂ ਹੁਣੇ ਆਪਣੇ ਪੰਛੀ ਮਾਹਿਰ ਡਾਕਟਰਾਂ ਦੀ ਟੀਮ ਭੇਜ ਕੇ ਸਾਰੇ ਮਾਮਲੇ ਦੀ ਪੜਤਾਲ ਕਰਾ ਰਹੇ ਹਾਂ ਅਤੇ ਮੌਕੇ ਤੇ ਜਾ ਕੇ ਬਰੀਕੀ ਨਾਲ ਮਰੇ ਪੰਛੀਆਂ ਦੇ ਸੈਂਪਲ ਲੈ ਕੇ ਜਾਂਚ ਕਰਵਾਈ ਜਾਵੇਗੀ ਅਤੇ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਲਈ ਬਣਦੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ:   ਪਿਤਾ ਦਾ ਸੁਫ਼ਨਾ ਪੁੱਤਰ ਨੇ ਕੀਤਾ ਪੂਰਾ,21 ਸਾਲ ਦੀ ਉਮਰ ’ਚ ਥਲ ਸੈਨਾ ’ਚ ਲੈਫਟੀਨੈਂਟ ਵਜੋਂ ਹੋਇਆ ਭਰਤੀ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


Shyna

Content Editor

Related News