ਅਕਾਲੀ ਆਗੂ ਨੇ ਵੱਢਿਆ ਸਰਕਾਰੀ ਸਫੈਦਾ, ਮਾਮਲਾ ਦਰਜ (ਵੀਡੀਓ)

Friday, Jun 28, 2019 - 01:05 PM (IST)

ਫਰੀਦਕੋਟ (ਜਗਤਾਰ ਦੁਸਾਂਝ) - ਇਕ ਪਾਸੇ ਪੰਜਾਬ ਜਿੱਥੇ ਵਾਤਾਵਰਣ ਨੂੰ ਬਚਾਉਣ ਦੀਆਂ ਦੁਹਾਈਆਂ ਦੇ ਰਿਹਾ, ਉਥੇ ਹੀ ਦੂਜੇ ਪਾਸੇ ਲੋਕ ਦਰੱਖਤਾਂ ਨੂੰ ਕੱਟ ਕੇ ਆਪ ਹੀ ਪੈਰਾਂ 'ਤੇ ਕੁਹਾੜੀ ਮਾਰ ਰਹੇ ਹਨ। ਦਰੱਖਤਾਂ ਕੱਟਣ ਵਾਲੇ ਲੋਕ ਫੜੇ ਜਾਣ 'ਤੇ ਅਫਸਰਾਂ ਨੂੰ ਧਮਕਾਅ ਵੀ ਰਹੇ ਹਨ। ਅਜਿਹਾ ਹੀ ਕੁਝ ਪਿੰਡ ਕੌਣੀ 'ਚ ਦੇਖਣ ਨੂੰ ਮਿਲਿਆ, ਜਿੱਥੇ ਅਕਾਲੀ ਆਗੂ ਵਲੋਂ ਸਰਕਾਰੀ ਸਫੈਦਾ ਕੱਟ ਦਿੱਤਾ ਗਿਆ। ਸਰਕਾਰੀ ਸਫੈਦਾ ਕੱਟਣ ਦੇ ਸਬੰਧ 'ਚ ਜਦੋਂ ਵਣ ਅਫਸਰ ਨੇ ਉਸ 'ਤੇ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਉਸ ਨੂੰ ਹੀ ਧਮਕਾਅ ਦਿੱਤਾ। ਇੰਨਾਂ ਹੀ ਨਹੀਂ ਕਾਰਵਾਈ ਕਰਨ ਗਈ ਵਣ ਅਧਿਕਾਰੀ ਰੇਨੂੰ ਬਾਲਾ ਨਾਲ ਪਿੰਡ ਦੀਆਂ ਔਰਤਾਂ ਵਲੋਂ ਧੱਕਾ-ਮੁੱਕੀ ਕੀਤੀ ਗਈ। ਇਸ ਦੌਰਾਨ ਅਕਾਲੀ ਆਗੂ ਨੇ ਵਣ ਅਧਿਕਾਰੀ ਰੇਨੂੰ ਬਾਲਾ ਦੇ ਇਲਜ਼ਾਮ ਲਗਾ ਦਿੱਤੇ ਕਿ ਉਸ ਨੇ ਸਫੈਦਾ ਕੱਟ ਕੇ ਉਸ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਹੈ। ਰੇਨੂੰ ਬਾਲਾ ਨੇ ਸਰਕਾਰੀ ਸਫੈਦਾ ਕੱਟਣ ਵਾਲੀ ਵੀਡੀਓ ਪੇਸ਼ ਕਰਕੇ ਸੱਚ ਸਾਰਿਆਂ ਦੇ ਸਾਹਮਣੇ ਲਿਆਂਦਾ।

ਦੱਸ ਦੇਈਏ ਕਿ ਪੁਲਸ ਵਲੋਂ ਵਣ ਅਫਸਰ ਨਾਲ ਧੱਕਾ ਮੁੱਕੀ ਕਰਨ ਵਾਲੀਆਂ ਔਰਤਾਂ ਅਤੇ ਅਕਾਲੀ ਆਗੂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਧਰਤੀ ਹੇਠਲੇ ਪਾਣੀ ਦੇ ਘੱਟਦੇ ਪੱਧਰ ਦਾ ਰੌਲਾ ਪਾਉਣ ਵਾਲੇ ਲੋਕ ਕਦੋਂ ਸਮਝਣਗੇ ਕਿ ਰੁਖਾਂ ਨੂੰ ਕੱਟਣਾ ਹੁਣ ਘਾਤਕ ਹੈ। ਖਾਸ ਤੌਰ 'ਤੇ ਇਹ ਨੇਤਾ ਇਹ ਗੱਲ ਕਦੋਂ ਸਮਝਣਗੇ।


author

rajwinder kaur

Content Editor

Related News