ਫਰੀਦਕੋਟ ’ਚ ਇਨਸਾਨੀਅਤ ਸ਼ਰਮਸਾਰ, ਮਾਂ ਵਲੋਂ ਡੇਢ ਮਹੀਨੇ ਦੀ ਬੱਚੀ ਨੂੰ ਗਟਰ ’ਚ ਸੁੱਟ ਦਿੱਤੀ ਦਰਦਨਾਕ ਮੌਤ

4/9/2021 4:28:20 PM

ਫਰੀਦਕੋਟ (ਜਗਤਾਰ): ਫਰੀਦਕੋਟ ਦੇ ਪਿੰਡ ਕਲੇਰ ਦੇ ਇਕ ਇੱਟਾਂ-ਭੱਠੇ ’ਤੇ ਕੰਮ ਕਰਨ ਵਾਲੇ ਪ੍ਰਵਾਸੀ ਮਜ਼ਦੂਰ ਪਰਿਵਾਰ ਵਲੋਂ ਆਪਣੀ ਡੇਢ ਮਹੀਨੇ ਦੀ ਮਾਸੂਮ ਬੱਚੀ ਨੂੰ ਫਲੱਸ਼ ’ਚ ਸੁੱਟ ਕੇ ਹੱਤਿਆ ਕਰਨ ਦਾ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ’ਚ ਥਾਣਾ ਸਦਰ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅਜੇ ਤੱਕ ਇਸ ਘਟਨਾ ਦੇ ਕਾਰਨਾਂ ਦਾ ਕੁੱਝ ਪਤਾ ਨਹੀਂ ਚੱਲ ਸਕਿਆ ਹੈ।

ਇਹ ਵੀ ਪੜ੍ਹੋ: ਬਰਨਾਲਾ: ਕੋਰੋਨਾ ਕਾਰਨ ਮ੍ਰਿਤਕ ਫ਼ੌਜੀ ਦੀ ਬੇਕਦਰੀ, ਅੰਤਿਮ ਵਿਦਾਈ ਮੌਕੇ ਨਹੀਂ ਪਹੁੰਚਿਆ ਕੋਈ ਅਧਿਕਾਰੀ

PunjabKesari

ਜਾਣਕਾਰੀ ਮੁਤਾਬਕ ਅੱਜ ਸਵੇਰੇ ਇੱਟਾਂ ਭੱਠੇ ’ਤੇ ਕੰਮ ਕਰਨ ਵਾਲੇ ਪ੍ਰਵਾਸੀ ਮਜ਼ਦੂਰ ਦੇ ਪਰਿਵਾਰ ਨੇ ਰੌਲਾ ਪਾਇਆ ਕਿ ਉਨ੍ਹਾਂ ਦੀ ਡੇਢ ਮਹੀਨੇ ਦੀ ਧੀ ਘਰੋਂ ਗਾਇਬ ਹੈ, ਜਿਸ ਨੂੰ ਕੋਈ ਚੁੱਕ ਕੇ ਲੈ ਗਿਆ ਹੈ। ਕਾਫ਼ੀ ਤਲਾਸ਼ ਕਰਨ ਦੇ ਬਾਅਦ ਕੁੜੀ ਦਾ ਕੁੱਝ ਪਤਾ ਨਹੀਂ ਚੱਲ ਸਕਿਆ ਤਾਂ ਪਿੰਡ ਵਾਸੀਆਂ ਨੂੰ ਪਰਿਵਾਰ ’ਤੇ ਹੀ ਸ਼ੱਕ ਹੋ ਗਿਆ। ਜਦੋਂ ਪਿੰਡ ਵਾਸੀਆਂ ਨੇ ਪਰਿਵਾਰ ਤੋਂ ਪੁੱਛਗਿਛ ਕੀਤੀ ਤਾਂ ਉਨ੍ਹਾਂ ਨੇ ਖੁਲਾਸਾ ਕਰ ਦਿੱਤਾ ਕਿ ਉਨ੍ਹਾਂ ਨੇ ਖ਼ੁਦ ਹੀ ਆਪਣੀ ਧੀ ਨੂੰ ਫਲੱਸ਼ ਦੇ ਗਟਰ ’ਚ ਸੁੱਟ ਦਿੱਤਾ ਹੈ। ਕੁੜੀ ਨੂੰ ਤੁਰੰਤ ਬਾਹਰ ਕੱਢਿਆ ਗਿਆ ਪਰ ਉਸ ਦੀ ਮੌਤ ਹੋ ਚੁੱਕੀ ਸੀ। ਇਸ ਮਾਮਲੇ ’ਚ ਥਾਣਾ ਸਦਰ ਪੁਲਸ ਮੌਕੇ ’ਤੇ ਪਹੁੰਚੀ ਅਤੇ ਜਾਂਚ ਦਾ ਕੰਮ ਸ਼ੁਰੂ ਕਰ ਦਿੱਤਾ ਹੈ।

ਇਹ ਵੀ ਪੜ੍ਹੋ:   14 ਸਾਲ ਬਾਅਦ ਵਿਦੇਸ਼ੋਂ ਪਰਤਿਆ ਸਖ਼ਸ਼, ਹੁਣ ਟਰੈਕਟਰ-ਟਰਾਲੀ ਨੂੰ ਇੰਝ ਬਣਾਇਆ ਰੁਜ਼ਗਾਰ ਦਾ ਸਾਧਨ (ਵੀਡੀਓ)

PunjabKesari

ਮੌਕੇ ’ਤੇ ਸਾਥੀ ਮਜ਼ਦੂਰਾਂ ਨੇ ਦੱਸਿਆ ਕਿ ਰੱਜੋ ਨਾਮਕ ਯੂ.ਪੀ. ਦੇ ਮਜ਼ਦੂਰ ਨੇ ਸਵੇਰੇ ਪੰਜ ਵਜੇ ਰੌਲਾ ਪਾ ਦਿੱਤਾ ਕਿ ਉਨ੍ਹਾਂ ਦੀ ਬੱਚੀ ਨੂੰ ਕੋਈ ਚੁੱਕ ਕੇ ਲੈ ਗਿਆ ਹੈ। ਤਲਾਸ਼ ਕਰਨ ਦੇ ਬਾਅਦ ਜਦੋਂ ਬੱਚੀ ਨਹੀਂ ਮਿਲੀ ਤਾਂ ਅਸੀਂ ਫੱਲਸ਼ ’ਚ ਦੇਖਿਆ ਅਤੇ ਉੱਥੇ ਬੱਚੀ ਦੇ ਪਿਤਾ ਦੀਆਂ ਗੱਲਾਂ ਤੋਂ ਸ਼ੱਕ ਹੋਇਆ। ਜਦੋਂ ਫਲੱਸ਼ ਦੇ ਗਟਰ ਨੂੰ ਉਖਾੜ ਕੇ ਦੇਖਿਆ ਤਾਂ ਬੱਚੀ ਉਸ ਦੇ ਅੰਦਰ ਸੀ ਅਤੇ ਉਸ ਨੂੰ ਜਦੋਂ ਸਰੀਏ ਦੀ ਮਦਦ ਨਾਲ  ਕੱਢਿਆ ਗਿਆ ਤਾਂ ਬੱਚੀ ਦੀ ਮੌਤ ਹੋ ਚੁੱਕੀ ਸੀ। ਇਸ ਮਜ਼ਦੂਰ ਦੇ ਪਹਿਲਾਂ ਵੀ ਇਕ ਮੁੰਡਾ ਅਤੇ 2 ਕੁੜੀਆਂ ਹਨ ਤੇ ਇਹ ਤੀਜੀ ਕੁੜੀ ਸੀ। ਇਹ ਕਰੀਬ 7 ਮਹੀਨੇ ਤੋਂ ਇਸੇ ਭੱਠੇ ’ਤੇ ਕੰਮ ਕਰ ਰਿਹਾ ਸੀ। ਪਹਿਲਾਂ ਤੋਂ ਸਖਤੀ ਨਾਲ ਪੁੱਛਣ ’ਤੇ ਇਸ ਨੇ ਖ਼ੁਦ ਆਪਣੇ ’ਤੇ ਇਲਜਾਮ ਲੈ ਲਿਆ ਪਰ ਹੁਣ ਇਸ ਦੀ ਪਤਨੀ ਖ਼ੁਦ ’ਤੇ ਇਲਜਾਮ ਲੈ ਰਹੀ ਹੈ ਕਿ ਉਸ ਦੇ ਵਲੋਂ ਆਪਣੀ ਬੱਚੀ ਨੂੰ ਜ਼ਿੰਦਾ ਸੁੱਟਿਆ ਗਿਆ ਹੈ।

PunjabKesari

ਇਹ ਵੀ ਪੜ੍ਹੋ:  ਫਿਰੋਜ਼ਪੁਰ ਦੇ ਪਿੰਡ ਨੋਰੰਗ ਕੇ ਦਾ ਕਾਂਗਰਸੀ ਸਰਪੰਚ ਹੈਰੋਇਨ ਸਮੇਤ ਕਾਬੂ

ਨੋਟ : ਇਸ ਖ਼ਬਰ ਦੇ ਸਬੰਧ ’ਚ ਤੁਸੀਂ ਕੁਮੈਂਟ ਕਰਕੇ ਦਿਓ ਆਪਣੀ ਰਾਏ...

 


Shyna

Content Editor Shyna