ਰੱਬ ਨੇ ਮਾਲੋ-ਮਾਲ ਕਰਕੇ ਸੰਸ਼ੋਪੰਜ 'ਚ ਪਾਇਆ ਕਿਸਾਨ, ਜੋ ਵਾਪਰੀ, ਸੁਣ ਤੁਹਾਡੀਆਂ ਵੀ ਅੱਡੀਆਂ ਰਹਿ ਜਾਣਗੀਆਂ ਅੱਖਾਂ
Tuesday, Jul 04, 2023 - 10:22 AM (IST)
ਫ਼ਰੀਦਕੋਟ (ਰਾਜਨ) : ਪੁਰਾਣੀ ਕਹਾਵਤ ‘ਬਿਨ ਕਰਮਨ ਕੁਸ਼ ਪਾਵਤ ਨਾਂਹਿ’ ਉਸ ਵੇਲੇ ਸੱਚ ਸਾਬਤ ਹੋਈ, ਜਦੋਂ ਲਾਗਲੇ ਪਿੰਡ ਗੋਲੇਵਾਲਾ ਨਿਵਾਸੀ ਨੂੰ 200 ਰੁਪਏ ਦੀ ਖ਼ਰੀਦੀ ਗਈ। ਲਾਟਰੀ ਦੀ ਟਿਕਟ ’ਤੇ ਡੇਢ ਕਰੋੜ ਰੁਪਏ ਦਾ ਇਨਾਮ ਨਿਕਲ ਗਿਆ। ਹੈਰਾਨ ਕਰਦੀ ਗੱਲ ਇਹ ਰਹੀ ਕਿ ਟਿਕਟ ਗੁੰਮ ਹੋ ਗਈ, ਇਸ ਸੂਰਤ 'ਚ ਹੁਣ ਕਿਸਾਨ ਨੂੰ ਲਾਟਰੀ ਦਾ ਭੁਗਤਾਨ ਲੈਣ ਲਈ ਜਿੱਥੇ ਮਾਯੂਸੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਖ਼ਬਰ ਲਿਖੇ ਜਾਣ ਤੱਕ ਉਸ ਵੱਲੋਂ ਟਿਕਟ ਲੱਭਣ ਦੀਆਂ ਕੋਸ਼ਿਸ਼ਾਂ ਵੀ ਜੰਗੀ ਪੱਧਰ ’ਤੇ ਜਾਰੀ ਸਨ।
ਪ੍ਰਾਪਤ ਵੇਰਵੇ ਅਨੁਸਾਰ ਲਾਗਲੇ ਪਿੰਡ ਗੋਲੇਵਾਲਾ ਨਿਵਾਸੀ ਕਰਮਜੀਤ ਸਿੰਘ ਨੇ ਇਕ ਲਾਟਰੀ ਦੀ ਟਿਕਟ 4 ਮਈ ਨੂੰ ਦਮਦਮਾ ਸਾਹਿਬ ਤੋਂ ਖ਼ਰੀਦੀ ਸੀ। ਕਰਮਜੀਤ ਸਿੰਘ ਨੇ ਦੱਸਿਆ ਕਿ ਜਦੋਂ 2 ਦਿਨ ਪਹਿਲਾਂ ਦਮਦਮਾ ਸਾਹਿਬ ਤੋਂ ਲਾਟਰੀ ਵਿਕਰੇਤਾ ਉਸਦੇ ਘਰ ਆਇਆ ਅਤੇ ਜਦੋਂ ਉਸ ਨੇ ਲਾਟਰੀ ’ਤੇ ਨਿਕਲੇ ਡੇਢ ਕਰੋੜ ਦੇ ਇਨਾਮ ਦੀ ਗੱਲ ਆਖੀ ਤਾਂ ਮਾੜੇ ਭਾਗਾਂ ਨੂੰ ਉਸਦੀ ਲਾਟਰੀ ਦੀ ਟਿਕਟ ਗੁੰਮ ਹੋ ਚੁੱਕੀ ਸੀ।
ਇਹ ਵੀ ਪੜ੍ਹੋ : ਅਮਰੀਕਾ ਦੇ ਸਾਨ ਫਰਾਂਸਿਸਕੋ 'ਚ ਭਾਰਤੀ ਅੰਬੈਸੀ 'ਤੇ ਹਮਲਾ, 5 ਮਹੀਨਿਆਂ 'ਚ ਵਾਪਰੀ ਦੂਜੀ ਘਟਨਾ
ਕਰਮਜੀਤ ਸਿੰਘ ਅਨੁਸਾਰ ਉਸ ਨੇ ਲਾਟਰੀ ਦੀ ਟਿਕਟ ਇਕ ਲਾਟਰੀ ਵਿਕਰੇਤਾ ਨੂੰ ਦਿਖਾਏ ਜਾਣ ਦੀ ਸੂਰਤ 'ਚ ਸੁੱਟ ਦਿੱਤੀ ਸੀ ਕਿ ਇਸ ਦਾ ਨੰਬਰ ਖ਼ਾਲੀ ਗਿਆ ਹੈ ਪਰ ਹੁਣ ਲਾਟਰੀ ਲੱਗ ਜਾਣ ਦੀ ਸੂਰਤ ਵਿਚ ਉਸ ਵੱਲੋਂ ਲਾਟਰੀ ਦੀ ਟਿਕਟ ਦੀ ਭਾਲ ਕੀਤੀ ਜਾ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ