ਕੀੜੇ ਪੈਣ ਕਾਰਨ ਫ਼ੌਤ ਹੋਈ ਅਫ਼ਸਰਸ਼ਾਹਾਂ ਦੀ ''ਮਾਂ'', ਪਹਿਲੀ ਵਾਰ ਕੈਮਰੇ ਸਾਹਮਣੇ ਆਇਆ ਪੁੱਤ

08/20/2020 6:18:47 PM

ਫਰੀਦਕੋਟ: ਬਜ਼ੁਰਗ ਮਾਂ ਨੂੰ ਘਰ 'ਚੋਂ ਕੱਢਣ ਦੇ ਬਾਅਦ ਉਨ੍ਹਾਂ ਦੀ ਮੌਤ ਹੋ ਜਾਣ 'ਤੇ ਪਹਿਲੀ ਵਾਰ ਪੁੱਤਰ ਰਾਜਿੰਦਰ ਸਿੰਘ ਰਾਜਾ ਨੇ ਕੈਮਰੇ ਦੇ ਸਾਹਮਣੇ ਆ ਕੇ ਆਪਣੀ ਸਫਾਈ ਪੇਸ਼ ਕੀਤੀ ਹੈ। ਉਸ ਨੇ ਆਪਣੀ ਸਫਾਈ ਪੇਸ਼ ਕਰਦੇ ਹੋਏ ਕਿਹਾ ਕਿ ਮੈਨੂੰ ਇਸ ਘਟਨਾ 'ਤੇ ਪਛਤਾਵਾ ਹੈ। 

ਇਹ ਵੀ ਪੜ੍ਹੋ:  ਪਿਆਰ ਨਾ ਚੜਿਆ ਪ੍ਰਵਾਨ ਤਾਂ ਪ੍ਰੇਮੀ ਨੇ ਚੁੱਕਿਆ ਖ਼ੌਫਨਾਕ ਕਦਮ

PunjabKesari

ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਸ ਨੇ ਕਿਹਾ ਕਿ ਪਿਛਲੇ 32-33 ਸਾਲਾਂ ਤੋਂ ਮੈਂ ਆਪਣੇ ਭਰਾ-ਭੈਣਾਂ ਤੋਂ ਵੱਖ ਰਹਿ ਰਿਹਾ ਸੀ ਅਤੇ ਮੇਰੀ ਮਾਂ ਉਨ੍ਹਾਂ ਦੇ ਨਾਲ ਰਹਿੰਦੀ ਸੀ ਪਰ ਜੇਕਰ ਮੈਨੂੰ ਪਤਾ ਹੁੰਦਾ ਕਿ ਮੇਰੀ ਮਾਂ ਇਸ ਹਾਲਤ 'ਚ ਹੈ ਤਾਂ ਮੈਂ ਅਜਿਹਾ ਕਦੀ ਨਾ ਹੋਣ ਦਿੰਦਾ। ਹਾਲਾਂਕਿ ਮੈਂ ਇਸ ਘਟਨਾ ਨੂੰ ਲੈ ਕੇ ਦੋਸ਼ੀ ਨਹੀਂ ਹਾਂ ਫਿਰ ਵੀ ਲੋਕ ਮੈਨੂੰ ਕੋਸ ਰਹੇ ਹਨ। ਮੇਰੇ ਭਰਾ-ਭੈਣ ਜ਼ਰੂਰ ਦੋਸ਼ੀ ਹਨ, ਕਿਉਂਕਿ ਉਹ ਉਨ੍ਹਾਂ ਦੇ ਨਾਲ ਰਹਿ ਰਹੀ ਸੀ ਪਰ ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ। ਫਿਰ ਵੀ ਮੈਂ ਖ਼ੁਦ ਨੂੰ ਵੀ ਦੋਸ਼ ਮੁਕਤ ਨਹੀਂ ਕਰਦਾ। ਮੈਂ ਸਭ ਬਰਦਾਸ਼ਤ ਕਰ ਸਕਦਾ ਹਾਂ ਪਰ ਆਪਣੀ ਧੀ ਜੋ. ਐੱਸ.ਡੀ.ਐੱਮ. ਹੈ, ਉਸ ਬਾਰੇ ਇਕ ਗੱਲ ਨਹੀਂ ਸੁਣ ਸਕਦਾ। 

ਇਹ ਵੀ ਪੜ੍ਹੋ:  ਕੀ ਕਰਨਾ ਇਹੋ-ਜਿਹੀ ਔਲਾਦ ਨੂੰ,ਇਕ ਲੀਡਰ, ਦੂਜਾ ਅਫਸਰ ਪਰ ਸੜਕਾਂ 'ਤੇ ਰੁਲ ਰਹੀ ਮਾਂ

PunjabKesari

ਜ਼ਿਕਰਯੋਗ ਹੈ ਕਿ ਬਜ਼ੁਰਗ ਬੀਬੀ ਬੂੜਾ ਗੁੱਜਰ ਰੋਡ 'ਤੇ ਮਿੱਟੀ ਦੇ ਗਾਰੇ ਦੀਆਂ ਖ਼ੜੀਆਂ ਕੀਤੀਆਂ 2-2 ਫੁੱਟ ਦੀਆਂ ਕੰਧਾਂ ਦੇ ਸਹਾਰੇ ਦਿਨ ਕੱਟ ਰਹੀ ਸੀ ਅਤੇ ਹਾਲਾਤ ਇੰਨੇ ਬੁਰੇ ਹੋ ਗਏ ਸਨ ਕਿ ਬੀਬੀ ਦੇ ਸਰੀਰ 'ਚ ਕੀੜੇ ਪੈਣੇ ਸ਼ੁਰੂ ਹੋ ਗਏ ਸਨ, ਜਿਸ ਦੇ ਬਾਅਦ ਸਮਾਜ ਸੇਵੀ ਸੰਸਥਾਵਾਂ ਵਲੋਂ ਇਸ ਬਜ਼ੁਰਗ ਬੀਬੀ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਪਰ ਉੱਥੇ ਉਹ ਫ਼ੌਤ ਹੋ ਗਈ। ਇਹ ਵੀ ਦੱਸ ਦੇਈਏ ਕਿ ਬਜ਼ੁਰਗ ਬੀਬੀ ਦੇ ਦੋਵੇਂ ਪੁੱਤਰ ਵੱਡੇ ਅਹੁਦਿਆਂ 'ਤੇ ਤਾਇਨਾਤ ਸਨ ਅਤੇ ਇਕ ਪੁੱਤਰ ਐਕਸਾਇਜ਼ ਵਿਭਾਗ 'ਚੋਂ ਰਿਟਾਇਰ ਹੋ ਚੁੱਕਾ ਹੈ ਅਤੇ ਦੂਜਾ ਰਾਜਨੀਤਕ ਪਾਰਟੀ ਨਾਲ ਜੁੜਿਆ ਸੀ ਜਦਕਿ ਧੀ ਸਿੱਖਿਆ ਵਿਭਾਗ 'ਚ ਤਾਇਨਾਤ ਹੈ ਅਤੇ ਪੋਤਰੀ. ਪੀ.ਸੀ.ਐੱਸ., ਐੱਸ.ਡੀ.ਐੱਮ., ਫਰੀਦਕੋਟ ਜ਼ਿਲ੍ਹੇ 'ਚ ਲੱਗੀ ਹੈ। ਇੰਨੇ ਵੱਡੇ ਅਹੁਦਿਆਂ 'ਤੇ ਤਾਇਨਾਤ ਪਰਿਵਾਰ ਵਲੋਂ ਇਕ ਬਜ਼ੁਰਗ ਬੀਬੀ ਦੀ ਸੰਭਾਲ ਨਾ ਕਰਨਾ ਕਿਤੇ ਨਾ ਕਿਤੇ ਇਨਸਾਨੀ ਕਦਰਾਂ-ਕੀਮਤਾਂ ਨੂੰ ਮਾਰਨ ਵਾਲੀ ਗੱਲ ਹੈ।

ਇਹ ਵੀ ਪੜ੍ਹੋ:  ਕੋਰੋਨਾ ਪਾਜ਼ੇਟਿਵ ਪਾਏ ਗਏ ਖਰੜ ਦੇ ਡੀ.ਐੱਸ.ਪੀ. ਦੀ ਹਾਲਤ ਨਾਜ਼ੁਕ

PunjabKesari


Shyna

Content Editor

Related News