‘ਕੋਰੋਨਾ ਜਾਂਚ ਲਈ ਨਮੂਨੇ ਇਕੱਤਰ ਕਰਨ ’ਚ ਲਗਦਾ ਹੈ 60 ਸੈਕਿੰਟ ਤੋਂ ਘੱਟ ਦਾ ਸਮਾਂ’
Saturday, Jun 06, 2020 - 06:43 PM (IST)
ਫਰੀਦਕੋਟ (ਜਗਤਾਰ) - ਕੋਰੋਨਾ ਲਾਗ (ਮਹਾਮਾਰੀ) ਦੇ ਕਾਰਨ ਅੱਜ ਪੂਰੀ ਦੁਨੀਆਂ ਪ੍ਰਭਾਵਿਤ ਹੋ ਰਹੀ ਹੈ। ਇਸ ਭਿਆਨਕ ਮਹਾਮਾਰੀ ’ਤੇ ਕਾਬੂ ਪਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਫਾਈਟ ਮਿਸ਼ਨ ਫਤਿਹ ਦਾ ਅਗਾਜ਼ ਕੀਤਾ ਹੈ ਪਰ ਲੋਕਾਂ ’ਚ ਕੋਰੋਨਾ ਦਾ ਟੈਸਟ ਕਰਵਾਉਣ ਦੀ ਇੱਕ ਬਹੁਤ ਵੱਡੀ ਦਹਿਸ਼ਤ ਨਜ਼ਰ ਆਉਣਾ ਠੀਕ ਨਹੀਂ। ਸੈਂਪਲ ਦੇਣ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਗਲਤ ਧਾਰਨਾਵਾਂ ਅਤੇ ਅਫਵਾਹਾਂ ਲੋਕਾਂ ਵਿੱਚ ਆਮ ਚਰਚਾ ਦਾ ਵਿਸ਼ਾ ਬਣ ਗਈਆਂ ਹਨ। ਕੋਈ ਕਹਿੰਦਾਂ ਹੈ ਬੇਹੋਸ਼ ਤਾਂ ਕਰਦੇ ਹੀ ਹੋਣੇ ਨੇ, ਕੋਈ ਕਹਿੰਦਾ ਗਲ੍ਹੇ ਵਿੱਚ ਸਲਾਈ ਮਾਰਦੇ ਹਨ ਅਤੇ ਕੋਈ ਕਹਿੰਦਾ ਸਲਾਈ ਨੱਕ ਵਿੱਚ ਦੀ ਦਿਮਾਗ ਤੱਕ ਜਾਂਦੀ ਹੈ। ਲੋਕਾਂ ਵਿਚ ਫੈਲ ਰਹੀਆਂ ਇਨ੍ਹਾਂ ਸਾਰੀਆਂ ਅਫਵਾਹਾਂ ਨੂੰ ਦੂਰ ਅਤੇ ਜਾਗਰੂਕ ਕਰਨ ਲਈ ਸਿਹਤ ਵਿਭਗ ਵਲੋਂ ਲਗਤਾਰ ਉਪਰੇਲ ਕੀਤੇ ਜਾ ਰਹੇ ਹਨ।
ਪੜ੍ਹੋ ਇਹ ਵੀ ਖਬਰ - ਜਾਣੋ ਦੁਨੀਆਂ ਦੀਆਂ ਸਭ ਤੋਂ ਵੱਡੀਆਂ ਕੰਪਨੀਆਂ ਦੇ ਨਾਮ, ਸ਼ੁਰੁਆਤ ਤੇ ਉਨ੍ਹਾਂ ਦਾ ਪਿਛੋਕੜ (ਵੀਡੀਓ)
ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਕੋਰੋਨਾ ਟੈਸਟ ਕਰਾਉਣ ਆਈ ਔਰਤ ਅਤੇ ਪੰਜਾਬ ਪੁਲਸ ਦੇ ASI ਨੇ ਕਿਹਾ ਕਿ ਅੱਜ ਉਹ ਆਪਣਾ ਕੋਰੋਨਾ ਟੈਸਟ ਕਰਾਉਣ ਆਏ ਅਤੇ ਕੁਝ ਹੀ ਮਿੰਟਾਂ ਵਿਚ ਉਨ੍ਹਾਂ ਦਾ ਟੈਸਟ ਹੋ ਗਿਆ। ਉਨ੍ਹਾਂ ਲੋਕਾਂ ਵਿਚ ਜੋ ਕੋਰੋਨਾ ਟੈਸਟ ਨੂੰ ਲੈ ਕੇ ਡਰ ਹੈ, ’ਤੇ ਬੋਲਦੇ ਹੋਏ ਕਿਹਾ ਕਿ ਇਸ ਵਿਚ ਡਰਨ ਵਾਲੀ ਕੋਈ ਗੱਲ ਨਹੀਂ।
ਪੜ੍ਹੋ ਇਹ ਵੀ ਖਬਰ - ਸਕੂਲੀ ਸਿੱਖਿਆ ਨੂੰ ਮੁੜ ਤੋਂ ਲੀਹੇ ਪਾਉਣ ਦੀ ਤਿਆਰੀ ਜਾਣੋ ਕਿਵੇਂ ਕਰੀਏ ?
ਦੂਜੇ ਪਾਸੇ ਫਰੀਦਕੋਟ ਸਿਵਲ ਹਸਪਤਾਲ ਦੇ ਐੱਸ.ਐੱਮ.ਓ. ਚੰਦਰ ਸ਼ੇਖਰ ਨੇ ਕਿਹਾ ਕੀ ਮੁੱਖ ਮੰਤਰੀ ਵਲੋਂ ਪੰਜਾਬ ਫਾਈਟ ਮਿਸ਼ਨ ਫਤਿਹ ਦਾ ਅਗਾਜ਼ ਕੀਤਾ ਹੈ, ਜਿਸ ਤਹਿਤ ਪੰਜਾਬ ਨੂੰ ਕੋਰੋਨਾ ਮੁਕਤ ਕਰਨ ਲਈ ਟੈਸਟ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕ ਝੂਠੀਆਂ ਅਫਵਾਹਾਂ ਫੈਲਾ ਕੇ ਆਪਣਾ ਨੁਕਸਾਨ ਕਰ ਰਹੇ ਹਾਂ, ਕਿਉਂਕਿ ਇਹ ਸੱਚ ਨਹੀਂ। ਕੋਰੋਨਾ ਸੈਂਪਲ ਇਕੱਤਰ ਕਰਨ ਵਿੱਚ ਅਜਿਹਾ ਕੁਝ ਵੀ ਨਹੀਂ ਹੁੰਦਾ। ਸੈਂਪਲ ਬਣਾਓਟੀ ਰੂੰਈਂ ਜਾਂ ਨਾਇਲੋਨ ਦੇ ਬਣੇ ਫੰਭੇ ਨਾਲ ਨੱਕ ਜਾਂ ਗਲ੍ਹੇ ਵਿੱਚ ਸਿਰਫ ਛੂਹਿਆ ਹੀ ਜਾਂਦਾ ਹੈ ਤਾਂ ਜੋ ਵਾਇਰਸ ਦੇ ਕਣ ਰੂਈਂ ਨਾਲ ਲੱਗ ਜਾਣ ਅਤੇ ਉਸ ਫੰਬੇ ਨੂੰ ਟਿਊਬ ਵਿੱਚ ਚੰਗੀ ਤਰ੍ਹਾਂ ਸੀਲ ਕਰਕੇ ਜਾਂਚ ਲਈ ਭੇਜਿਆ ਜਾ ਸਕੇ।
ਪੜ੍ਹੋ ਇਹ ਵੀ ਖਬਰ - #saalbhar60 ਮੁਹਿੰਮ ਦੇ ਸੰਗ ਆਪਣੀ ਆਬੋ-ਹਵਾ ਪ੍ਰਤੀ ਜਾਗਰੂਕ ਕਰਨ ਦਾ ਤਹੱਈਆ
ਸੈਂਪਲ ਲੈਣ ਲਈ ਟੀਮਾਂ ਦੇ ਸਮਾਨ, ਉਪਕਰਨ, ਸੁਰੱਖਿਆ ਕਿੱਟ ਪਹਿਨਣ ਅਤੇ ਪ੍ਰਬੰਧਾਂ ਲਈ ਹੋ ਕੁਝ ਘੰਟੇ ਲੱਗ ਜਾਣ ਪਰ ਇੱਕ ਵਿਅਕਤੀ ਦਾ ਕੋਰੋਨਾ ਸੈਂਪਲ ਇਕੱਤਰ ਕਰਨ ਵਿੱਚ 60 ਸੈਕਿੰਡ ਤੋਂ ਵੀ ਘੱਟ ਸਮਾਂ ਲੱਗਦਾ ਹੈ। ਸੈਂਪਲ ਦੇਣ ਵਾਲੇ ਨੂੰ ਬੜੇ ਅਰਾਮ ਨਾਲ ਬਿਠਾਇਆ ਜਾਂਦਾ ਹੈ ਅਤੇ ਮੈਡੀਕਲ ਟੀਮ ਉਸ ਨੂੰ ਪੂਰਾ ਸਹਿਯੋਗ ਦਿੰਦੀ ਹੈ। ਉਸਨੂੰ ਸੈਂਪਲ ਦਿੰਦਿਆਂ ਨਾ ਤਾਂ ਕੋਈ ਤਕਲੀਫ ਹੁੰਦੀ ਹੈ ਤੇ ਨਾ ਹੀ ਕੋਈ ਕਿਸੇ ਵੀ ਕਿਸਮ ਦੀ ਸਰੀਰ ਨੂੰ ਕੋਈ ਖਰਾਸ਼ ਜਾਂ ਜ਼ਖਮ । ਇਸ ਲਈ ਨਿਡਰ ਹੋ ਕੇ ਆਮ ਟੈਸਟਾਂ ਵਾਂਗ ਸ਼ੱਕ ਦੂਰ ਕਰਨ ਲਈ ਕੋਰੋਨਾ ਦਾ ਸੈਂਪਲ ਦਿਓ।
ਪੜ੍ਹੋ ਇਹ ਵੀ ਖਬਰ - ਜੋੜਾਂ ਦੇ ਦਰਦ ਨੂੰ ਠੀਕ ਕਰਦੀ ਹੈ ‘ਇਮਲੀ’, ਸ਼ੂਗਰ ਲਈ ਵੀ ਹੁੰਦੀ ਹੈ ਫਾਇਦੇਮੰਦ