ਫਰੀਦਕੋਟ ਜੇਲ ''ਚ ਮੁੜ ਵਾਰਦਾਤ, ਗੈਂਗਸਟਰ ਨੇ ਪਾਇਆ ਪੰਗਾ (ਤਸਵੀਰਾਂ)
Tuesday, Nov 06, 2018 - 02:50 PM (IST)

ਫਰੀਦਕੋਟ (ਜਗਤਾਰ) - ਫਰੀਦਕੋਟ ਦੀ ਕੇਂਦਰ ਮਾਡਰਨ ਜੇਲ 'ਚ ਬੰਦ ਗੈਂਗਸਟਰ ਗੁਰਬਖਸ਼ ਸਿੰਘ ਸੇਵੇਵਾਲਾ ਵਲੋਂ ਆਪਣੇ ਸਾਥੀ ਨਾਲ ਮਿਲ ਕੇ ਇਕ ਹਵਾਲਾਤੀ 'ਤੇ ਜਾਨਲੇਵਾ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਮਲੇ ਕਾਰਨ ਉਹ ਗੰਭੀਰ ਤੌਰ 'ਤੇ ਜ਼ਖਮੀ ਹੋ ਗਿਆ, ਜਿਸ ਕਾਰਨ ਉਸ ਨੂੰ ਫਰੀਦਕੋਟ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ।
ਘਟਨਾ ਦੀ ਜਾਣਕਾਰੀ ਦਿੰਦਿਆਂ ਜੇਲ ਦੇ ਡਿਪਟੀ ਸੁਪਰਡੈਂਟ ਰਾਜਬੀਰ ਸਿੰਘ ਬਰਾੜ ਨੇ ਕਿਹਾ ਕਿ ਜੇਲ 'ਚ ਬੰਦ ਗੈਂਗਸਟਰ ਗੁਰਬਖਸ਼ ਸਿੰਘ ਨੇ ਹਵਾਲਾਤੀ ਮਨਜਿੰਦਰ ਸਿੰਘ 'ਤੇ ਹਮਲਾ ਉਸ ਸਮੇਂ ਕੀਤਾ ਜਦੋਂ ਇਹ ਦੇਵੋਂ ਵੀਡੀਓ ਕਾਨਫਰੰਸ ਰਾਹੀਂ ਪੇਸ਼ੀ ਭੁਗਤਣ ਲਈ ਆਪੋ ਆਪਣੀ ਬੈਰਿਕ 'ਚੋਂ ਬਾਹਰ ਆਏ ਸਨ।
ਉਸ ਨੇ ਆਪਣੇ ਹੱਥ 'ਚ ਪਾਏ ਕੜੇ ਨਾਲ ਮਨਜਿੰਦਰ ਨੂੰ ਜ਼ਖਮੀ ਕਰ ਦਿੱਤਾ, ਜਿਸ ਕਾਰਨ ਉਸ ਨੂੰ ਫਰੀਦਕੋਟ ਦੇ ਹਸਪਤਾਲ ਇਲਾਜ ਲਈ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜੇਲ ਪ੍ਰਸ਼ਾਸਨ ਨੇ ਗੈਂਗਸਟਰ ਗੁਰਬਖਸ਼ ਸਿੰਘ ਅਤੇ ਉਸ ਦੇ ਸਾਥੀ 'ਤੇ ਕਾਰਵਾਈ ਕਰਨ ਲਈ ਥਾਣਾ ਸਿਟੀ ਫਰੀਦਕੋਟ ਨੂੰ ਮੰਗ ਕੀਤੀ ਹੈ।