ਦੁਖਦਾਇਕ ਖ਼ਬਰ: ਫਰੀਦਕੋਟ ਦੇ ਫ਼ੌਜੀ ਜਵਾਨ ਦੀ ਲੱਦਾਖ 'ਚ ਮੌਤ

Friday, Sep 30, 2022 - 10:52 AM (IST)

ਦੁਖਦਾਇਕ ਖ਼ਬਰ: ਫਰੀਦਕੋਟ ਦੇ ਫ਼ੌਜੀ ਜਵਾਨ ਦੀ ਲੱਦਾਖ 'ਚ ਮੌਤ

ਜੈਤੋ(ਗੁਰਮੀਤਪਾਲ) : ਜ਼ਿਲ੍ਹਾ ਫਰੀਦਕੋਟ ਦੇ ਪਿੰਡ ਢੈਪਈ ਦੇ ਫ਼ੌਜੀ ਨੌਜਵਾਨ ਅੰਮ੍ਰਿਤਪਾਲ ਦੀ ਲੱਦਾਖ ’ਚ ਐਕੀਸਡੈਂਟ ਦੌਰਾਨ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦਿਆਂ ਸ਼ਹੀਦ ਅੰਮ੍ਰਿਤਪਾਲ ਦੇ ਪਿਤਾ ਬਾਬੂ ਸਿੰਘ ਨੇ ਦੱਸਿਆ ਕਿ ਮੇਰਾ ਪੁੱਤਰ ਅੰਮ੍ਰਿਤਪਾਲ ਸਿੰਘ 19 ਸਤੰਬਰ ਨੂੰ ਛੁੱਟੀ ਕੱਟ ਕੇ ਵਾਪਸ ਡਿਊਟੀ ’ਤੇ ਗਿਆ ਸੀ। ਉਹ ਚੰਡੀਗੜ੍ਹ ਤੋਂ ਆਪਣੇ ਸਾਥੀਆਂ ਸਮੇਤ ਲੱਦਾਖ ਨੂੰ ਗੱਡੀਆਂ ਦੇ ਕਾਫਿਲੇ ਰਾਹੀਂ ਖਾਣ-ਪੀਣ ਦਾ ਸਾਮਾਨ ਤੇ ਦਵਾਈਆਂ ਲੈ ਕੇ ਜਾ ਰਿਹਾ ਸੀ। ਇਸ ਦੌਰਾਨ ਅਚਾਨਕ ਗੱਡੀ ਪਲਟ ਗਈ ਤੇ ਅੰਮ੍ਰਿਤਪਾਲ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਇਹ ਵੀ ਪੜ੍ਹੋ- ਪਿਆਰ 'ਚ ਅੰਨ੍ਹੀ ਹੋਈ 3 ਬੱਚਿਆਂ ਦੀ ਮਾਂ ਨੇ ਕਰ ਦਿੱਤਾ ਅਜਿਹਾ ਕਾਰਾ, ਸੁਣ ਉੱਡ ਜਾਣਗੇ ਹੋਸ਼

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


author

Simran Bhutto

Content Editor

Related News