ਵਿਲਕਦੀ ਮਾਂ ਨੇ ਕਿਹਾ, ਮੇਰਾ ਪੁੱਤ ਲੱਭ ਦੋ ਮੈਂ ਸ਼ਹਿਰ ਛੱਡ ਚਲੀ ਜਾਵਾਂਗੀ

Sunday, May 26, 2019 - 09:02 AM (IST)

ਵਿਲਕਦੀ ਮਾਂ ਨੇ ਕਿਹਾ, ਮੇਰਾ ਪੁੱਤ ਲੱਭ ਦੋ ਮੈਂ ਸ਼ਹਿਰ ਛੱਡ ਚਲੀ ਜਾਵਾਂਗੀ

ਫਰੀਦਕੋਟ (ਜਗਤਾਰ ਦੋਸਾਂਝ) : 5 ਸਾਲਾਂ ਤੋਂ ਆਪਣੇ ਪੁੱਤ ਨੂੰ ਦੇਖਣ ਨੂੰ ਤਰਸ ਰਹੀਆਂ ਨੇ ਰੋਂਦੀਆਂ ਬੇਵੱਸ ਮਾਂ ਦੀਆਂ ਅੱਖਾਂ। ਜਿਸ ਦੀ 25 ਮਈ 2014 'ਚ ਕਿਡਨੈਪਿੰਗ ਹੋਈ ਸੀ। ਲਾਪਤਾ ਹੋਏ ਨੌਜਵਾਨ ਦਾ ਨਾਂ ਮਨੋਜ ਕਪੂਰ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਕਿ ਮਨੋਜ ਕਰੱਪਟ ਹੋ ਚੁੱਕੇ ਆਪਣੇ ਵਿਭਾਗ ਦੇ ਖਿਲਾਫ ਆਵਾਜ਼ ਚੱਕਦਾ ਸੀ। 5 ਸਾਲ ਹੋ ਚੁੱਕੇ ਨੇ ਮਨੋਜ ਦਾ ਪਰਿਵਾਰ ਅਜੇ ਵੀ ਇਨਸਾਫ ਦੀ ਗੁਹਾਰ ਲਗਾ ਰਿਹਾ। ਪੁਲਸ ਪ੍ਰਸ਼ਾਸਨ ਦੇ ਤਰਲਿਆਂ ਤੋਂ ਬਾਅਦ ਐੱਸ.ਆਈ.ਟੀ. ਬਣਾਈ ਗਈ, ਫਿਰ ਜਾਂਚ ਸੀ.ਬੀ.ਆਈ. ਕੋਲ ਗਈ ਪਰ ਫਿਰ ਵੀ ਮਨੋਜ ਦਾ ਪਤਾ ਨਹੀਂ ਚੱਲ ਸਕਿਆ 

ਫਰੀਦਕੋਟ ਤੋਂ ਅਜਿਹਾ ਹੈ ਮਾਮਲੇ ਸਾਹਮਣੇ ਆਏ ਨੇ ਜਿਸ 'ਚ ਮਾਵਾਂ ਆਪਣੇ ਪੁੱਤਰਾਂ ਦੀ ਘਰ ਵਾਪਸੀ ਦੀ ਉਡੀਕ 'ਚ ਲੱਗੀਆਂ ਨੇ। ਇਕ ਜਸਪਾਲ ਦੀ ਮਾਂ ਤੇ ਦੂਸਰੀ ਮਨੋਜ ਦੀ ਮਾਂ। ਪਰ ਅਜੇ ਤੱਕ ਕੋਈ ਇਨਸਾਫ ਨਹੀਂ ਮਿਲਿਆ। 


author

Baljeet Kaur

Content Editor

Related News