ਸਾਥੀ ਕਲਾਕਾਰ ਰਣਜੀਤ ਕੌਰ ਨੇ ਮੁਹੰਮਦ ਸਦੀਕ ਲਈ ਲੋਕਾਂ ਤੋਂ ਮੰਗੀਆਂ ਵੋਟਾਂ (ਵੀਡੀਓ)

Monday, Apr 15, 2019 - 12:23 PM (IST)

ਫਰੀਦਕੋਟ (ਜਗਤਾਰ) - ਫਰੀਦਕੋਟ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਸਦੀਕ ਵਲੋਂ ਬਾਬਾ ਫਰੀਦ ਜੀ ਦੇ ਅਸਥਾਨ ਟਿੱਲਾ ਬਾਬਾ ਫਰੀਦ ਜੀ 'ਤੇ ਨਤਮਸਤਕ ਹੋ ਕੇ ਚੋਣ ਪ੍ਰਚਾਰ ਦੀ ਸ਼ੁਰੂਆਤ ਕੀਤੀ ਗਈ। ਇਸ ਦੌਰਾਨ ਪਹਿਲੀ ਵਾਰ ਮੁਹੰਮਦ ਸਦੀਕ ਦੇ ਨਾਲ ਦੁਗਾਣਾ ਕਰਨ ਵਾਲੀ ਪੰਜਾਬ ਦੀ ਮਕਬੂਲ ਗਾਇਕਾ ਬੀਬੀ ਰਣਜੀਤ ਕੌਰ ਨੇ ਵੀ ਸਟੇਜ 'ਤੇ ਹਾਜ਼ਰ ਹੋਈ, ਜਿਸ ਨੇ ਸਦੀਕ ਲਈ ਵੋਟਾਂ ਮੰਗੀਆਂ। ਦੱਸ ਦੇਈਏ ਕਿ ਇਸ ਚੋਣ ਪ੍ਰਚਾਰ 'ਚ ਬਹੁਤ ਸਾਰੇ ਕਾਂਗਰਸੀ ਵਰਕਰ ਅਤੇ ਲੀਡਰ ਇਕੱਠੇ ਹੋਏ, ਜਿਨ੍ਹਾਂ 'ਚ ਫ਼ਰੀਦਕੋਟ ਦੇ ਵਿਧਾਇਕ ਕੁਸ਼ਲਦੀਪ ਢਿੱਲੋਂ, ਮੋਗਾ ਵਿਧਾਇਕ ਡਾ. ਕਮਲਜੋਤ ਤੇ ਬਾਘਾਪੁਰਾਣਾ ਤੋਂ ਵਿਧਾਇਕ ਦਰਸ਼ਨ ਸਿੰਘ ਬਰਾੜ ਦੇ ਇਲਾਵਾ ਹੋਰ ਕਈ ਨਾਮਵਰ ਕਾਂਗਰਸੀ ਲੀਡਰ ਵਿਸ਼ੇਸ਼ ਤੌਰ 'ਤੇ ਸ਼ਾਮਲ ਸਨ।

ਆਪਣੇ ਇਸ ਪ੍ਰਚਾਰ ਦੌਰਾਨ ਮੁਹੰਮਦ ਸਦੀਕ ਨੇ ਮੋਦੀ ਸਰਕਾਰ ਤੇ ਅਕਾਲੀ ਦਲ 'ਤੇ ਜਮ ਕੇ ਭੜਾਸ ਕੱਢੀ। ਉਨ੍ਹਾਂ ਕਿਹਾ ਕਿ ਅਜਿਹੇ ਚੌਕੀਦਾਰ ਨੂੰ ਦੰਡ ਮਿਲਣਾ ਚਾਹੀਦਾ ਹੈ, ਜੋ ਆਪਣੀ ਡਿਊਟੀ ਵੇਲੇ ਸੌਂ ਰਿਹਾ ਹੋਵੇ। ਆਖਰ 'ਚ ਸਦੀਕ ਨੇ ਕਿਹਾ ਕਿ ਉਨ੍ਹਾਂ ਨੂੰ ਲੋਕਾਂ ਵਲੋਂ ਬਹੁਤ ਸਾਰਾ ਪਿਆਰ ਮਿਲ ਰਿਹਾ ਹੈ ਪਰ ਉਨ੍ਹਾਂ 'ਤੇ ਲੱਗ ਰਹੇ ਸਾਰੇ ਇਲਜ਼ਾਮ ਗ਼ਲਤ ਹਨ।


author

rajwinder kaur

Content Editor

Related News