ਫ਼ਰੀਦਕੋਟ ਦੀ ਮਾਡਰਨ ਜੇਲ੍ਹ ’ਚ ਕਰਾਇਆ ਗਿਆ ਜੇਲ੍ਹ ਓਲੰਪਿਕ, ਵੇਖੋ ਤਸਵੀਰਾਂ
Thursday, Nov 25, 2021 - 03:42 PM (IST)
ਫਰੀਦਕੋਟ (ਬਿਊਰੋ) - ਜੇਲ੍ਹ ਵਿੱਚ ਬੰਦ ਕੈਦੀਆਂ ਨੂੰ ਮੁੱਖ ਧਾਰਾ ਵਿੱਚ ਆਉਣ ਲਈ ਲਗਾਤਾਰ ਜੇਲ੍ਹ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਵੱਲੋਂ ਉਪਰਾਲੇ ਕੀਤੇ ਜਾਂਦੇ ਹਨ। ਇਸੇ ਤਹਿਤ ਫ਼ਰੀਦਕੋਟ ਦੀ ਮਾਡਰਨ ਜੇਲ੍ਹ ਵਿੱਚ ਜੇਲ੍ਹ ਓਲੰਪਿਕ ਕਰਾਇਆ ਗਿਆ, ਜਿਸ ਵਿੱਚ ਰੱਸਾਕਸੀ ,ਲੋਗ ਜੰਪ, ਰੇਸ, ਕਬੱਡੀ, ਵਾਲੀਬਾਲ ਦੇ ਮੁਕਾਬਲੇ ਕਰਵਾਏ ਗਏ। ਇਸ ਓਲੰਪਿਕ ਵਿੱਚ ਹੋਰਾਂ ਜੇਲ੍ਹਾਂ ਵਿੱਚੋਂ ਆਏ ਕੈਦੀਆਂ ਵੱਲੋਂ ਵੀ ਹਿੱਸਾ ਲਿਆ ਗਿਆ ਅਤੇ ਗੇਮਾਂ ਦੇ ਲਾਸਟ ਦਿਨ ਕਬੱਡੀ ਦੇ ਫ਼ਾਈਨਲ ਮੈਚ ਕਰਵਾਏ ਗਏ। ਜੇਲ੍ਹ ਓਲੰਪਿਕ ’ਚੋਂ ਫ਼ਰੀਦਕੋਟ ਦੀ ਟੀਮ ਨੇ ਜਿੱਤ ਪ੍ਰਾਪਤ ਕੀਤੀ। ਇਸ ਓਲੰਪਿਕ ਵਿੱਚ ਡੀ.ਆਈ.ਜੀ. ਜਤਿੰਦਰ ਮੌੜ ਵਿਸ਼ੇਸ਼ ਤੌਰ ’ਤੇ ਪਹੁੰਚੇ।
ਇਸ ਮੌਕੇ ਗੱਲਬਾਤ ਕਰਦੇ ਹੋਏ ਕੈਦੀਆਂ ਨੇ ਕਿਹਾ ਕਿ ਉਹ ਜੇਲ੍ਹ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਹਨ ਕਿ ਜ਼ੇਲ੍ਹ ਦੇ ਅੰਦਰੋਂ ਅਜਿਹੇ ਟੂਰਨਾਮੈਂਟ ਕਰਾਏ ਜਾਂਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਨਸ਼ਿਆਂ ਤੋਂ ਰਹਿਤ ਅਤੇ ਵਧੀਆ ਜੀਵਨ ਬਤੀਤ ਕਰਨ ਦੀ ਪ੍ਰੇਰਨਾ ਮਿਲਦੀ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਅਤੇ ਟੂਰਨਾਮੈਂਟ ਹੋਰ ਹੋਣੇ ਚਾਹੀਦੇ ਹਨ।
ਇਸ ਮੌਕੇ ਡੀ.ਆਈ.ਜੀ. ਤੇਜਿੰਦਰ ਮੌੜ ਨੇ ਕਿਹਾ ਕਿ ਜੇਲ੍ਹ ਪ੍ਰਸ਼ਾਸਨ ਵੱਲੋਂ ਕੈਦੀਆਂ ਦੀ ਸਹੂਲਤਾਂ ਲਈ ਇਹ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਕੈਦੀਆਂ ਨੂੰ ਹਰ ਸਹੂਲਤਾਂ ਦਿੱਤੀ ਜਾਂਦੀਆਂ ਹਨ। ਨਾਲ ਹੀ ਉਨ੍ਹਾਂ ਕਿਹਾ ਕਿ ਰੋਜ਼ਾਨਾ ਹੀ ਕੈਦੀਆ ਦੇ ਖੇਡਣ ਦਾ ਪ੍ਰਬੰਧ ਕੀਤਾ ਜਾਵੇਗਾ। ਜਿਹੜੀਆਂ ਟੀਮਾਂ ਵਧੀਆ ਪ੍ਰਦਰਸ਼ਨ ਕਰਨਗੀਆਂ, ਉਨ੍ਹਾਂ ਨੂੰ ਪੰਜਾਬ ਲੈਵਲ ’ਤੇ ਜੇਲ੍ਹਾਂ ਵਿੱਚ ਇਨ੍ਹਾਂ ਦੇ ਟੂਰਨਾਮੈਂਟ ਕਰਵਾਏ ਜਾਣਗੇ ਤਾਂ ਜੋ ਇਹ ਵਧੀਆ ਜ਼ਿੰਦਗੀ ਬਤੀਤ ਕਰਨ ਅਤੇ ਨਸ਼ਿਆਂ ਤੋਂ ਦੂਰ ਰਹਿ ਸਕਣ।