ਕੁੜੀਆਂ ਦੇ ਸਰਕਾਰੀ ਸਕੂਲ ''ਚ ਬਣਿਆ ਪਹਿਲਾ ਏਅਰ ਰਾਇਫਲ ਸ਼ੂਟਿੰਗ ਰੇਂਜ
Saturday, Aug 03, 2019 - 04:01 PM (IST)
ਫਰੀਦਕੋਟ (ਜਗਤਾਰ ਦੋਸਾਂਝ) : ਫਰੀਦਕੋਟ ਦਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਪੰਜਾਬ ਦਾ ਪਹਿਲਾਂ ਸਰਕਾਰੀ ਹੈ, ਜਿੱਥੇ ਏਅਰ ਰਾਇਫਲ ਸ਼ੂਟਿੰਗ ਰੇਂਜ ਦੀ ਟਰੇਨਿੰਗ ਕੁੜੀਆਂ ਨੂੰ ਦਿੱਤੀ ਜਾ ਰਹੀ ਹੈ। ਵਿਦਿਆਰਥਣਾਂ ਬੜੇ ਹੀ ਸ਼ੌਂਕ ਦੇ ਨਾਲ ਨਿਸ਼ਾਨੇਬਾਜ਼ੀ ਦੀ ਟ੍ਰੇਨਿੰਗ ਲੈ ਰਹੀਆਂ ਨੇ। ਇਸ ਦੀ ਟ੍ਰੇਨਿੰਗ ਕੋਚ ਸੁਖਰਾਜ ਕੌਰ ਵਲੋਂ ਦਿੱਤੀ ਜਾ ਰਹੀ ਹੈ। ਇਸ ਸਬੰਧੀ ਜਦੋਂ ਕੋਚ ਸੁਖਰਾਜ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਮਕਸਦ ਹੈ ਕਿ ਕੁੜੀਆਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੱਕ ਦੇ ਮੁਕਾਬਲਿਆਂ 'ਚ ਹਿੱਸਾ ਲੈਣ ਤੇ ਆਪਣਾ ਨਾਂਅ ਰੋਸ਼ਨ ਕਰਨ। ਇਸ ਦੌਰਾਨ ਬੱਚੀਆਂ ਨੇ ਸਕੂਲ ਦੇ ਪ੍ਰਿੰਸੀਪਲ ਦਾ ਧੰਨਵਾਦ ਕੀਤਾ। ਸਕੂਲ ਦੇ ਪ੍ਰਿੰਸੀਪਲ ਸੁਰੇਸ਼ ਅਰੋੜਾ ਨੇ ਕਿਹਾ ਕਿ ਉਨ੍ਹਾਂ ਨੇ ਸਕੂਲ ਦੇ ਫੰਡਾਂ 'ਚੋਂ ਇਹ ਸਭ ਤਿਆਰ ਕੀਤਾ ਤੇ ਉਨ੍ਹਾਂ ਦਾ ਮਕਸਦ ਹੈ ਕਿ ਵਿਦਿਆਰਥੀ ਪੜ੍ਹਾਈ ਦੇ ਨਾਲ-ਨਾਲ ਖੇਡਾਂ 'ਚ ਵੀ ਖੂਬ ਤਰੱਕੀਆਂ ਹਾਸਲ ਕਰਨ।
ਸਰਕਾਰੀ ਸਕੂਲ 'ਚ ਏਅਰ ਰਾਇਫਲ ਸ਼ੂਟਿੰਗ ਦੀ ਟਰੇਨਿੰਗ ਬਾਕੀ ਸਰਕਾਰੀ ਸਕੂਲਾਂ ਲਈ ਵੀ ਇੱਕ ਮਿਸਾਲ ਦੇ ਤੌਰ 'ਤੇ ਉਭਰ ਕੇ ਆਈ ਹੈ। ਅਜਿਹੀਆਂ ਗਤੀਵਿਧੀਆਂ ਬੱਚਿਆਂ ਦੇ ਭਵਿੱਖ ਲਈ ਵਰਦਾਨ ਸਾਬਤ ਹੋ ਸਕਦੀਆਂ ਹਨ।